PreetNama
ਸਿਹਤ/Health

ਜਾਣੋ ਗਰਮ ਪਾਣੀ ਨਾਲ ਨਹਾਉਣ ਦੇ ਕੀ ਹਨ ਫਾਇਦੇ ?

ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ‘ਚ ਕੰਮ ਦਾ ਪ੍ਰੈਸ਼ਰ ਜ਼ਿਆਦਾ ਹੋਣ ਦੇ ਕਾਰਨ ਲੋਕਾਂ ‘ਚ ਸਟ੍ਰੈੱਸ ਆਮ ਦੇਖਣ ਨੂੰ ਮਿਲਦਾ ਹੈ। ਅੱਧੀ ਰਾਤ ਤੱਕ ਇਕੋ ਹੀ ਜਗ੍ਹਾ ‘ਤੇ ਬੈਠ ਕੇ ਕੰਮ ਕਰਨ ਨਾਲ ਸਰੀਰ ਨੂੰ ਥਕਾਨ ਹੋਣ ਲਗਦੀ ਹੈ। ਜ਼ਿਆਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਵਾਲਾਂ ਅਤੇ ਸਕਿਨ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਸਭ ਸਮੱਸਿਆਵਾਂ ਤੋਂ ਬਚਣ ਲਈ ਨਹਾਉਣ ਲਈ ਗਰਮ ਪਾਣੀ ਦਾ ਇਸਤੇਮਾਲ ਬਹੁਤ ਫਾਇਦੇਮੰਦ ਹੁੰਦਾ ਹੈ। ਗਰਮ ਪਾਣੀ ਨਾ ਸਿਰਫ ਪੀਣ ‘ਚ ਬਲਕਿ ਨਹਾਉਣ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਦੀ ਪੂਰੇ ਦਿਨ ਦੀ ਥਕਾਵਟ ਨੂੰ ਦੂਰ ਕਰਦਾ ਹੈ ਨਾਲ ਹੀ ਇਸ ਦੇ ਸਕਿਨ ਦੇ ਰੋਮ ਖੁਲ੍ਹਦੇ ਹਨ ਜੋ ਸਰੀਰ ‘ਤੇ ਜਮਾ ਗੰਦਗੀ ਨੂੰ ਸਾਫ਼ ਕਰਨ ‘ਚ ਮਦਦ ਕਰਦਾ ਹੈ। ਰਿਸਰਚ ‘ਚ ਇਹ ਚੀਜ਼ ਸਾਬਿਤ ਹੋਈ ਹੈ ਕਿ ਗਰਮ ਨਾਲ ਨਹਾਉਣ ‘ਤੇ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਗਰਮ ਪਾਣੀ ਨਾਲ ਨਹਾਉਣ ‘ਤੇ ਹੋਣ ਵਾਲੇ ਫਾਇਦਿਆਂ ਬਾਰੇ….ਜਿਨ੍ਹਾਂ ਲੋਕਾਂ ਨੂੰ ਹਾਈ BP ਦੀ ਸਮੱਸਿਆ ਹੈ ਉਨ੍ਹਾਂ ਨੂੰ ਨਹਾਉਣ ਲਈ ਗਰਮ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਉਨ੍ਹਾਂ ਨੂੰ ਅਰਾਮ ਦੇਣ ਦੇ ਨਾਲ BP ਕੰਟਰੋਲ ਕਰਕੇ ਚੰਗੀ ਨੀਂਦ ਆਉਣ ‘ਚ ਮਦਦ ਕਰਦਾ ਹੈ। ਧਿਆਨ ਰੱਖੋ ਕਿ ਗਰਮੀ ਪਾਣੀ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਪਰ ਦਿਲ ਦੀ ਸਮੱਸਿਆ ‘ਚ ਇਹ ਦਿਲ ਦੀ ਧੜਕਣ ਨੂੰ ਵਧਾ ਵੀ ਦਿੰਦਾ ਹੈ। ਇਸ ਲਈ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈਣਾ ਨਾ ਭੁਲੋ।ਗਰਮ ਪਾਣੀ ਨਾ ਸਿਰਫ਼ ਸਰੀਰ ਨੂੰ ਰਿਲੈਕਸ ਅਤੇ ਤਣਾਅ ਮੁਕਤ ਕਰਦਾ ਹੈ ਬਲਕਿ ਸਕਿਨ ਨਾਲ ਜੁੜੀ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ। ਗਰਮ ਪਾਣੀ ਨਾਲ ਨਹਾਉਣ ‘ਤੇ ਸਕਿਨ ਤੋਂ ਗੰਦਗੀ ਅਤੇ ਕੀਟਾਣੂ ਬਾਹਰ ਨਿਕਲ ਜਾਂਦੇ ਹਨ। ਇਹ ਚਿਹਰੇ ਦੇ ਰੋਮ ਖੋਲਣ ‘ਚ ਮਦਦ ਕਰਦਾ ਹੈ। ਜਿਸ ਨਾਲ ਸਕਿਨ ਸਾਫ਼, ਗਲੋਇੰਗ ਅਤੇ ਫਰੈਸ਼ ਹੋ ਜਾਂਦੀ ਹੈ।

Related posts

ਗਰਮੀਆਂ ‘ਚ ਰੋਜ਼ਾਨਾ ਨਿੰਬੂ ਅਤੇ ਸ਼ਹਿਦ ਦਾ ਪਾਣੀ ਪੀਓ ਤੇ ਇਨ੍ਹਾਂ ਸਮੱਸਿਆਵਾਂ ‘ਤੇ ਪਾਓ ਕਾਬੂ

On Punjab

Delta Plus Variant : ਆਖ਼ਰ ਕੀ ਹੈ ਕੋਵਿਡ-19 ਡੈਲਟਾ ਪਲੱਸ ਵੇਰੀਐਂਟ ਤੇ ਕਿਵੇਂ ਦੇ ਹੁੰਦੇ ਹਨ ਇਸ ਦੇ ਲੱਛਣ

On Punjab

Weight Loss Tips: ਇਹ 7 ਆਯੁਰਵੈਦਿਕ ਉਪਾਅ ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਕਰਨਗੇ ਕੰਮ

On Punjab