Sweating during sleep: ਰਾਤ ਨੂੰ ਸੋਂਦੇ ਸਮੇਂ ਪਸੀਨਾ ਆਉਣਾ ਵੀ ਇਕ ਸਮੱਸਿਆ ਹੈ। ਕਈ ਵਾਰ ਜਦੋਂ ਤੁਹਾਡੇ ਕਮਰੇ ‘ਚ ਜ਼ਿਆਦਾ ਗਰਮੀ ਹੁੰਦੀ ਹੈ ਜਾਂ ਫਿਰ ਤੁਸੀਂ ਇਕੱਠੇ ਕਈ ਚਾਦਰਾਂ ਉੱਪਰ ਲੈ ਲੈਂਦੇ ਹੋ ਤਾਂ ਤੁਹਾਨੂੰ ਪਸੀਨਾ ਆ ਸਕਦਾ ਹੈ। ਪਰ ਅੱਧੀ ਰਾਤ ਨੂੰ ਸੋਂਦੇ ਸਮੇਂ ਪਸੀਨਾ ਆਉਣ ਤੋਂ ਮਤਲਬ ਹੈ ਤੁਸੀਂ ਮੁੜ੍ਹਕੋ-ਮੁੜ੍ਹਕੀ ਹੋ ਕੇ ਉੱਠਦੇ ਹੋ ਤੇ ਕਦੀ-ਕਦਾਈਂ ਤੁਹਾਨੂੰ ਚੱਦਰ ਤਕ ਬਦਲਣ ਦੀ ਨੌਬਤ ਆ ਜਾਂਦੀ ਹੈ। ਆਮ ਤੌਰ ‘ਤੇ ਰਾਤ ਨੋ ਸੋਂਦੇ ਸਮੇਂ ਪਸੀਨਾ ਆਉਣਾ ਇਲਾਜ ਨਾਲ ਸਬੰਧਤ ਹੋ ਸਕਦਾ ਹੈ। ਜੇਕਰ ਤੁਸੀਂ ਵੀ ਇਨ੍ਹਾਂ ਲੋਕਾਂ ‘ਚ ਸ਼ਾਮਲ ਹੋ, ਜਿਨ੍ਹਾਂ ਨੂੰ ਰਾਤ ਨੂੰ ਸੌਂਦੇ ਸਮੇਂ ਬੇਹੱਦ ਪਸੀਨਾ ਆ ਜਾਂਦਾ ਹੈ ਤਾਂ ਅਸੀਂ ਤੁਹਾਨੂੰ ਇਸ ਦੇ ਪਿੱਛੇ ਅਜਿਹੇ ਕੁੱਝ ਕਾਰਨ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਠੀਕ ਕਰ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ।
ਥਾਇਰਾਈਡ ਦਾ ਜ਼ਿਆਦਾ ਸਰਗਰਮ ਹੋਣਾ: ਜ਼ਿਆਦਾ ਪਸੀਨਾ ਆਉਣਾ ਤੇ ਗਰਮੀ ਪ੍ਰਤੀ ਸੰਵੇਦਨਸ਼ੀਲ ਹੋਣਾ ਹਾਈਪਰਥਾਇਰਾਇਡਿਜ਼ਮ ਦਾ ਪ੍ਰਮੁੱਖ ਲੱਛਣ ਹੈ। ਤੁਹਾਡੀ ਥਾਇਰਾਈਡ ਗ੍ਰੰਥੀ ਤੁਹਾਡੇ ਮੈਟਾਬਾਲਿਜ਼ਮ ਨੂੰ ਕੰਟਰੋਲ ਕਰਦੀ ਹੈ, ਇਸ ਲਈ ਜਦੋਂ ਇਹ ਜ਼ਿਆਦਾ ਹਾਰਮੋਨ ਬਣਾਉਣ ਲਗਦੀ ਹੈ ਤਾਂ ਤੁਹਾਡੀ ਬਾਡੀ ਜ਼ਿਆਦਾ ਗਰਮ ਹੋ ਜਾਂਦੀ ਹੈ ਅਤੇ ਤੁਹਾਡੇ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਤੇ ਭੁੱਖ ਤੇ ਪਿਆਸ ਲੱਗਦੀ ਹੈ, ਤੁਹਾਡੀ ਨਬਜ਼ ਵੀ ਤੇਜ਼ ਚੱਲਣ ਲਗਦੀ ਹੈ ਜਾਂ ਫਿਰ ਤੁਹਾਡੇ ਹੱਥ ਕੰਬਣ ਲੱਗਦੇ ਹਨ।
ਲੋਅ ਬਲੱਡ ਸ਼ੂਗਰ: ਜਦੋਂ ਤੁਸੀਂ ਸੌਣ ਦੇ ਸਮੇਂ ਜਾਂਚ ਕਰਦੇ ਹੋ ਤਾਂ ਤੁਹਾਡਾ ਬਲੱਡ ਗਲੂਕੋਜ਼ ਸਥਿਰ ਹੁੰਦਾ ਹੈ ਪਰ ਸੌਣ ਤੋਂ ਬਾਅਦ ਇਸ ਵਿਚ ਅਚਾਨਕ ਗਿਰਾਵਟ ਆ ਜਾਂਦੀ ਹੈ। ਇਸ ਦੇ ਪਿੱਛੇ ਤੁਹਾਡੀ ਦਿਨ ਭਰ ਦੀ ਭੱਜਦੌੜ, ਸ਼ਾਮ ਨੂੰ ਕੀਤੀ ਗਈ ਐਕਸਰਸਾਈਜ਼ ਜਾਂ ਫਿਰ ਦੇਰ ਰਾਤ ਖਾਣਾ-ਖਾਣਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੀ ਡਾਇਬਟੀਜ਼ ਨੂੰ ਕੰਟਰੋਲ ਕਰਨ ਲਈ ਇੰਸੁਲਿਨ ਦੀ ਵਰਤੋਂ ਕਰਦੇ ਹੋ ਤਾਂ ਇਸ ਦੇ ਲਈ ਰਾਤ ਨੂੰ ਲਈ ਗਈ ਹਾਈਪੋਗਿਲਸਮੀਆ ਜ਼ਿੰਮੇਵਾਰੀ ਹੋ ਸਕਦੀ ਹੈ। ਜਦੋਂ ਤੁਹਾਡਾ ਗਲੂਕੋਜ਼ ਸੌਣ ਤੋਂ ਪਹਿਲਾਂ 140 ਮਿਲੀਗ੍ਰਾਮ/ਡੀਐੱਲ ਦੇ ਮੁਕਾਬਲੇ ਘਟ ਹੋ ਜਾਵੇ ਜਾਂ ਕੁਝ ਘੰਟਿਆਂ ‘ਚ ਇਸ ਵਿਚ ਗਿਰਾਵਟ ਆ ਜਾਵੇ ਤਾਂ ਕੁਝ ਖਾ ਲਓ।
ਨੀਂਦ ‘ਚ ਸਾਹ ਲੈਣਾ: ਜਦੋਂ ਤੁਸੀਂ ਇਸ ਸਥਿਤੀ ‘ਚੋਂ ਗੁਜ਼ਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਰਾਤ ਵੇਲੇ ਸਾਹ ਲੈਣ ਦੌਰਾਨ ਕਈ ਵਾਰ ਤਕਲੀਫ਼ ਹੁੰਦੀ ਹੈ ਕਿਉਂਕਿ ਤੁਹਾਡੀ ਬਾਡੀ ਨੂੰ ਆਕਸੀਜ਼ਨ ਨਹੀਂ ਮਿਲ ਰਹੀ ਹੁੰਦੀ ਹੈ ਜਿਸ ਕਾਰਨ ਤੁਹਾਨੂੰ ਪਸੀਨਾ ਆਉਣ ਲੱਗਦਾ ਹੈ। ਹਰ ਵਾਰ ਜਦੋਂ ਤੁਸੀਂ ਦੁਬਾਰਾ ਸਾਹ ਲੈਣਾ ਸ਼ੁਰੂ ਕਰਦੇ ਹੋ ਤਾਂ ਤੁਹਾਡੀਆਂ ਮਾਸਪੇਸ਼ੀਆਂ ਨੂੰ ਦੁੱਗਣਾ ਕੰਮ ਕਰਨਾ ਪੈਂਦਾ ਹੈ। ਜੋ ਲੋਕ ਰਾਤ ਵੇਲੇ ਸਾਹ ਲੈਣ ਲਈ ਸੀਪੀਏਪੀ ਮਸ਼ੀਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਰਾਤ ਨੂੰ ਅਕਸਰ ਪਸੀਨਾ ਆਉਂਦਾ ਹੈ।
ਐਸਿਡ ਰਿਫਲਕਸ: ਛਾਤੀ ‘ਚ ਜਲਨ ਤੇ ਦਰਦ ਹੀ ਤੁਹਾਨੂੰ ਰਾਤ ਨੂੰ ਨਹੀਂ ਉਠਾਉਂਦਾ ਬਲਕਿ ਪੇਟ ਦੀ ਸਮੱਸਿਆਵਾਂ ਵੀ ਤੁਹਾਨੂੰ ਰਾਤ ਨੂੰ ਮੁੜ੍ਹਕੋ-ਮੁੜ੍ਹਕੀ ਕਰ ਦਿੰਦੀਆਂ ਹਨ। ਇਸ ਲਈ ਸੌਣ ਤੋਂ ਪਹਿਲਾਂ ਘੱਟ ਖਾਣਾ ਖਾਓ। ਹੋ ਸਕੇ ਤਾਂ ਟਹਿਲੋ। ਫੈਟੀ, ਤਲੇ ਅਤੇ ਟਮਾਟਰ ਨਾਲ ਬਣੇ ਭੋਜਨ ਨੂੰ ਖਾਣ ਤੋਂ ਬਚੋ। ਜੇਕਰ ਤੁਹਾਨੂੰ ਹਫ਼ਤੇ ‘ਚ ਦੋ ਵਾਰੀ ਇਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਨੂੰ ਦਿਖਾਓ।
ਦਵਾਈਆਂ: ਬਹੁਤ ਸਾਰੀਆਂ ਦਵਾਈਆਂ ਰਾਤ ਨੂੰ ਪਸੀਨੇ ਦਾ ਕਾਰਨ ਬਣ ਸਕਦੀਆਂ ਹਨ, ਇਸ ਵਿਚ ਬੁਖਾਰ ਲਈ ਮੈਡੀਕਲ ਰਾਹੀਂ ਖਰੀਦੀਆਂ ਗਈਆਂ ਦਵਾਈਆਂ ਵੀ ਸ਼ਾਮਲ ਹਨ। ਟ੍ਰਾਈਸਾਈਕਲ ਜਾਂ ਟੀਸੀਏ ਵਰਗੇ ਪੁਰਾਣੇ ਐਂਟੀਡਿਪ੍ਰੈਜ਼ੈਂਟਸ ਦੇ ਨਾਲ-ਨਾਲ ਬੁਪ੍ਰੋਪਿਅਨ ਤੇ ਵੇਨਲਾਫੈਕਸਿਨ ਵਰਗੇ ਸਟੇਰਾਇਡ ਆਮ ਰੂਪ ‘ਚ ਰਾਤ ਨੂੰ ਪਸੀਨਾ ਆਉਣ ਦਾ ਕਾਰਨ ਬਣ ਸਕਦੇ ਹਨ। ਗਲੂਕੋਮਾ ਲਈ ਦਵਾਈਆਂ ਤੇ ਮੂੰਹ ਦਾ ਸੁੱਕਣਾ ਵੀ ਪਸੀਨੇ ਦੀਆਂ ਗ੍ਰੰਥੀਆਂ ਨੂੰ ਉਤੇਜਿਤ ਕਰਦੀਆਂ ਹਨ।