Dalia Benefits ਦਲੀਆ ਇੱਕ ਸਾਬਤ ਅਨਾਜ ਹੈ, ਇਸ ‘ਚ ਪ੍ਰੋਟੀਨ, ਵਿਟਾਮਿਨ ਬੀ1, ਬੀ2, ਫਾਈਬਰ ਅਤੇ ਹੋਰ ਪੋਸ਼ਕ ਤੱਤ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਨਾਸ਼ਤੇ ‘ਚ ਜ਼ਿਆਦਾਤਰ ਲੋਕ ਘੱਟ ਕੈਲੋਰੀ ਵਾਲੇ ਦਲੀਆ ਦਾ ਸੇਵਨ ਕਰਦੇ ਹਨ। ਸਵੇਰੇ ਦਲੀਆ ਖਾਣ ਨਾਲ ਸਾਰਾ ਦਿਨ ਸਰੀਰ ਨੂੰ ਐਨਰਜ਼ੀ ਰਹਿੰਦੀ ਹੈ। ਇਸ ਤੋਂ ਇਲਾਵਾ ਨਾਸ਼ਤੇ ‘ਚ ਖਾਧਾ ਦਲੀਆ ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ….
ਦਲੀਆ ਕੀ ਹੁੰਦਾ ਹੈ?
ਦਲੀਆ ਕੀ ਹੁੰਦਾ ਹੈ?
ਦਲੀਆ ਇਕ ਤਰ੍ਹਾਂ ਦਾ ਸਾਬਤ ਅਨਾਜ ਹੈ ਜੋ ਸਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਪਕਾਉਣ ਤੋਂ ਬਾਅਦ ਵੀ ਇਸ ਦੇ ਪੋਸ਼ਕ ਤੱਤ ਘੱਟ ਨਹੀਂ ਹੁੰਦੇ ਹਨ।
ਕੋਲੇਸਟ੍ਰੋਲ ਕੰਟਰੋਲ
ਅੱਜ ਕੱਲ੍ਹ ਹਰ 5 ‘ਚੋਂ 2 ਵਿਅਕਤੀ ਸਰੀਰ ‘ਚ ਕੋਲੇਸਟ੍ਰੋਲ ਦੇ ਵਧਣ ਕਾਰਨ ਪਰੇਸ਼ਾਨ ਰਹਿੰਦੇ ਹਨ। ਇਸ ਨੂੰ ਕੰਟਰੋਲ ਕਰਨਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਕੋਲੈਸਟ੍ਰੋਲ ‘ਚ ਗੜਬੜੀ ਦਿਲ ਦੀ ਬਿਮਾਰੀ ਦਾ ਕਾਰਨ ਬਣਦੀ ਹੈ। ਦਲੀਆ ‘ਚ ਪਾਏ ਜਾਣ ਵਾਲੇ ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਈਬਰ ਉੱਚ ਕੋਲੇਸਟ੍ਰੋਲ ਦੀ ਮਾਤਰਾ ਨੂੰ ਕੰਟਰੋਲ ਕਰਨ ਲਈ ਕੰਮ ਕਰਦੇ ਹਨ। ਇਸ ਨਾਲ ਦਿਲ ਦੀ ਬਿਮਾਰੀ ਹੋਣ ਦੀ ਸੰਭਾਵਨਾ ਕਾਫ਼ੀ ਹੱਦ ਤੱਕ ਘੱਟ ਜਾਂਦੀ ਹੈ।
ਹੱਡੀਆਂ ਨੂੰ ਕਰਦਾ ਮਜ਼ਬੂਤ
ਅੱਜ ਕੱਲ ਬਹੁਤ ਸਾਰੇ ਲੋਕ ਸੰਤੁਲਿਤ ਖੁਰਾਕ ਨੂੰ ਨਜ਼ਰਅੰਦਾਜ਼ ਕਰਕੇ ਹੱਡੀਆਂ ਦੀ ਕਮਜ਼ੋਰੀ ਨਾਲ ਜੂਝ ਰਹੇ ਹਨ। ਦਲੀਆ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਦਾ ਬਹੁਤ ਚੰਗਾ ਸਰੋਤ ਹਨ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਬੁਢਾਪੇ ‘ਚ ਜੋੜਾਂ ਦੇ ਦਰਦ ਦੀ ਕੋਈ ਸ਼ਿਕਾਇਤ ਨਹੀਂ ਹੁੰਦੀ ਹੈ। ਜੋ ਕਿ ਪਥਰਾਟ ਤੋਂ ਬਚਾਉਂਦਾ ਹੈ।
ਭਾਰ ਘਟਾਓ
ਕੁੱਝ ਲੋਕਾਂ ਦੇ ਕਸਰਤ ਕਰਨ ਤੋਂ ਬਾਅਦ ਵੀ ਭਾਰ ਘੱਟ ਹੋਣ ਦਾ ਨਾਮ ਨਹੀਂ ਲੈਂਦਾ। ਕਾਰਬੋਹਾਈਡਰੇਟ ਨਾਲ ਭਰਪੂਰ ਦਲੀਆ ਖਾਣਾ ਨਾਲ ਭਾਰ ਜਲਦੀ ਹੀ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹੈ। ਦਲੀਆ ਖਾਣ ਨਾਲ ਪੌਸ਼ਟਿਕ ਤੱਤ ਵੀ ਮਿਲਦੇ ਹਨ ਅਤੇ ਲੰਬੇ ਸਮੇਂ ਤੱਕ ਭੁੱਖ ਨਹੀਂ ਲਗਦੀ।
ਖੂਨ ਦੀ ਕਮੀ ਹੁੰਦੀ ਹੈ ਦੂਰ
ਸਰੀਰ ‘ਚ ਆਇਰਨ ਦੀ ਘਾਟ ਕਾਰਨ ਖੂਨ ਦਾ ਪੱਧਰ ਵੀ ਘੱਟ ਜਾਂਦਾ ਹੈ। ਜਿਸ ਕਾਰਨ ਅਸੀਂ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਦੇ ਹਾਂ। ਦਲੀਆ ਆਇਰਨ ਦਾ ਬਹੁਤ ਵਧੀਆ ਸਰੋਤ ਹੈ। ਇਹ ਖੂਨ ਦੀ ਮਾਤਰਾ ਨੂੰ ਸੰਤੁਲਿਤ ਕਰਦਾ ਹੈ