Eating meat: ਜ਼ਿਆਦਾਤਰ ਲੋਕ ਪ੍ਰੋਟੀਨ ਦੀ ਘਾਟ ਨੂੰ ਦੂਰ ਕਰਨ ਲਈ non-veg ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਜਿੱਥੇ ਪ੍ਰੋਟੀਨ ਸਾਡੇ ਸਰੀਰ ਨੂੰ ਊਰਜਾਵਾਨ ਬਣਾਉਂਦਾ ਹੈ, ਉੱਥੇ ਹੀ ਇਹ ਸਾਨੂੰ ਦਿਨ ਭਰ ਆਪਣਾ ਕੰਮ ਪੂਰਾ ਕਰਨ ਦੀ ਤਾਕਤ ਦਿੰਦਾ ਹੈ। ਪਰ ਕੁੱਝ ਲੋਕ ਅਜਿਹੇ ਹਨ ਜੋ ਚਿਕਨ ਨਾਲੋਂ ਮਾਸ ਖਾਣਾ ਪਸੰਦ ਕਰਦੇ ਹਨ। ਮਾਸ ਦਾ ਜ਼ਿਆਦਾ ਸੇਵਨ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਕੀ ਖਤਰਨਾਕ ਹੈ ਮੀਟ ਦਾ ਸੇਵਨ ?
ਮੀਟ, ਲਾਲ ਮੀਟ ‘ਚ ਇਕ Atherosclerosis ਨਾਮ ਦਾ ਪਦਾਰਥ ਹੁੰਦਾ ਹੈ। ਜੋ ਨਾੜੀਆਂ ‘ਚ ਜੰਮ ਜਾਣ ਦਾ ਕਾਰਨ ਬਣ ਸਕਦਾ ਹੈ। ਜਿਸ ਕਾਰਨ ਵਿਅਕਤੀ ਨੂੰ ਖਤਰਨਾਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋੜੀਂਦੇ ਮੀਟ ਤੋਂ ਵੱਧ ਦਾ ਸੇਵਨ ਕਰਨਾ ਘਾਤਕ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਉਹ ਲੋਕ ਜੋ ਹਰ-ਰੋਜ਼ ਦੇ non-veg ਭੋਜਨ ਖਾਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਇੱਕ ਦਿਨ ਵਿੱਚ 70 ਗ੍ਰਾਮ ਤੋਂ ਵੱਧ ਮੀਟ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇ ਉਹ ਰੋਜ਼ਾਨਾ ਇੰਨੀ ਮਾਤਰਾ ਵਿੱਚ ਮੀਟ ਖਾਂਦੇ ਹਨ ਤਾਂ ਕੋਈ ਖ਼ਤਰੇ ਵਾਲੀ ਗੱਲ ਨਹੀਂ। ਵਧੇਰੇ ਮਸਾਲੇ ਵਾਲੇ ਮੀਟ ਨਾਲੋਂ ਜ਼ਿਆਦਾ ਭੁੰਨਿਆ ਮੀਟ ਖਾਣ ਦੀ ਕੋਸ਼ਿਸ਼ ਕਰੋ। ਇਸਦੇ ਨਾਲ ਤੁਹਾਨੂੰ ਮੀਟ ਦੇ ਸਾਰੇ ਪੌਸ਼ਟਿਕ ਤੱਤ ਮਿਲਣਗੇ।
ਕੈਂਸਰ ਦਾ ਖ਼ਤਰਾ
ਖੋਜ ਦੇ ਅਨੁਸਾਰ ਲਾਲ ਮੀਟ ਦੀ ਜ਼ਿਆਦਾ ਮਾਤਰਾ ਸਰੀਰ ‘ਚ ਕੈਂਸਰ ਸੈੱਲ ਵੀ ਪੈਦਾ ਕਰਦੀ ਹੈ। ਉਹ ਆਦਮੀ ਜੋ ਜ਼ਿਆਦਾ ਮੀਟ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਪ੍ਰੋਸਟੇਟ ਕੈਂਸਰ ਅਤੇ ਹਰਨੀਆ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਾਵਧਾਨੀਆਂ
ਜੋ ਲੋਕ ਮਾਸ ਦਾ ਰੋਜ਼ਾਨਾ ਸੇਵਨ ਕਰਦੇ ਹਨ ਉਨ੍ਹਾਂ ਨੂੰ ਹਰੀਆਂ ਸਬਜ਼ੀਆਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਬਰੋਕਲੀ, ਗੋਭੀ ਨਾਲ ਵਧੇਰੇ ਪਾਣੀ ਪੀਣ। ਜੇ ਤੁਸੀਂ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਵੀ ਪਰਹੇਜ਼ ਕਰਨਾ ਚਾਹੁੰਦੇ ਹੋ ਤਾਂ ਮੀਟ ਦਾ ਸੇਵਨ ਥੋੜ੍ਹਾ ਘੱਟ ਕਰੋ। ਹਫਤੇ ‘ਚ ਸਿਰਫ ਇਕ ਵਾਰ ਖਾਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਹਰ ਰੋਜ਼ ਮੀਟ ਖਾਣਾ ਪਸੰਦ ਕਰਦੇ ਹੋ ਤਾਂ ਆਪਣੀ ਰੁਟੀਨ ‘ਚ ਜ਼ਰੂਰ ਕਸਰਤ ਸ਼ਾਮਲ ਕਰੋ।
previous post
next post