PreetNama
ਖਾਸ-ਖਬਰਾਂ/Important News

ਜਾਣੋ – ਭਾਰਤੀ ਇਤਿਹਾਸ ’ਚ ਕਿਉਂ ਖ਼ਾਸ ਹੈ 24 ਜਨਵਰੀ ਦਾ ਦਿਨ, ਜਾਣ ਕੇ ਤੁਹਾਨੂੰ ਵੀ ਹੋਵੇਗਾ ਮਾਣ

26 ਜਨਵਰੀ ਨੂੰ ਪੂਰਾ ਦੇਸ਼ ਗਣਤੰਤਰ ਦਿਵਸ ਦੀ ਖੁਸ਼ੀ ’ਚ ਝੂਮ ਰਿਹਾ ਹੋਵੇਗਾ। ਇਸੀ ਦਿਨ ਹੀ ਭਾਰਤ ਨੇ ਆਪਣੇ ਲਿਖਿਤ ਸੰਵਿਧਾਨ ਨੂੰ ਅਪਣਾ ਕੇ ਇਸਨੂੰ ਲਾਗੂ ਕੀਤਾ ਸੀ ਅਤੇ ਭਾਰਤ ਨੂੰ ਇਕ ਗਣਤੰਤਰਿਕ ਦੇਸ਼ ਦਾ ਦਰਜਾ ਮਿਲਿਆ ਸੀ। ਪਰ ਇਸ ਤੋਂ ਦੋ ਦਿਨ ਪਹਿਲਾਂ ਮਤਲਬ 24 ਜਨਵਰੀ ਨੂੰ ਕੀ ਹੋਇਆ ਸੀ? ਕੀ ਤੁਸੀਂ ਇਸਦਾ ਜਵਾਬ ਜਾਣਦੇ ਹੋ? ਜੇਕਰ ਹਾਂ ਤਾਂ ਚੰਗੀ ਗੱਲ ਹੈ ਪਰ ਜੇਕਰ ਨਹੀਂ ਤਾਂ ਇਸਦਾ ਜਵਾਬ ਅੱਜ ਅਸੀਂ ਤੁਹਾਨੂੰ ਇਥੇ ਦੇਵਾਂਗੇ। ਦਰਅਸਲ 24 ਜਨਵਰੀ 1950 ਨੂੰ ਹੀ 284 ਮੈਂਬਰਾਂ ਨੇ ਇਸਨੂੰ ਅਪਣਾਉਣ ਤੇ ਲਾਗੂ ਕਰਨ ਦੇ ਸਮਰਥਨ ’ਚ ਆਪਣੇ ਸਾਈਨ ਕੀਤੇ ਸਨ। ਇਸ ਤੋਂ ਇਲਾਵਾ ਅੱਜ ਦੇ ਦਿਨ ਹੀ ਸੰਵਿਧਾਨ ਸਭਾ ਨੇ ਡਾਕਟਰ ਰਾਜੇਂਦਰ ਪ੍ਰਸਾਦ ਦੇ ਤੌਰ ’ਤੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਦੀ ਚੋਣ ਕੀਤੀ ਗਈ ਸੀ। ਇਸ ਲਿਹਾਜ ਨਾਲ ਅੱਜ ਦਾ ਦਿਨ ਕਾਫੀ ਖ਼ਾਸ ਹੈ। ਇੰਨਾ ਹੀ ਨਹੀਂ ਅੱਜ ਹੀ ਦੇ ਦਿਨ ਸੰਵਿਧਾਨ ਸਭਾ ਨੇ 1950 ’ਚ ਭਾਰਤ ਦੇ ਰਾਸ਼ਟਰੀ ਗੀਤ ਨੂੰ ਅਪਣਾਉਣ ਦੀ ਮਨਜ਼ੂਰੀ ਦਿੱਤੀ ਸੀ।
26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਣ ਦੇ ਨਾਲ ਹੀ ਸੰਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਗਿਆ ਸੀ। 1952 ’ਚ ਅੱਜ ਚੋਣਾਂ ਤੋਂ ਬਾਅਦ ਪਹਿਲੀ ਵਾਰ ਦੇਸ਼ ਦੀ ਸੰਸਦ ਦਾ ਗਠਨ ਕੀਤਾ ਗਿਆ ਸੀ। ਹਾਲਾਂਕਿ ਇਸ ਦੌਰਾਨ ਵੀ ਸੰਵਿਧਾਨ ਸਭਾ ਭੰਗ ਹੋਣ ਦੇ ਬਾਵਜੂਦ ਅਸਥਾਈ ਤੌਰ ’ਤੇ ਕੰਮ ਕਰ ਰਹੀ ਹੈ। 1952 ਅਤੇ ਫਿਰ 1957 ’ਚ ਡਾਕਟਰ ਰਾਜੇਂਦਰ ਪ੍ਰਸਾਦ ਨੂੰ ਦੁਬਾਰਾ ਰਾਸ਼ਟਰਪਤੀ ਦੇ ਤੌਰ ’ਤੇ ਚੁਣਿਆ ਗਿਆ ਸੀ।
ਦੇਸ਼ ਦੇ ਇਸ ਰਾਸ਼ਟਰੀ ਗੀਤ ਨੂੰ ਗੁਰੂਦੇਵ ਰਵਿੰਦਰਨਾਥ ਟੈਗੌਰ ਨੇ ਲਿਖਿਆ ਸੀ। ਉਹ ਦੇਸ਼ ਅਤੇ ਦੁਨੀਆ ਦੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਦੁਆਰਾ ਰਚਿਤ ਦੋ ਰਚਨਾਵਾਂ ਨੂੰ ਦੋ ਅਲੱਗ-ਅਲੱਗ ਦੇਸ਼ਾਂ ਨੇ ਆਪਣੇ ਰਾਸ਼ਟਰੀ ਗੀਤ ਦੇ ਰੂਪ ’ਚ ਸਵੀਕਾਰ ਕੀਤਾ। ਇਨ੍ਹਾਂ ’ਚ ਇਕ ਭਾਰਤ ਹੈ ਤਾਂ ਦੂਸਰਾ ਬੰਗਲਾਦੇਸ਼ ਹੈ।
ਇਸ ਤੋਂ ਇਲਾਵਾ ਇਕ ਹੋਰ ਦਿਨ ਲਈ ਵੀ 24 ਜਨਵਰੀ ਦਾ ਦਿਨ ਬੇਹੱਦ ਖ਼ਾਸ ਹੈ। ਦਰਅਸਲ ਇਸ ਦਿਨ ਨੂੰ ਨੈਸ਼ਨਲ ਗਰਲ ਚਾਈਲਡ ਡੇਅ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸਦੀ ਸ਼ੁਰੂਆਤ 2008 ’ਚ ਹੋਈ ਸੀ। ਇਸਨੂੰ ਮਨਾਉਣ ਦੇ ਪਿੱਛੇ ਸਰਕਾਰ ਦਾ ਮਕਸਦ ਲੜਕੀਆਂ ਦੇ ਜਨਮ ਨੂੰ ਲੈ ਕੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣਾ ਸੀ।

Related posts

Ram Rahim News: ਅੱਜ ਸ਼ਾਮ ਗੁਰੂਗ੍ਰਾਮ ਪਹੁੰਚਣਗੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ, ਹਨੀਪ੍ਰੀਤ ਦੇ ਵੀ ਆਉਣ ਦੀ ਸੂਚਨਾ

On Punjab

ਦੁਨੀਆ ਦੇ ਢਾਈ ਕਰੋੜ ਸਿੱਖਾਂ ’ਚੋਂ ਚੁਣੇ 100 ਪ੍ਰਭਾਵਸ਼ਾਲੀ ਸਿੱਖ, ਸੀਐਮ ਭਗਵੰਤ ਮਾਨ ਨੂੰ ਮਿਲਿਆ ਚੌਥਾ ਸਥਾਨ

On Punjab

ਕੇਂਦਰੀ ਮੰਤਰੀ ਵੈਸ਼ਨਵ ਵੱਲੋਂ ਜ਼ਕਰਬਰਗ ਨੂੰ ਮੋੜਵਾਂ ਜਵਾਬ

On Punjab