Coconut Oil Benifits : ਨਵੀਂ ਦਿੱਲੀ : ਆਮ ਤੌਰ ‘ਤੇ ਨਾਰੀਅਲ ਤੇਲ ਦੀ ਵਰਤੋਂ ਵਾਲਾਂ ਦੀ ਮਸਾਜ ਲਈ ਕੀਤੀ ਜਾਂਦੀ ਹੈ, ਜਦਕਿ ਕੁਝ ਲੋਕ ਖਾਣਾ ਬਣਾਉਣ ‘ਚ ਵੀ ਇਸ ਦੀ ਵਰਤੋਂ ਕਰਦੇ ਹਨ ਪਰ ਅੱਜ ਤੁਹਾਨੂੰ ਨਾਰੀਅਲ ਤੇਲ ਦੇ ਅਜਿਹੇ ਫਾਇਦਿਆਂ ਬਾਰੇ ਦੱਸਾਗੇ, ਜਿਨ੍ਹਾਂ ਤੋਂ ਤੁਸੀਂ ਹਾਲੇ ਤੱਕ ਅਣਜਾਣ ਹੋ। ਇਸ ਦੇ ਇਹ ਗੁਣ ਤੁਹਾਡੇ ਲਈ ਬੜੇ ਫਾਇਦੇਮੰਦ ਸਿੱਧ ਹੋਣਗੇ।ਨਾਰੀਅਲ ਤੇਲ ‘ਚ ਵਿਟਾਮਿਨ-ਈ ਦਾ ਇਕ ਕੈਪਸੂਲ ਮਿਲਾ ਕੇ ਰਾਤ ਸਮੇਂ ਝੁਰੜੀਆਂ ‘ਤੇ ਲਗਾਓ ਅਤੇ ਸਾਰੀ ਰਾਤ ਲੱਗਾ ਰਹਿਣ ਦਿਓ। ਅਗਲੀ ਸਵੇਰ ਮੂੰਹ ਧੋ ਲਓ। ਹੌਲੀ-ਹੌਲੀ ਝੁਰੜੀਆਂ ਗਾਇਬ ਹੋ ਜਾਣਗੀਆਂ। * ਜੇਕਰ ਗੱਲ ਕਰੀਏ ਆਯੁਰਵੇਦ ਦੀ ਤਾਂ ਆਯੁਰਵੇਦ ਵੀ ਨਾਰੀਅਲ ਤੇਲ ਨੂੰ ਮਾਊਥਵਾਸ਼ ਵਾਂਗ ਵਰਤਣ ਦੀ ਸਲਾਹ ਦਿੰਦਾ ਹੈ ਕਿਉਂਕਿ ਬਾਜ਼ਾਰ ‘ਚ ਮਿਲਣ ਵਾਲੇ ਮਾਊਥਵਾਸ਼ ਅਲਕੋਹਲ ਅਤੇ ਫਲੋਰਾਈਡ ਨਾਲ ਭਰੇ ਹੁੰਦੇ ਹਨ। ਤੁਸੀਂ ਮੂੰਹ ‘ਚ ਨਾਰੀਅਲ ਤੇਲ ਭਰ ਕੇ ਜੁਗਾਲੀ ਕਰਕੇ ਨੁਕਸਾਨਦਾਇਕ ਬੈਕਟੀਰੀਆ ਨੂੰ ਦੂਰ ਰੱਖ ਸਕਦੇ ਹੋ।
ਨਾਰੀਅਲ ਤੇਲ ਦੀ ਮਦਦ ਨਾਲ ਤੁਸੀਂ ਬਾਥਰੂਮ ਦੇ ਸ਼ਾਵਰ ਅਤੇ ਟੂਟੀਆਂ ਨੂੰ ਅਸਾਨੀ ਨਾਲ ਸਾਫ ਕਰ ਸਕਦੇ ਹੋ। ਇਸ ਨਾਲ ਉਸ ਦੀ ਕੁਦਰਤੀ ਚਮਕ ਪਰਤ ਆਏਗੀ। * ਨਾਰੀਅਲ ਤੇਲ ਦੀ ਵਰਤੋਂ ਨਾਲ ਤੁਸੀਂ ਪਸੀਨੇ ਦੀ ਬਦਬੂ ਤੋਂ ਅਸਾਨੀ ਨਾਲ ਛੁਟਕਾਰਾ ਪ੍ਰਾਪਤ ਕਰ ਸਕਦੇ ਹੋ। ਸਵੇਰ ਸਮੇਂ ਉਸ ਥਾਂ ‘ਤੇ ਨਾਰੀਅਲ ਤੇਲ ਲਗਾਓ, ਜਿੱਥੇ ਸਭ ਤੋਂ ਵਧੇਰੇ ਪਸੀਨਾ ਆਉਂਦਾ ਹੈ। ਸਾਰਾ ਦਿਨ ਇਹ ਤੁਹਾਨੂੰ ਬਦਬੂ ਤੋਂ ਦੂਰ ਰੱਖੇਗਾ।