PreetNama
ਸਿਹਤ/Health

ਜਾਣੋ ਡਾਰਕ ਚਾਕਲੇਟ ਖਾਣ ਦੇ ਬੇਹੱਦ ਫਾਇਦਿਆਂ ਬਾਰੇ

Dark chocolate benefits: ਲਗਭਗ ਸਾਰੇ ਲੋਕਾਂ ਨੂੰ ਚਾਕਲੇਟ ਖਾਣਾ ਬਹੁਤ ਪਸੰਦ ਹੁੰਦਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਚਾਕਲੇਟ ਖਾਣ ਨਾਲ ਉਨ੍ਹਾਂ ਦੀ ਸਿਹਤ ਅਤੇ ਦੰਦਾਂ ਨੂੰ ਨੁਕਸਾਨ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਡਾਰਕ ਚਾਕਲੇਟ ਵਿਚ ਭਰਪੂਰ ਮਾਤਰਾ ਵਿਚ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਚਾਕਲੇਟ ਬਣਾਉਣ ਲਈ ਕੋਕੋ ਦੇ ਬੀਜਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਵਿਚ ਭਰਪੂਰ ਮਾਤਰਾ ਵਿਚ ਐਂਟੀਔਕਸਡੈਂਟ ਮੌਜੂਦ ਹੁੰਦੇ ਹਨ। ਅੱਜ ਅਸੀ ਤੁਹਾਨੂੰ ਡਾਰਕ ਚਾਕਲੇਟ ਖਾਣ ਦੇ ਕੁੱਝ ਫਾਇਦਿਆਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ। ਆਸਟ੍ਰੇਲੀਆਈ ਸੋਧਕਰਤਾਵਾਂ ਨੇ 2015 ‘ਚ ਕੀਤੇ ਇਕ ਅਧਿਐਨ ਦੇ ਮੁਤਾਬਕ ਕੋਕੋ ਦਾ ਸੇਵਨ ਨੌਜਵਾਨਾਂ ‘ਚ ਸ਼ਾਂਤੀ ਤੇ ਸੰਤੋਸ਼ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਹ ਮਾਨਸਿਕ ਪ੍ਰਦਰਸ਼ਨ ਨੂੰ ਬਿਹਤਰ ਕਰਕੇ ਥਕਾਵਟ ਘੱਟ ਕਰਨ ‘ਚ ਵੀ ਮਦਦ ਕਰਦਾ ਹੈ।
ਕੈਲੀਫੋਰਨੀਆ ਦੀ ਸਾਨ ਡਿਆਗੋ ਯੂਨੀਵਰਸਿਟੀ ਵਲੋਂ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜੋ ਨੌਜਵਾਨ ਰੁਜ਼ਾਨਾ ਚਾਕਲੇਟ ਖਾਂਦੇ ਹਨ, ਉਨ੍ਹਾਂ ਦਾ ਬਾਡੀ ਮਾਸ ਇੰਡੈਕਸ ਚਾਕਲੇਟ ਨਾ ਖਾਣ ਵਾਲਿਆਂ ਦੀ ਤੁਲਨਾ ‘ਚ ਘੱਟ ਰਹਿੰਦਾ ਹੈ। ਡਾਰਕ ਚਾਕਲੇਟ ਖਾਣ ਨਾਲ ਤਣਾਅ ਦੂਰ ਹੁੰਦਾ ਹੈ। ਇਸ ‘ਚ ਮੌਜੂਦ ਤੱਤ ਤਣਾਅ ਪੈਦਾ ਕਰਨ ਵਾਲੇ ਹਾਰਮੋਨਜ਼ ਨੂੰ ਕੰਟਰੋਲ ‘ਚ ਕਰਕੇ ਤਣਾਅ ਨੂੰ ਘੱਟ ਕਰਦੇ ਹਨ।

ਚਾਕਲੇਟ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਚਾਕਲੇਟ ਸਰੀਰ ‘ਚ ਮੌਜੂਦ ਬੈਡ ਕੋਲੈਸਟਰੋਲ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਜੋ ਔਰਤਾਂ ਗਰਭ ਅਵਸਥਾ ਦੌਰਾਨ ਚਾਕਲੇਟ ਖਾਂਦੀਆਂ ਹਨ ਉਨ੍ਹਾਂ ਦਾ ਬੱਚਾ ਸਿਹਤਮੰਦ ਪੈਦਾ ਹੁੰਦਾ ਹੈ। ਗਰਭਵਤੀ ਔਰਤਾਂ ਲਈ ਚਾਕਲੇਟ ਬਹੁਤ ਹੀ ਫਾਇਦੇਮੰਦ ਹੁੰਦੀ ਹੈ।

ਡਾਰਕ ਚਾਕਲੇਟ ‘ਚ ਮੌਜੂਦ ਤੱਤ ਬਲੱਡ ਸਰਕੁਲੇਸ਼ਨ ਨੂੰ ਨਾਰਮਲ ਰੱਖਦੇ ਹਨ। ਇਸ ਲਈ ਚਾਕਲੇਟ ਸਰੀਰ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਚਾਕਲੇਟ ਖੰਘ ਦੀ ਸਮੱਸਿਆ ‘ਚ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੀ ਹੈ। ਇਸ ਦੇ ਨਾਲ-ਨਾਲ ਚਾਕਲੇਟ ਦਸਤ ਦੀ ਸਮੱਸਿਆ ਨੂੰ ਵੀ ਮਿੰਟਾਂ ‘ਚ ਦੂਰ ਕਰਦੀ ਹੈ।

Related posts

Best Skincare Tips: ਤੁਹਾਡੀ ਸਕਿਨ ਲਈ ਕਾਫੀ ਫਾਇਦੇਮੰਦ ਹੈ ਫੇਸ਼ੀਅਲ ਆਇਲ, ਜਾਣੋ ਕਿਵੇਂ ਚੁਣੀਏ ਬੈਸਟ ਆਪਸ਼ਨ

On Punjab

Home Quarantine ਦੌਰਾਨ ਫਿੱਟ ਰਹਿਣ ਦੇ ਆਸਾਨ ਤਰੀਕੇ

On Punjab

ਹਰਿਆਲੀ ‘ਚ ਰਹਿਣ ਨਾਲ ਤੇਜ਼ ਹੋ ਸਕਦੈ ਬੱਚਿਆਂ ਦਾ ਦਿਮਾਗ਼

On Punjab