70.83 F
New York, US
April 24, 2025
PreetNama
ਸਿਹਤ/Health

ਜਾਣੋ ਸਿਗਰੇਟ ਦਾ ਧੂੰਆਂ ਉਡਾਉਂਦਿਆਂ ਚਾਹ ਪੀਣ ਦਾ ਕਾਰਨ, ਕੀ ਵਿਗਿਆਨ ਦੀ ਨਜ਼ਰ ‘ਚ ਸਹੀ?

ਚਾਹ ਤੇ ਸਿਗਰੇਟ ਇੱਕ ਮਿਸ਼ਰਣ ਹੈ, ਜੋ ਅਜੀਬ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਅਕਸਰ ਤੁਸੀਂ ਸਿਗਰੇਟਨੋਸ਼ਾਂ ਨੂੰ ਚਾਹ ਨਾਲ ਸਿਗਰੇਟ ਪੀਂਦਿਆਂ ਵੇਖਿਆ ਹੋਵੇਗਾ। ਚਾਹ ਤੇ ਸਿਗਰੇਟ ਦੋਵਾਂ ਵਿੱਚ ਨਿਕੋਟੀਨ ਦੀ ਮੌਜੂਦਗੀ ਹੀ ਸਿਰਫ਼ ਸਮਾਨ ਨਹੀਂ, ਸਗੋਂ ਦੋਵੇਂ ਸ਼ਾਂਤ ਤੇ ਆਰਾਮ ਦੇ ਪ੍ਰੇਰਕ ਵਜੋਂ ਕੰਮ ਕਰਦੇ ਹਨ; ਜਿਸ ਕਾਰਨ ਲੋਕ ਸਿਗਰੇਟਨੋਸ਼ੀ ਤੇ ਚਾਹ ਪੀਣ ਦਾ ਆਨੰਦ ਨਾਲੋ-ਨਾਲ ਲੈਂਦੇ ਹਨ।

ਸਿਗਰੇਟ ’ਚ ਨਿਕੋਟੀਨ ਹੁੰਦਾ ਹੈ। ਤਮਾਕੂਨੋਸ਼ੀ ਕਾਰਸੀਨੋਜੈਨਿਕ ਰੋਗ ਜਿਵੇਂ ਮੂੰਹ ਦੇ ਕੈਂਸਰ ਦਾ ਕਾਰਣ ਬਣ ਸਕਦਾ ਹੈ। ਧੂੰਆਂ ਛੱਡਣ ਉੱਤੇ ਨਿਕੋਟੀਨ ਸਰੀਰ ਵਿੱਚ ਦਾਖ਼ਲ ਹੁੰਦਾ ਹੈ ਤੇ ਖ਼ੂਨ ਦੇ ਪ੍ਰਵਾਹ ਵਿੱਚ ਫੈਲ ਜਾਂਦਾ ਹੈ। ਨਿਕੋਟੀਨ ਬਲੱਡ ਸ਼ੂਗਰ ਦੇ ਪੱਧਰ ਵਿੱਚ ਅਸਥਿਰਤਾ ਦਾ ਕਾਰਣ ਬਣਦਾ ਹੈ ਕਿਉਂਕਿ ਇਹ ਬਲੱਡ ਤੋਂ ਗਲੂਕੋਜ਼ ਦਾ ਉਪਯੋਗ ਕਰਨ ਲਈ ਕੋਸ਼ਿਕਾਵਾਂ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਾਰਨ ਅਚਾਨਕ ਚੱਕਰ ਆ ਸਕਦਾ ਹੈ।

ਨਿਕੋਟੀਨ ਸਰੀਰ ਦੇ ਐਂਟੀ ਆਕਸੀਡੈਂਟ ਘਟਾਉਂਦਾ ਹੈ ਤੇ ਆਕਸੀਡੇਟਿਵ ਤਣਾਅ ਦਾ ਕਾਰਣ ਬਣਦਾ ਹੈ। ਚਾਹ ਇੱਕ ਬਿਹਤਰੀਨ ਐਂਟੀ ਆਕਸੀਡੈਂਟ ਹੈ, ਜੋ ਕਫ਼ਾਇਤੀ ਹੈ ਤੇ ਆਸਾਨੀ ਨਾਲ ਮਿਲ ਜਾਂਦੀ ਹੈ। ਦਿਮਾਗ਼ ਨੂੰ ਜਵਾਨ ਤੇ ਸਰਗਰਮ ਰੱਖਣ ਲਈ ਚਾਹ ਪੀਣ ਦਾ ਸਹਾਰਾ ਲੈਂਦੇ ਹਨ। ਪ੍ਰਯੋਗਾਂ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਤਮਾਕੂਨੋਸ਼ਾਂ ਉੱਤੇ ਕਾਲੀ ਚਾਹ ਨਾਲੋਂ ਗ੍ਰੀਨ ਚਾਹ ਦਾ ਅਸਰ ਵੱਧ ਹੁੰਦਾ ਹੈ।

ਨਿਕੋਟੀਨ ਲਾਰ ਦੇ ਪ੍ਰਵਾਹ ਨੂੰ ਘਟਾਉਂਦਾ ਹੈ ਤੇ ਖ਼ੁਸ਼ਕ ਮੂੰਹ ਦੇ ਲੱਛਣ ਦਾ ਕਾਰਕ ਬਣਦਾ ਹੈ। ਗਰਮ ਚਾਹ ਸਿਗਰੇਟ ਦੇ ਧੂੰਏਂ ਵਾਂਗ ਗਲੇ ਦੀ ਜਲਣ ਸ਼ਾਂਤ ਕਰਦੀ ਹੈ। ਚਾਹ ਤਣਾਅ ਲਈ ਸੁਖਦਾਈ ਏਜੰਟ ਵਜੋਂ ਕੰਮ ਕਰਦੀ ਹੈ। ਅਮੈਰਿਕਨ ਐਸੋਸੀਏਸ਼ਨ ਫ਼ਾਰ ਕੈਂਸਰ ਰਿਸਰਚ ਦੀ ਰਿਪੋਰਟ ਅਨੁਸਾਰ ਗ੍ਰੀਨ ਟੀ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਘਟਾਉਂਦੀ ਹੈ।

Related posts

ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ

On Punjab

ਹਰ ਔਰਤ ਨੂੰ ਪਤਾ ਹੋਣੇ ਚਾਹੀਦੇ ਹਨ ਇਹ ਛੋਟੇ-ਛੋਟੇ ਟਿਪਸ

On Punjab

ਸਰਕਾਰ ਵੱਲੋਂ ਡਾ. ਮਨਮੋਹਨ ਸਿੰਘ ਦੀ ਯਾਦਗਾਰ ਲਈ ਢੁੱਕਵੀਂ ਥਾਂ ਦੀ ਨਿਸ਼ਾਨੇਦਹੀ ਦਾ ਅਮਲ ਸ਼ੁਰੂ

On Punjab