Uric acid control: ਜਿੱਥੇ ਪਹਿਲਾ ਯੂਰੀਕ ਐਸਿਡ ਦੀ ਸਮੱਸਿਆ 35-40 ਸਾਲ ਤੋਂ ਬਾਅਦ ਲੋਕਾਂ ਵਿੱਚ ਵੇਖਣ ਨੂੰ ਮਿਲਦੀ ਸੀ।ਉੱਥੇ ਹੀ ਹੁਣ ਗ਼ਲਤ ਲਾਈਫ-ਸਟਾਈਲ ਕਾਰਨ ਨੌਜਵਾਨ ਵੀ ਇਸ ਬੀਮਾਰੀ ਦੇ ਸ਼ਿਕਾਰ ਹਨ। ਤਣਾਅ, ਸ਼ਰਾਬ-ਸਿਗਰੇਟ, ਸਰੀਰਕ ਗਤੀਵਿਧੀ ਦੀ ਘਾਟ, ਡੀਹਾਈਡਰੇਸ਼ਨ ਅਤੇ ਗਲਤ ਖਾਣਾ ਯੂਰਿਕ ਐਸਿਡ ਦਾ ਕਾਰਨ ਬਣਦਾ ਹੈ।
ਟੀ ਇਲਾਇਚੀ
ਛੋਟੀ ਇਲਾਇਚੀ ਨੂੰ ਪਾਣੀ ‘ਚ ਮਿਲਾ ਕੇ ਖਾਣ ਨਾਲ ਯੂਰਿਕ ਐਸਿਡ ਦੀ ਮਾਤਰਾ ਘਟੇਗੀ ਅਤੇ ਕੋਲੈਸਟ੍ਰੋਲ ਦਾ ਪੱਧਰ ਵੀ ਘੱਟ ਜਾਵੇਗਾ।
ਬੇਕਿੰਗ ਸੋਡਾ
ਇਕ ਗਲਾਸ ਪਾਣੀ ‘ਚ 1/2 ਚਮਚ ਬੇਕਿੰਗ ਸੋਡਾ ਮਿਲਾਉਣ ਨਾਲ ਵੀ ਯੂਰਿਕ ਐਸਿਡ ਕੰਟਰੋਲ ‘ਚ ਰਹਿੰਦਾ ਹੈ।
ਰੋਜ਼ ਸੇਬ ਖਾਓ
ਸੇਬ ਵਿੱਚ ਮੌਜੂਦ ਮੈਲਿਕ ਐਸਿਡ ਯੂਰਿਕ ਐਸਿਡ ਨੂੰ ਨਿਊਟਰਲਾਇਜ ਕਰਦਾ ਹੈ, ਜੋ ਖੂਨ ਵਿੱਚ ਇਸਦੇ ਪੱਧਰ ਨੂੰ ਘਟਾਉਂਦਾ ਹੈ।
ਨਿੰਬੂ ਦਾ ਰਸ
ਨਿੰਬੂ ਅਲਕਲਾਈਨ ਦੇ ਪੱਧਰ ਨੂੰ ਵਧਾ ਕੇ ਯੂਰਿਕ ਐਸਿਡ ਨੂੰ ਕੰਟਰੋਲ ਕਰਦਾ ਹੈ। ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਲਾਭ।
ਚੈਰੀ
ਚੈਰੀ ਅਤੇ ਡਾਰਕ ਚੈਰੀ ‘ਚ ਫਲੇਵੋਨੋਇਡਜ਼ ਨਾਮਕ ਤੱਤ ਹੁੰਦੇ ਹਨ, ਜੋ ਯੂਰਿਕ ਐਸਿਡ ਨੂੰ ਘਟਾਉਣ ‘ਚ ਮਦਦ ਕਰਦੇ ਹਨ। ਇਹ ਸੋਜ ਨੂੰ ਵੀ ਦੂਰ ਕਰਦਾ ਹੈ।
ਕਸਰਤ ਵੀ ਹੈ ਲਾਭਕਾਰੀ
ਰੋਜ਼ਾਨਾ ਕਸਰਤ ਕਰੋ ਅਤੇ ਸਿਹਤਮੰਦ ਭਾਰ ਬਣਾਈ ਰੱਖੋ। ਇਹ ਕਿਹਾ ਜਾਂਦਾ ਹੈ ਕਿ ਚਰਬੀ ਵਾਲੇ ਟਿਸ਼ੂਆਂ ਦੇ ਕਾਰਨ ਯੂਰਿਕ ਐਸਿਡ ਦਾ ਉਤਪਾਦਨ ਵੀ ਵਧਦਾ ਹੈ।
ਇਨ੍ਹਾਂ ਚੀਜ਼ਾਂ ਤੋਂ ਬਚੋ
ਸ਼ਰਾਬ ਅਤੇ ਬੀਅਰ ਖਮੀਰ ਨਾਲ ਭਰਪੂਰ ਹੁੰਦੇ ਹਨ। ਇਸ ਲਈ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਹੀ, ਛੋਲੇ, ਚਾਵਲ, ਅਚਾਰ, ਸੁੱਕੇ ਫਲ, ਦਾਲ, ਪਾਲਕ, ਫਾਸਟ ਫੂਡ, ਕੋਲਡ ਡ੍ਰਿੰਕ, ਪੈਕ ਫੂਡ, ਪੋਲਟਰੀ, ਮੀਟ, ਮੱਛੀ, ਮੀਟ, ਪੇਸਟਰੀ, ਕੇਕ, ਪੈਨਕੇਕ, ਕਰੀਮ ਬਿਸਕੁਟ ਅਤੇ ਚਿਕਨਾਈ ਵਾਲੇ ਭੋਜਨ ਤੋਂ ਦੂਰ ਰਹੋ।
ਰਾਤ ਨੂੰ ਇਹ ਚੀਜ਼ਾਂ ਨਾ ਖਾਓ
ਸੌਣ ਵੇਲੇ ਦੁੱਧ ਜਾਂ ਦਾਲ ਨਾ ਖਾਓ। ਜੇਕਰ ਤੁਹਾਨੂੰ ਅਜੇ ਵੀ ਦਾਲ ਖਾਣ ਦਾ ਮਨ ਹੈ, ਤਾਂ ਫਿਰ ਦਾਲ ਨੂੰ ਛਿਲਕਿਆਂ ਵਾਲੀ ਖਾਓ। ਨਾਲ ਹੀ ਖਾਣਾ ਖਾਣ ਵੇਲੇ ਪਾਣੀ ਨਾ ਪੀਓ। ਖਾਣਾ ਖਾਣ ਤੋਂ ਡੇਢ ਘੰਟੇ ਪਹਿਲਾਂ ਜਾਂ ਬਾਅਦ ‘ਚ ਪਾਣੀ ਪੀਣਾ ਚਾਹੀਦਾ ਹੈ।