35.42 F
New York, US
February 6, 2025
PreetNama
ਸਿਹਤ/Health

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਪੋਹਾ ?

Poha Health benefits: ਭੋਜਨ ਇਨਸਾਨ ਲਈ ਬਹੁਤ ਜ਼ਰੂਰੀ ਹੈ ਪਰ ਦਿਨ ਦੇ 3 meals ‘ਚੋਂ ਨਾਸ਼ਤਾ ਇਕ ਅਜਿਹੀ meal ਹੈ ਜੋ ਸਰੀਰ ਦੀ growth ਅਤੇ ਪੂਰੇ ਦਿਨ ਦੀ ਐਨਰਜੀ ਲਈ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਲੋਕ ਸਵੇਰੇ ਘੱਟ ਟਾਈਮ ਹੋਣ ਦੀ ਵਜ੍ਹਾ ਕਰਕੇ ਨਾਸ਼ਤਾ ਛੱਡ ਦਿੰਦੇ ਹਨ ਤਾਂ ਅਜਿਹੇ ‘ਚ ਪੋਹਾ ਇਕ best option ਹੈ ਜੋ ਜਲਦੀ ਬਣ ਵੀ ਜਾਂਦਾ ਹੈ ਅਤੇ ਪਚ ਵੀ ਜਾਂਦਾ ਹੈ। ਸਵੇਰੇ ਨਾਸ਼ਤੇ ‘ਚ ਖਾਧਾ ਜਾਣ ਵਾਲਾ ਪੋਹਾ ਸਿਰਫ ਸੁਆਦਿਸ਼ਟ ਹੀ ਨਹੀਂ ਤੁਹਾਡੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੈ ਕਿਉਂਕਿ ਦੇਸੀ ਸੁਪਰਫੂਡ ਪੋਹਾ ਇਕ ਪੋਸ਼ਟਿਕ ਭੋਜਨ ਹੈ। ਇਕ ਕੌਲੀ ਪੋਹੇ ‘ਚ ਲਗਭਗ 75 ਫੀਸਦੀ ਕਾਰਬੋਹਾਈਡ੍ਰੇਟ 23 ਫੀਸਦੀ ਵਸਾ ਅਤੇ 8 ਫੀਸਦੀ ਪ੍ਰੋਟੀਨ ਦੇ ਇਲਾਵਾ ਆਇਰਨ ਪੋਟਾਸ਼ੀਅਮ, ਵਿਟਾਮਿਨ ਏ, ਸੀ ਅਤੇ ਡੀ ਭਰਪੂਰ ਮਾਤਰਾ ‘ਚ ਹੁੰਦਾ ਹੈ।

ਬਹੁਤ ਸਾਰੇ ਲੋਕ ਸਵੇਰੇ ਨਾਸ਼ਤੇ ‘ਚ ਪੋਹਾ ਖਾਣਾ ਪਸੰਦ ਕਰਦੇ ਹਨ। ਅਕਸਰ ਘਰਾਂ ਵਿਚ ਪੋਹੇ ਨੂੰ ਕਈ ਪ੍ਰਕਾਰ ਦੀਆਂ ਸਬਜ਼ੀਆਂ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ ਜੋ ਸੁਆਦ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਕਾਫੀ ਮਦਦ ਕਰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਪੋਹਾ ਖਾਣ ਦੇ ਕੁਝ ਅਜਿਹੇ ਫਾਇਦੇ ਦੱਸਦੇ ਹਾਂ ਜਿਸ ਨੂੰ ਜਾਣਨ ਦੇ ਬਾਅਦ ਜੇਕਰ ਤੁਸੀਂ ਇਸ ਦੀ ਵਰਤੋਂ ਨਹੀਂ ਵੀ ਕਰਦੇ ਹੋ ਤਾਂ ਵੀ ਇਸ ਨੂੰ ਖਾਣਾ ਸ਼ੁਰੂ ਕਰ ਦਿਓਗੇ। ਤਾਂ ਆਓ ਜਾਣਦੇ ਹਾਂ ਬ੍ਰੇਕਫਾਸਟ ‘ਚ ਪੋਹਾ ਖਾਣ ਦੇ ਕੁਝ ਜ਼ਬਰਦਸਤ ਫਾਇਦੇ…

ਭਾਰ ਘਟਾਉਣ ‘ਚ ਮਦਦਗਾਰ: ਫਾਈਬਰ ਅਤੇ ਆਇਰਨ ਨਾਲ ਭਰਪੂਰ ਪੋਹੇ ‘ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ, ਇਸ ਲਈ ਇਸ ਖਾਣ ਨਾਲ ਭਾਰ ਨਹੀਂ ਵਧਦਾ ਹੈ। ਇਕ ਕੌਲੀ ਪੋਹੇ ‘ਚ ਲਗਭਗ 206 ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪੋਹੇ ‘ਚ ਆਲੂ ਅਤੇ ਮੂੰਗਫਲੀ ਦੀ ਬਜਾਏ ਪਿਆਜ਼, ਹਰੀ ਮਿਰਚ, ਟਮਾਟਰ ਅਤੇ ਹੋਰ ਸਬਜ਼ੀਆਂ ਪਾਓ।

ਐਨਰਜੀ ਨਾਲ ਭਰਪੂਰ: ਸਵੇਰੇ ਦੇ ਨਾਸ਼ਤੇ ‘ਚ ਪੋਹਾ ਖਾਣ ਨਾਲ ਸਰੀਰ ‘ਚ ਦੁਪਿਹਰ ਦੇ ਖਾਣੇ ਤੱਕ ਐਨਰਜ਼ੀ ਬਣੀ ਰਹਿੰਦੀ ਹੈ ਅਤੇ ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਦਰੁੱਸਤ ਹੁੰਦੀ ਹੈ। ਜੇਕਰ ਇਸ ‘ਚ ਸੋਇਆਬੀਨ, ਸੁੱਕੇ ਮੇਵੇ ਅਤੇ ਆਂਡਾ ਮਿਲਾ ਕੇ ਖਾਧਾ ਜਾਵੇ ਤਾਂ ਇਸ ਨਾਲ ਸਰੀਰ ਨੂੰ ਵਿਟਾਮਿਨ ਦੇ ਨਾਲ ਪ੍ਰੋਟੀਨ ਵੀ ਮਿਲੇਗਾ।

ਭੁੱਖ ਨੂੰ ਕਰਦਾ ਹੈ ਕੰਟਰੋਲ: ਪੋਹਾ ਨਾ ਸਿਰਫ ਪਚਾਉਣ ‘ਚ ਆਸਾਨ ਹੈ ਸਗੋਂ ਤੁਹਾਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ, ਜਿਸ ਨਾਲ ਤੁਸੀਂ ਓਵਰਇਟਿੰਗ ਤੋਂ ਬਚ ਜਾਂਦੇ ਹੋ।

ਸ਼ੂਗਰ ‘ਚ ਫਾਇਦੇਮੰਦ: ਪੋਹਾ ਖਾਣ ਨਾਲ ਸ਼ੂਗਰ ਰੋਗੀ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਨਾਰਮਲ ਰਹਿੰਦਾ ਹੈ। ਉੱਧਰ ਇਹ ਖੂਨ ਦੇ ਪ੍ਰਵਾਹ ‘ਚ ਸ਼ੂਗਰ ਦੀ ਮਾਤਰਾ ਨੂੰ ਹੌਲੀ-ਹੌਲੀ ਰਿਲੀਜ਼ ਕਰਨ ‘ਚ ਮਦਦ ਕਰਦਾ ਹੈ, ਜਿਸ ਨਾਲ ਸ਼ੂਗਰ ਵਧਦੀ ਨਹੀਂ।

ਆਇਰਨ ਦੀ ਕਮੀ ਕਰੇ ਦੂਰ: ਸ਼ਰੀਰ ‘ਚ ਆਇਰਨ ਦੀ ਕਮੀ ਦੂਰ ਕਰਨ ਲਈ ਰੋਜ਼ਾਨਾ ਸਵੇਰੇ ਪੋਹੇ ‘ਚ ਵੱਖ-ਵੱਖ ਸਬਜ਼ੀਆਂ ਮਿਕਸ ਕਰਕੇ ਖਾਓ। ਸਰੀਰ ‘ਚ ਆਇਰਨ ਦੀ ਪੂਰਤੀ ਹੋਣ ‘ਤੇ ਅਮੀਨੀਆ ਦੀ ਸ਼ਿਕਾਇਤ ਨਹੀਂ ਹੋਵੇਗੀ। ਇਸ ਦੇ ਇਲਾਵਾ ਪੋਹਾ ਖਾਣ ਨਾਲ ਸਰੀਰ ‘ਚ ਹੀਮੋਗਲੋਬਿਨ ਅਤੇ ਇਮੀਊਨਿਟੀ ਪਾਵਰ ਵਧਦੀ ਹੈ। ਸਰੀਰ ਦੀਆਂ ਕੋਸ਼ਿਸ਼ਕਾਵਾਂ ਨੂੰ ਆਕਸੀਜ਼ਨ ਮਿਲਦੀ ਹੈ।

Related posts

Diet For Immunity: ਕੋਰੋਨਾ ਦੇ ਨਵੇਂ ਰੂਪ ਤੋਂ ਸੁਰੱਖਿਅਤ ਰਹਿਣਾ ਚਾਹੁੰਦੇ ਹੋ ਤਾਂ ਡਾਈਟ ‘ਚ ਸ਼ਾਮਲ ਕਰੋ ਇਹ ਭੋਜਨ ਪਦਾਰਥ

On Punjab

ਜਾਣੋ ਸਰੋਂ ਦੇ ਤੇਲ ਦੇ ਅਣਸੁਣੇ ਫ਼ਾਇਦੇ

On Punjab

ਦੁਨੀਆ ਭਰ ਵਿਚ 1.04 ਕਰੋੜ ਕੋਰੋਨਾ ਸੰਕਰਮਿਤ, ਬ੍ਰਾਜ਼ੀਲ ਵਿਚ ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ ਮੌਤਾਂ

On Punjab