PreetNama
ਫਿਲਮ-ਸੰਸਾਰ/Filmy

ਜਾਣੋ ਵਿਰਾਟ ਨੇ ਆਪਣੀ ਇਸ ਤਸਵੀਰ ਦਾ ਕ੍ਰੈਡਿਟ ਆਪਣੀ ਪਤਨੀ ਨੂੰ ਕਿਉਂ ਦਿੱਤਾ ?

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅੱਜ ਕਲ ਸੋਸ਼ਲ ਮੀਡੀਆ ‘ਤੇ ਕਾਫੀ ਲਾਇਮਲਾਈਟ ‘ਚ ਬਣੇ ਹੋਏ ਹਨ । ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਵਿਰਾਟ ਕਾਫੀ ਸ਼ਾਂਤ ਬੈਠੇ ਨਜ਼ਰ ਆ ਰਹੇ ਹਨ । ਵਿਰਾਟ ਨੇ ਆਪਣੀ ਇਸ ਖੂਬਸੂਰਤ ਤਸਵੀਰ ਦਾ ਕ੍ਰੈਡਿਇਸ ਤੋਂ ਬਾਅਦ ਉਹ ਪੰਜਾਬ ਦੇ ਮੋਹਾਲੀ ‘ਚ ਦੂਜਾ ਟੀ -20 ਮੈਚ ਖੇਡਣ ਵਾਲੇ ਹਨ । ਦੱਸ ਦੇਈਏ ਕਿ ਇਸ ਤੋਂ ਪਹਿਲਾ ਵਿਰਾਟ ਕੋਹਲੀ ਨੇ ਟੀਮ ਇੰਡੀਆ ਦੇ ਪੂਰਵ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ । ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ ਕਿ ਹੁਣ ਧੋਨੀ ਕ੍ਰਿਕਟ ਨੂੰ ਅਲਵਿਦਾ ਕਹਿਣਾ ਚਾਹੁੰਦੇ ਹਨ । ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਅਫਵਾਹ ਵੀ ਸੁਣਨ ਨੂੰ ਮਿਲੀ ਸੀ ਕਿ ਧੋਨੀ ਸ਼ਾਮ ਨੂੰ 7 ਵੱਜੇ ਪ੍ਰੈਸ ਕਾੰਫ਼੍ਰੇੰਸ ਕਰਨਗੇ ਅਤੇ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਨਗੇ ।ਟ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਦਿੱਤਾ ਹੈ । ਵਿਰਾਟ ਨੇ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਇਕ ਕੈਪਸ਼ਨ ਵੀ ਲਿਖਿਆ ,”Caught in the moment ‘ । ਤੁਹਾਨੂੰ ਦੱਸ ਦੇਈਏ ਕਿ ਵਿਰਾਟ ਨੇ ਸਫੈਦ ਰੰਗ ਦੀ ਟੀਸ਼ਰਟ ਪਾਈ ਹੋਈ ਹੈ ,ਉਸ ਉੱਤੇ ਇਕ ਖਾਸ ਲੋਗੋ ਬਣਿਆ ਹੋਇਆ ਹੈ ।

ਇਹ ਲੋਗੋ ‘ਚ ਹਾਰਟ ਦੇ ਅੰਦਰ A ਲਿਖਿਆ ਹੋਇਆ ਸੀ । ਇਸਦਾ ਮਤਲਬ ਹੈ ਕਿ ਵਿਰਾਟ ਅਨੁਸ਼ਕਾ ਨੂੰ ਬਹੁਤ ਪਿਆਰ ਕਰਦੇ ਹਨ । ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਵਿਆਹ ਸਾਲ 2017 ‘ਚ ਇਟਲੀ ਵਿੱਚ ਹੋਇਆ ਸੀ । ਵਿਰਾਟ ਕੋਹਲੀ ਫਿਲਹਾਲ ਟੀਮ ਇੰਡੀਆ ਨਾਲ ਸਾਊਥ ਅਫਰੀਕਾ ਦੇ ਖ਼ਿਲਾਫ਼ ਟੀ -20 ਸੀਰੀਜ਼ ਖੇਲ ਰਹੇ ਹਨ । ਬੀਤੀ ਐਤਵਾਰ ਨੂੰ ਧਰਮਸ਼ਾਲਾ ‘ਚ ਹੋਣ ਵਾਲਾ ਮੈਚ ਮੀਂਹ ਦੇ ਕਾਰਨ ਕਰਕੇ ਰੱਦ ਹੋ ਗਿਆ ।

Related posts

ਲੌਕਡਾਊਨ ਵਿਚਕਾਰ ਉਰਵਸ਼ੀ ਰੌਤੇਲਾ ਦਾ ਨਵਾਂ ਗੀਤ ‘kangna vilayati’ ਹੋਇਆ ਰਿਲੀਜ਼, ਦੇਖੋ ਵੀਡੀਓ

On Punjab

ਰੀਆ ਨੇ ਅੱਜ ਪਹਿਲੀ ਵਾਰ ਕਬੂਲੀ ਡਰੱਗਸ ਲੈਣ ਦੀ ਗੱਲ, ਕੱਲ੍ਹ NCB ਨੂੰ ਸਾਫ ਕਰ ਦਿੱਤਾ ਸੀ ਮਨ੍ਹਾ

On Punjab

ਵਿੱਕੀ ਕੌਸ਼ਲ ਦੇ ਭਰਾ ਦੀ ਵੈੱਬ ਸੀਰੀਜ ਦੀ ਸਕ੍ਰੀਨਿੰਗ , ਸੁਪੋਰਟ ਕਰਨ ਪਹੁੰਚੀ ਕੈਟਰੀਨਾ

On Punjab