Walnut Health benefits: ਅਖਰੋਟ ‘ਚ ਓਮੇਗਾ ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅਖਰੋਟ ਦਾ ਤੇਲ ਵੀ ਬਣਾਇਆ ਜਾਂਦਾ ਹੈ ਅਤੇ ਇਸ ਦੇ ਤੇਲ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਐਂਟੀਆਕਸੀਡੈਟ ਹੁੰਦੇ ਹਨ ਜੋ ਸਰੀਰ ਨੂੰ ਕਈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਅਖਰੋਟ ਦੇ ਰੁੱਖ ਬਹੁਤ ਸੁੰਦਰ ਅਤੇ ਸੁਗੰਧਿਤ ਹੁੰਦੇ ਹਨ ਅਤੇ ਵੱਖ-ਵੱਖ ਜਗ੍ਹਾ ਅਨੁਸਾਰ ਇਹ ਦੋ ਪ੍ਰਕਾਰ ਦੇ ਹੁੰਦੇ ਹਨ।
ਅਖਰੋਟ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ।
ਅਖਰੋਟ ਦੇ ਤੇਲ ਦਾ ਫੰਬਾ ਪ੍ਰਭਾਵਿਤ ਜਗ੍ਹਾ ‘ਤੇ ਲਗਾਉਣ ਨਾਲ ਬਵਾਸੀਰ ਬਹੁਤ ਜਲਦੀ ਠੀਕ ਹੋ ਜਾਂਦੀ ਹੈ।
ਅਖਰੋਟ ਦੇ ਕਾੜ੍ਹੇ ਨਾਲ ਜਖਮਾਂ ਨੂੰ ਧੋਣ ਨਾਲ ਜਲਦੀ ਠੀਕ ਹੋ ਜਾਂਦੇ ਹਨ।
ਅਖਰੋਟ ਦੇ ਛਿਲਕਿਆਂ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਕਬਜ ਦੂਰ ਹੁੰਦੀ ਹੈ।
ਇਸ ਦਾ ਤੇਲ ਲਗਾਉਣ ਨਾਲ ਚਿਹਰੇ ਦੀਆਂ ਝੁਰੜੀਆਂ ਦੂਰ ਹੁੰਦੀਆਂ ਹਨ।
ਇਸ ਦੇ ਤੇਲ ਨਾਲ ਵਾਲ ਝੜਦੇ ਨਹੀਂ ਅਤੇ ਲੰਬੇ ਹੁੰਦੇ ਹਨ।
ਅਖਰੋਟ ਦੀ ਗਿਰੀ ਨੂੰ ਸਵੇਰੇ ਉੱਠਦੇ ਹੀ ਦੰਦਾਂ ਨਾਲ ਬਾਰੀਕ ਚਬਾ ਕੇ ਲੇਪ ਕਰਨ ਨਾਲ ਲਾਭ ਹੁੰਦਾ ਹੈ।