ਇੰਟਰਨੈੱਟ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ, ਮੈਸੰਜਰ ਤੇ ਵ੍ਹੱਟਸਐਪ ਦੀ ਵਰਤੋਂ ’ਚ ਸੋਮਵਾਰ ਸ਼ਾਮ ਨੂੰ ਆਈ ਰੁਕਾਵਟ ਦੂਰ ਕਰਨ ’ਚ ਛੇ ਘੰਟੇ ਲੱਗ ਗਏ। ਕੰਪਨੀ ਨੇ ਇਸ ਲਈ ਗਲਤ ਨੈੱਟਵਰਕਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ, ਇਸ ਕਾਰਨ ਯੂਜ਼ਰ ਨਾਲ ਸਬੰਧਿਤ ਸੂਚਨਾਵਾਂ ਦੇ ਲੀਕ ਹੋਣ ਦਾ ਆਵੇ ਕੋਈ ਸਬੂਤ ਨਹੀਂ ਮਿਲਿਆ। ਯੂਜ਼ਰ ਨੂੰ ਹੋਈ ਪਰੇਸ਼ਾਨੀ ਲਈ ਖ਼ੁਦ ਫੇਸਬੁੱਕ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਮਾਫ਼ੀ ਮੰਗੀ ਹੈ। ਉੱਧਰ, ਕੰਪਨੀ, ਦੇ ਸ਼ੇਅਰਾਂ ’ਚ ਪੰਜ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਨਵੰਬਰ ਤੋਂ ਬਅਦ ਕੰਪਨੀ ਦੇ ਸ਼ੇਅਰਾਂ ’ਚ ਆਈ ਇਹ ਸਭ ਤੋਂ ਵੱਡੀ ਰੋੋਜ਼ਾਨਾ ਗਿਰਾਵਟ ਰਹੀ।
ਜ਼ੁਕਰਬਰਗ ਨੇ ਲਿਖਿਆ ਅਸੁਵਿਧਾ ਲਈ ਖੇਦ ਹੈ
ਨਿਊਯਾਰਕ ਟਾਈਮਜ਼ ਨੇ ਲਿਖਿਆ, ‘ਦੁਨੀਆ ਦੀ ਸਭ ਤੋਂ ਵੱਡੀ ਇੰਟਰਨੈੱਟ ਮੀਡੀਆ ਕੰਪਨੀ ’ਚ ਇਸ ਤਰ੍ਹਾਂ ਦੀ ਰੁਕਾਵਟ ਆਉਣੀ ਅਸਾਧਾਰਨ ਹੈ। ਦੁਨੀਆ ਭਰ ’ਚ 3.5 ਅਰਬ ਤੋਂ ਜ਼ਿਆਦਾ ਲੋਕ ਫੇਸਬੁੱਕ ਤੇ ਕੰਪਨੀ ਦੇ ਹੋਰ ਐਪਜ਼ ਦੀ ਵਰਤੋਂ ਗੱਲਬਾਤ ਅਤੇ ਕਾਰੋਬਾਰ ਚਲਾਉਣ ਲਈ ਕਰਦੇ ਹਨ।’ ਵਾਲ ਸਟਰੀਟ ਜਨਰਲ ਅਨੁਸਾਰ, ਫੇਸਬੁੱਕ ਦੀਆਂ ਸੇਵਾਵਾਂ ਜਦੋਂ ਰੁਕੀਆਂ ਸਨ, ਉਦੋਂ ਉਸ ਦੇ ਕਰਮਚਾਰੀ ਜੂਮ ਦੇ ਜ਼ਰੀਏ ਸੰਪਰਕ ’ਚ ਸਨ। ਏਐੱਨਆਈ ਅਨੁਸਾਰ, ਇੰਟਰਨੈੱਟ ’ਤੇ ਆਉਣ ਵਾਲੀਆਂ ਦਿੱਕਤਾਂ ਦੀ ਨਿਗਰਾਨੀ ਕਰਨ ਵਾਲੀ ਵੈਬਸਾਈਟ ਡਾਊਨਡਿਟੇਕਟਰ ਨੇ ਇਸ ਨੂੰ ਫੇਸਬੁੱਕ ਦੀ ਹੁਣ ਤਕ ਦੀ ਸਭ ਤੋਂ ਵੱਡੀ ਤਕਨੀਕੀ ਰੁਕਾਵਟ ਕਰਾਰ ਦਿੱਤਾ ਹੈ। ਉਸ ਨੇ ਕਿਹਾ ਕਿ ਦੁਨੀਆਭਰ ’ਚ ਲੋਕਾਂ ਨੇ 1.06 ਕਰੋੜ ਤੋਂ ਜ਼ਿਆਦਾ ਸਿਕਾਇਤਾਂ ਦਰਜ ਕਰਵਾਈਆਂ। ਅਮਰੀਕਾ ’ਚ ਸਭ ਤੋਂ ਜ਼ਿਆਦਾ 17 ਲੱਖ ਸ਼ਿਕਾਇਤਾਂ ਸਾਹਮਣੇ ਆਈਆਂ।
ਕੰਪਨੀ ਨੂੰ ਹਰ ਘੰਟੇ 5.45 ਲੱੱਖ ਡਾਲਰ ਦਾ ਨੁਕਸਾਨ
ਰਾਇਟਰ ਨੇ ਇਸ਼ਤਿਆਰਾਂ ’ਤੇ ਨਜ਼ਰ ਰੱਖਣ ਵਾਲੀ ਕੰਪਨੀ ਸਟੈਂਡਰਡ ਮੀਡੀਆ ਇੰਡੈਕਸ ਦੇ ਹਵਾਲੇ ਨਾਲ ਦੱਸਆ ਕਿ ਗੂਗਲ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਆਨਲਾਈਨ ਇਸ਼ਤਿਹਾਰ ਏਜੰਸੀ ਫੇਸਬੁੱਕ ਨੂੰ ਇਸ ਤਕਨੀਕੀ ਦਿੱਕਤ ਕਾਰਨ ਹਰ ਘੰਟੇ ਕਰੀਬ 5.45 ਲੱਖ ਡਾਲਰ (ਕਰੀਬ 406.2 ਲੱਖ ਰੁਪਏ) ਦਾ ਨੁਕਸਾਨ ਹੋਇਆ। ਆਈਏਐੱਨਐੱਸ ਅਨੁਸਾਰ, ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੂਜੀ ਤਿਮਾਹੀ ’ਚ ਫੇਸਬੁੱਕ ਦੇ ਇਸ਼ਤਿਹਾਰ ਮਾਲੀਆ ’ਚ 47 ਫ਼ੀਸਦੀ ਭਾਵ 28 ਅਰਬ ਡਾਲਰ ਦਾ ਲਾਭ ਹੋਇਆ ਸੀ। ਇਸ ਤਕਨੀਕੀ ਦਿੱਕਤ ਕਾਰਨ ਉਸ ਦੇ ਮਾਲੀਆ ’ਚ ਤਾਂ ਗਿਰਾਵਟ ਆਈ ਹੀ ਹੈ, ਉਸ ਦੇ ਬ੍ਰਾਂਡ ਵੈਲਿਊ ’ਤੇ ਵੀ ਵੱਡਾ ਪ੍ਰਭਾਵ ਪਿਆ ਹੈ।