benefits of cooking earthenware: ਪੁਰਾਣੇ ਸਮੇਂ ‘ਚ ਲੋਕ ਖਾਣਾ ਬਣਾਉਣ ਲਈ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਦੇ ਸਨ, ਜੋ ਸਿਹਤ ਲਈ ਸਿਹਤਮੰਦ ਹੁੰਦਾ ਸੀ। ਸਮਾਂ ਬਦਲਣ ਨਾਲ ਲੋਕ ਇਨ੍ਹਾਂ ਦੀ ਵਰਤੋਂ ਕਰਨਾ ਵੀ ਭੁੱਲ ਗਏ ਹਨ। ਜਿਸ ਦਾ ਸਭ ਤੋਂ ਵੱਧ ਅਸਰ ਰਸੋਈ ਘਰ ‘ਤੇ ਪਿਆ ਹੈ। ਸਾਡੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਤੌਰ ਤਰੀਕਿਆਂ ‘ਚ ਕਾਫੀ ਬਦਲਾਵ ਆ ਚੁੱਕਾ ਹੈ। ਇਨ੍ਹਾਂ ਬਦਲਾਵਾਂ ਦੇ ਕਾਰਨ ਹੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਪੈਦਾ ਹੋ ਰਹੀਆਂ ਹਨ। ਜਿਨ੍ਹਾਂ ਨਾਲ ਨਜਿੱਠਣਾ ਮੁਸ਼ਕਿਲ ਹੋ ਗਿਆ ਹੈ। ਅਜਿਹੇ ‘ਚ ਲੋੜ ਹੈ ਕੁੱਝ ਚੀਜ਼ਾਂ ਨੂੰ ਅਪਣਾਉਣ ਦੀ ਜੋ ਸਿਹਤਮੰਦ ਜ਼ਿੰਦਗੀ ਲਈ ਬਹੁਤ ਜ਼ਰੂਰੀ ਹਨ। ਮਿੱਟੀ ਦੇ ਭਾਂਡਿਆਂ ‘ਚ ਖਾਣਾ ਪਕਾਉਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਭਾਂਡਿਆਂ ‘ਚ ਖਾਣਾ ਬਣਾਉਣ ਨਾਲ ਵਧੀਆ ਅਤੇ ਸੁਆਦ ਬਣਦਾ ਹੈ।
ਮਿੱਟੀ ਦੇ ਭਾਂਡਿਆਂ ‘ਚ ਬਣਨ ਵਾਲਾ ਭੋਜਨ ਸਿਹਤਮੰਦ ਹੋਣ ਦੇ ਨਾਲ-ਨਾਲ ਸੁਆਦ ਵੀ ਹੁੰਦਾ ਹੈ। ਮਿੱਟੀ ਦੇ ਭਾਂਡਿਆਂ ‘ਚ ਖਾਣਾ ਪਕਾਉਣ ਅਤੇ ਖਾਣ ਨਾਲ ਪੋਸ਼ਟਿਕ ਤੱਤ ਮਿਲਦੇ ਹਨ। ਇਸ ਨਾਲ ਭੋਜਨ ਜ਼ਿਆਦਾ ਹੈਲਦੀ ਹੋ ਜਾਂਦਾ ਹੈ। ਦੂਜੇ ਭਾਂਡਿਆਂ ਦੇ ਮੁਕਾਬਲੇ ਮਿੱਟੀ ਦੇ ਭਾਂਡਿਆਂ ‘ਚ ਬਣਿਆ ਭੋਜਨ ਜ਼ਿਆਦਾ ਵਧੀਆ ਅਤੇ ਸੁਆਦ ਹੁੰਦਾ ਹੈ। ਮਿੱਟੀ ਦੇ ਭਾਂਡਿਆਂ ‘ਚ ਭੋਜਨ ਨੂੰ ਬਣਨ ‘ਚ ਥੋੜ੍ਹਾ ਜ਼ਿਆਦਾ ਸਮਾਂ ਲੱਗਦਾ ਹੈ ਪਰ ਅਜਿਹਾ ਖਾਣਾ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਮਿੱਟੀ ਦੇ ਭਾਂਡਿਆਂ ‘ਚ ਬਣਨ ਵਾਲਾ ਖਾਣਾ ਜਲਦੀ ਖਰਾਬ ਨਹੀਂ ਹੁੰਦਾ। ਇਸ ਦਾ ਖਾਸ ਕਾਰਨ ਇਹ ਹੈ ਕਿ ਖਾਣੇ ਨੂੰ ਬਣਨ ‘ਚ ਸਮਾਂ ਲੱਗਦਾ ਹੈ, ਜਿਸ ਕਾਰਨ ਖਾਣਾ ਜ਼ਿਆਦਾ ਦੇਰ ਤੱਕ ਤਾਜ਼ਾ ਰਹਿੰਦਾ ਹੈ।
ਮਿੱਟੀ ਦੇ ਭਾਂਡਿਆਂ ‘ਚ ਭੋਜਨ ਪਕਾਉਣ ਨਾਲ ਸਰੀਰ ‘ਚ ਐਸੀਟਿਕ ਕੋਸ਼ੀਕਾਵਾਂ ਨੂੰ ਵਧਣ ਤੋਂ ਰੋਕਦਾ ਹੈ। ਜਿਸ ਨਾਲ ਕੈਂਸਰ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਮਿੱਟੀ ਦੇ ਭਾਂਡਿਆਂ ‘ਚ ਖਾਣਾ ਪਕਾਉਣ ਨਾਲ ਤੁਹਾਡਾ ਭੋਜਨ ਵੱਧ ਪੋਸ਼ਟਿਕ ਹੋ ਜਾਂਦਾ ਹੈ। ਇਨ੍ਹਾਂ ਭਾਂਡਿਆਂ ‘ਚ ਭੋਜਨ ਬਣਾਉਣ ਨਾਲ ਕੈਲਸ਼ੀਅਮ, ਫਾਸਫੋਰਸ, ਆਇਰਨ, ਮੈਗਨੀਸ਼ੀਅਮ, ਸਲਫਰ ਵਰਗੇ ਮਿਨਰਲਸ ਅਤੇ ਵਿਟਾਮਿਨਸ ਵੱਧ ਮਾਤਰਾ ‘ਚ ਭੋਜਨ ‘ਚ ਸ਼ਾਮਲ ਹੋ ਜਾਂਦੇ ਹਨ।