35.42 F
New York, US
February 6, 2025
PreetNama
ਸਿਹਤ/Health

ਜਾਣੋ ਸਿਹਤ ਲਈ ਗਰਮ ਪਾਣੀ ਪੀਣ ਦੇ ਫ਼ਾਇਦੇ

Benefits of drinking warm water : ਗਰਮ ਪਾਣੀ ਪੀਣ ਨਾਲ ਸਿਹਤ ਨੂੰ ਕਈ ਪ੍ਰਕਾਰ ਦੇ ਲਾਭ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇੱਕ ਦਿਨ ‘ਚ ਤਕਰੀਬਨ 8 ਤੋਂ 10 ਗਲਾਸ ਪਾਣੀ ਪੀਣਾ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਪਰ ਜੇਕਰ ਦਿਨ ‘ਚ ਤਿੰਨ ਵਾਰ ਆਸਾਨੀ ਨਾਲ ਗਰਮ ਪਾਣੀ ਪੀਤਾ ਜਾਵੇ ਤਾਂ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਲੱਗੇਗੀ।ਕਿਸੇ ਵੀ ਰੋਗ ਤੋਂ ਬਚਣ ਲਈ ਡਾਕਟਰ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੰਦੇ ਹਨ।
ਸਾਡੇ ਸਰੀਰ ‘ਚ ਮੌਜੂਦ ਪਾਣੀ ਤੇਜ਼ਾਬ, ਖਾਰ ਤੇ ਹੋਰ ਜ਼ਹਿਰੀਲੇ ਤੱਤਾਂ ਨੂੰ ਆਪਣੇ ਵਿਚ ਘੋਲ ਕੇ ਸਰੀਰ ਵਿਚੋਂ ਪਸੀਨੇ ਤੇ ਪਿਸ਼ਾਬ ਜ਼ਰੀਏ ਬਾਹਰ ਕੱਢਦਾ ਹੈ। ਇਸ ਪ੍ਰਕਿਰਿਆ ਨੂੰ ਮਨੁੱਖ ਲਈ ਕੁਦਰਤ ਦਾ ਅਣਮੁੱਲਾ ਤੋਹਫ਼ਾ ਆਖਿਆ ਜਾ ਸਕਦਾ ਹੈ। ਮਨੁੱਖੀ ਸਰੀਰ ‘ਚ ਕਰੀਬ 75 ਫ਼ੀਸਦੀ ਪਾਣੀ ਹੁੰਦਾ ਹੈ। ਸਰੀਰ ‘ਚ ਪਾਣੀ ਦੀ ਕਮੀ ਕਈ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸ ਲਈ ਹਰ ਵਿਅਕਤੀ ਨੂੰ ਜ਼ਿਆਦਾ ਮਾਤਰਾ ‘ਚ ਪਾਣੀ ਪੀਣਾ ਚਾਹੀਦਾ ਹੈ। ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਅਸੀਂ ਖ਼ੁਦ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖ ਸਕਦੇ ਹਾਂ।

ਗਰਮ ਪਾਣੀ ਲਗਾਤਾਰ ਵਧ ਰਹੇ ਭਾਰ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਸ਼ਹਿਦ ਤੇ ਨਿੰਬੂ ਨੂੰ ਕੋਸੇ ਪਾਣੀ ‘ਚ ਮਿਲਾਉਣ ਨਾਲ ਤੇ ਇਸ ਨੂੰ ਤਿੰਨ ਮਹੀਨਿਆਂ ਤੱਕ ਲਗਾਤਾਰ ਪੀਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਖਾਣਾ ਖਾਣ ਤੋਂ ਬਾਅਦ ਇੱਕ ਕੱਪ ਗਰਮ ਪਾਣੀ ਪੀਣਾ ਨਾਲ ਵੀ ਸਰੀਰ ਨੂੰ ਫ਼ਾਇਦੇ ਹੁੰਦੇ।ਇਸ ਤੋਂ ਇਲਾਵਾ ਜਿਹੜੇ ਵਿਅਕਤੀਆਂ ਦੇ ਸਰੀਰ ‘ਚ ਯੂਰਿਕ ਐਸਿਡ ਜਾਂ ਬਲੱਡ ਯੂਰੀਆ ਵਧੇਰੇ ਮਾਤਰਾ ‘ਚ ਬਣਦੇ ਹੋਣ, ਉਨ੍ਹਾਂ ਨੂੰ ਵੀ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।ਸਵੇਰੇ ਖ਼ਾਲੀ ਪੇਟ ਇਕ ਗਲਾਸ ਕੋਸਾ ਪਾਣੀ ਪੀਓ।

ਇਸ ਤੋਂ ਬਾਅਦ ਦੁਪਹਿਰ ਦੇ ਖਾਣੇ ਤੋਂ ਕੁਝ ਦੇਰ ਬਾਅਦ ਕੁਝ ਘੱਟ ਪਾਣੀ ਪੀ ਸਕਦੇ ਹੋ। ਪਾਣੀ ਪੀਂਦੇ ਸਮੇਂ ਜਲਦੀ ਨਾ ਕਰੋ। ਇਸ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਪੀਵੋ। ਰੋਟੀ ਖਾਣ ਤੋਂ ਬਾਅਦ ਜੇ ਅੱਧੇ ਘੰਟੇ ਬਾਅਦ ਪਾਣੀ ਪੀਤਾ ਜਾਵੇ ਤਾਂ ਇਹ ਫ਼ਾਇਦੇਮੰਦ ਹੋਵੇਗਾ। ਦਿਨ ‘ਚ ਘੱਟੋ-ਘੱਟ 10 ਤੋਂ 12 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।ਗਰਮ ਪਾਣੀ ਗਲੇ ਦੀ ਜਕੜਨ ਅਤੇ ਜ਼ੁਕਾਮ ਤੋਂ ਵੀ ਰਾਹਤ ਦਿੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ਦਾ ਇੱਕ ਗਲਾਸ ਪੀਣ ਨਾਲ ਕਬਜ਼ ਦੀ ਬਿਮਾਰੀ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਨਾਲ ਔਰਤਾਂ ਦੀ ਮਾਹਵਾਰੀ ਦਾ ਦਰਦ ਵੀ ਦੂਰ ਹੁੰਦਾ ਹੈ।

Related posts

ਘਰ ਬੈਠੇ ਬਣਾਓ Charcoal ਪੇਸਟ

On Punjab

ਹਾਰਟ ਅਟੈਕ ਬਾਰੇ ਇਹ ਜਾਣਕਾਰੀਆਂ ਹਨ ਜ਼ਰੂਰੀ, ਜਾਣੋ ਲੱਛਣ, ਕਾਰਨ ਤੇ ਬਚਾਅ ਦੇ ਤਰੀਕੇ

On Punjab

ਖ਼ਾਲੀ ਪੇਟ ਤੁਲਸੀ ਵਾਲਾ ਦੁੱਧ ਪੀਣ ਨਾਲ ਠੀਕ ਹੁੰਦਾ ਹੈ ਮਾਈਗ੍ਰੇਨ

On Punjab