45.45 F
New York, US
February 4, 2025
PreetNama
ਸਿਹਤ/Health

ਜਾਣੋ ਤੁਹਾਡੀ ਸਿਹਤ ਕਿਹੜਾ ਸਲਾਦ ਹੈ ਜ਼ਰੂਰੀ ?

Eating Salad benefits: ਅੱਜ ਕੱਲ ਲੋਕ ਆਪਣੀ ਸਿਹਤ ਨੂੰ ਲੈ ਕੇ ਬਹੁਤ conscious ਹੁੰਦੇ ਜਾ ਰਹੇ ਹਨ। ਅਜਿਹੇ ‘ਚ ਕਸਰਤ, ਯੋਗਾ ਜੋ ਸਰੀਰ ਨੂੰ ਸਿਹਤਮੰਦ ਤਾਂ ਰੱਖਦਾ ਹੀ ਹੈ ਪਰ ਇਹਨਾਂ ਸਭ ਦੇ ਨਾਲ-ਨਾਲ proper ਡਾਇਟ ਲੈਣਾ ਵੀ ਬਹੁਤ ਜ਼ਰੂਰੀ ਹੈ ਪਰ ਡਾਇਟ ‘ਚ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਵੇਂ ਕਿ ਕਈ ਲੋਕ ਆਂਡੇ ਖਾਂਦੇ ਹਨ ਤਾਂ ਕਈ ਲੋਕ fruits ਦਾ ਸੇਵਨ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਹਰੀਆਂ ਸਬਜ਼ੀਆਂ ਅਤੇ ਫਲਾਂ ਨਾਲ ਬਣੇ ਸਲਾਦ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੂੰ ਸਾਈਡ ਡਿਸ਼ ਦੇ ਤੌਰ ‘ਤੇ ਵੀ ਪੇਸ਼ ਕੀਤਾ ਜਾਂਦਾ ਹੈ। ਜੇਕਰ ਅਸੀਂ ਕਹੀਏ ਕਿ ਸਲਾਦ ਤੁਹਾਡੇ ਕਿਸੇ ਵੀ ਸਮੇਂ ਦੇ ਖਾਣੇ ਦੀ ਜਾਨ ਹੁੰਦਾ ਹੈ, ਤਾਂ ਸ਼ਾਇਦ ਗਲਤ ਨਹੀਂ ਹੋਵੇਗਾ। ਸਲਾਦ ਹੀ ਹੈ ਜੋ ਖਾਣੇ ਦਾ ਮਜ਼ਾ ਦੋਗੁਣਾ ਵੀ ਕਰ ਦਿੰਦਾ ਹੈ। ਸਲਾਦ ਖਾਣਾ ਸਰੀਰ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ਇਸ ਗੱਲ ਦਾ ਪਤਾ ਉਂਝ ਤਾਂ ਸਾਰੇ ਲੋਕਾਂ ਨੂੰ ਹੁੰਦਾ ਹੈ ਪਰ ਸਲਾਦ ਖਾਣ ਦਾ ਸਹੀ ਤਰੀਕਾ ਬਹੁਤ ਘੱਟ ਲੋਕ ਜਾਣਦੇ ਹਨ। ਤਾਂ ਚੱਲੋ ਅੱਜ ਗੱਲ ਕਰਦੇ ਹਾਂ ਸਲਾਦ ਅਤੇ ਇਸ ਨਾਲ ਜੁੜੇ ਖਾਸ ਟਿਪਸ ਦੇ ਬਾਰੇ ਕਿ ਸਲਾਦ ਕਦੋ ਅਤੇ ਕਿਵੇਂ ਖਾਣਾ ਚਾਹੀਦਾ ਹੈ ਅਤੇ ਕਿਸ ਤਰਾਂ ਦੇ ਸਲਾਦ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਕਦੋਂ ਖਾਣਾ ਚਾਹੀਦਾ ਸਲਾਦ: ਜੇਕਰ ਤੁਸੀਂ ਸਲਾਦ ਖਾਣ ਦੇ ਸ਼ੌਕੀਨ ਹੋ ਤਾਂ ਉਸ ਨੂੰ ਹਮੇਸ਼ਾ ਲੰਚ ਜਾਂ ਡੀਨਰ ਤੋਂ ਪਹਿਲਾਂ ਖਾਓ। ਸਲਾਦ ‘ਚ ਮੌਜੂਦ ਫਾਈਬਰ ਇਕ ਤਾਂ ਤੁਹਾਡੀ ਭੁੱਖ ਸ਼ਾਂਤ ਕਰੇਗਾ ਨਾਲ ਹੀ ਤੁਹਾਨੂੰ ਲੋੜ ਤੋਂ ਜ਼ਿਆਦਾ ਖਾਣ ਵੀ ਨਹੀਂ ਦੇਵੇਗਾ। ਜਿਸ ਨਾਲ ਤੁਸੀਂ ਜ਼ਿਆਦਾ ਮਾਤਰਾ ‘ਚ ਕਾਰਬਸ ਲੈਣ ਤੋਂ ਬਚ ਜਾਓਗੇ। ਤੁਹਾਡਾ ਭਾਰ ਬੈਲੇਂਸ ਰਹੇਗਾ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਸਲਾਦ: ਜਿੰਨਾ ਹੋ ਸਕੇ ਸਲਾਦ ਸਿੰਪਲ ਹੀ ਖਾਣਾ ਚਾਹੀਦਾ ਹੈ ਕਿਉਂਕਿ ਉਹ ਸਿਹਤ ਲਈ ਉਨ੍ਹਾਂ ਹੀ ਫ਼ਾਇਦੇਮੰਦ ਵੀ ਹੁੰਦਾ ਹੈ। ਕਈ ਲੋਕ ਸਲਾਦ ‘ਚ ਚੀਜ਼ ਅਤੇ ਕਈ ਤਰ੍ਹਾਂ ਦੇ ਮਸਾਲੇ ਪਾ ਕੇ ਖਾਂਦੇ ਹਨ ਕਿਉਂਕਿ ਇਸ ਤਰ੍ਹਾਂ ਸਲਾਦ ਖਾਣ ਨਾਲ ਤੁਹਾਨੂੰ ਜ਼ਿਆਦਾ ਫਾਇਦਾ ਨਹੀਂ ਮਿਲ ਪਾਵੇਗਾ। ਤੁਹਾਡੀ ਮਨਪਸੰਦ ਸਬਜ਼ੀਆਂ ਜਿਵੇਂ ਕਿ ਖੀਰਾ, ਟਮਾਟਰ, ਬੰਦ ਗੋਭੀ, ਬੀਟਰੂਟ, ਆਦਿ ਨੂੰ ਕੱਟ ਕੇ ਸਿਰਫ ਨਿੰਬੂ ਅਤੇ ਨਮਕ ਪਾ ਕੇ ਖਾਓ। ਰਾਤ ਦੇ ਸਮੇਂ ਵੈੱਜ ਸਲਾਦ ਖਾਣਾ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ।

ਫਰੂਟ ਸਲਾਦ: ਫਰੂਟ ਸਲਾਦ ਨਾ ਤਾਂ ਖਾਣੇ ਤੋਂ ਪਹਿਲਾਂ ਖਾਣਾ ਚਾਹੀਦਾ ਹੈ ਅਤੇ ਨਾ ਹੀ ਖਾਣੇ ਦੇ ਬਾਅਦ ਫਰੂਟ ਸਲਾਦ ਨੂੰ ਹਮੇਸ਼ਾ ਇਕ ਮੀਲ ਦੇ ਤੌਰ ‘ਤੇ ਲਓ। ਜਿਸ ਨਾਲ ਤੁਹਾਡਾ ਭਾਰ ਬੈਲੇਂਸ ਰਹੇਗਾ ਨਾਲ ਹੀ ਤੁਸੀਂ ਫਿੱਟ ਅਤੇ ਐਕਟਿਵ ਫੀਲ ਕਰੋਗੇ। ਖਾਣੇ ਦੇ ਬਾਅਦ ਅਤੇ ਪਹਿਲਾਂ ਫਰੂਟ ਸਲਾਦ ਖਾਣ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਬਹੁਤ ਤੇਜ਼ੀ ਨਾਲ ਵਧਦਾ ਹੈ ਜਿਸ ਨਾਲ ਤੁਹਾਨੂੰ ਕਈ ਹੈਲਥ ਪ੍ਰਾਬਲਮ ਫੇਸ ਕਰਨੀਆਂ ਪੈ ਸਕਦੀਆਂ ਹਨ।

Sprouts ਸਲਾਦ: ਜਦੋਂ ਤੁਹਾਨੂੰ ਨਾਸ਼ਤੇ ਦੇ ਬਾਅਦ ਅਤੇ ਲੰਚ ਤੋਂ ਪਹਿਲਾਂ ਭੁੱਖ ਸਤਾਉਂਦੀ ਹੈ ਤਾਂ ਉਸ ਟਾਈਮ ‘ਚ Sprouts ਸਲਾਦ ਖਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਸਿੱਧ ਹੋ ਸਕਦਾ ਹੈ। ਸਪਾਊਂਟ ਸਲਾਦ ‘ਚ ਖੀਰਾ, ਟਮਾਟਰ, ਉਬਲੇ ਆਲੂ, ਪਿਆਜ਼ ਪਾ ਸਕਦੇ ਹੋ। ਸਪ੍ਰਾਊਟ ‘ਚ ਤੁਹਾਨੂੰ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਮਿਲਦਾ ਹੈ ਜਿਸ ਨਾਲ ਹੈਲਦੀ ਐਂਡ ਐਕਟਿਵ ਫੀਲ ਕਰਦੇ ਹੋ।

ਸਫ਼ੈਦ ਛੋਲਿਆਂ ਦਾ ਸਲਾਦ: ਤੁਸੀਂ ਚਾਹੇ ਆਫਿਸ ਹੋਵੋ ਜਾਂ ਘਰ ਤੋਂ ਬਾਹਰ, ਆਪਣੀ ਛੋਟੀ ਜਿਹੀ ਭੁੱਖ ਲਈ ਤੁਸੀਂ ਸਫ਼ੈਦ ਛੋਲਿਆਂ ਦਾ ਸਲਾਦ ਬਣਾ ਸਕਦੇ ਹੋ। ਇਸ ‘ਚ ਕਾਬੁਲੀ ਛੋਲੇ ਹੁੰਦੇ ਹਨ। ਇਸ ਨੂੰ ਬਣਾਉਣ ਦੇ ਲਈ ਪਹਿਲਾਂ ਪੂਰੀ ਰਾਤ ਛੋਲੇ ਭਿਉਂ ਕੇ ਰੱਖੋ। ਫਿਰ ਸਵੇਰ ਨੂੰ ਪ੍ਰੈਸ਼ਰ ਕੁੱਕਰ ‘ਚ ਸੀਟੀ ਨਾਲ ਪਕਾਓ। ਇਹ ਸਫ਼ੈਦ ਛੋਲਿਆਂ ਦਾ ਸਲਾਦ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਜਿਸ ਨੂੰ ਖਾਣ ਨਾਲ ਤੁਹਾਡੀ ਭੁੱਖ ਖਤਮ ਹੋ ਜਾਏਗੀ ਅਤੇ ਨਾਲ ਹੀ ਪੂਰਾ ਪੋਸ਼ਣ ਵੀ ਮਿਲੇਗਾ। ਜੇਕਰ ਤੁਸੀਂ ਜਿਮ ਜਾਂਦੇ ਹੋ ਜਾਂ ਫਿਰ ਜ਼ਿਆਦਾ ਕੰਮ ਕਰਦੇ ਹੋ ਤਾਂ ਪ੍ਰੋਟੀਨ ਦੀ ਜ਼ਰੂਰਤ ਪੂਰੀ ਕਰਨ ਦੇ ਲਈ ਇਹ ਸਫ਼ੈਦ ਛੋਲਿਆਂ ਦਾ ਸਲਾਦ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਇਸ ਤਰ੍ਹਾਂ ਦੇ ਸਲਾਦ ਤੋਂ ਕਰੋ ਪਰਹੇਜ਼: ਸਲਾਦ ‘ਚ Creamy Dressing ਬਿਲਕੁੱਲ ਵੀ ਨਹੀਂ ਕਰਨੀ ਚਾਹੀਦੀ। ਸਲਾਦ ਹਮੇਸ਼ਾ ਬਿਨ੍ਹਾਂ Mayonnaise ਅਤੇ cheese ਦੇ ਖਾਣਾ ਚਾਹੀਦਾ ਹੈ। ਇਨ੍ਹਾਂ ਸਭ ਚੀਜ਼ਾਂ ਨੂੰ ਸਲਾਦ ‘ਚ ਪਾ ਕੇ ਉਸ ਦੇ ਸਾਰੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਸਲਾਦ ਜਿੰਨਾ ਹੋ ਸਕੇ ਸਿੰਪਲ ਐਂਡ ਸਾਬਰ ਹੋਣਾ ਚਾਹੀਦਾ ਹੈ।

Related posts

ਵਾਲਾਂ ਨੂੰ ਦਿਓ ਹੈਲਦੀ ਅਤੇ ਸਮੂਦ ਲੁੱਕ

On Punjab

ਮੂੰਗਫਲੀ ਭਾਰ ਘਟਾਉਣ ‘ਚ ਹੈ ਲਾਭਕਾਰੀ, ਜਾਣੋ ਕਿਵੇਂ ਖਾਣੇ ਕਰ ਸਕਦੇ ਹੋ ਸ਼ਾਮਲ

On Punjab

ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣ ਪਿੱਛੇ ਹੋ ਸਕਦੇ ਹਨ ਇਹ 5 ਕਾਰਨ, ਨਜ਼ਰਅੰਦਾਜ਼ ਕਰਨ ‘ਤੇ ਹੋ ਸਕਦੀ ਹੈ ਦਿੱਕਤ

On Punjab