PreetNama
ਫਿਲਮ-ਸੰਸਾਰ/Filmy

ਜਾਣੋ ਸੋਸ਼ਲ ਮੀਡੀਆ ’ਤੇ ਕਿਉਂ ਟ੍ਰੈਂਡ ਹੋ ਰਿਹੈ #BoycottShahRukhKhan, ਇਸ ਫੋਟੋ ਨੂੰ ਦੇਖ ਭੜਕੇ ਲੋਕ

ਸੁਪਰਸਟਾਰ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਟ੍ਰੋਲਜ਼ ਦੇ ਨਿਸ਼ਾਨੇ ’ਤੇ ਆ ਗਏ ਹਨ। ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ’ਤੇ ਸ਼ਾਹਰੁਖ ਖਾਨ ਨੂੰ ਬਾਏਕਾਟ ਕਰਨ ਦੀ ਮੰਗ ਉੱਠ ਰਹੀ ਹੈ। ਲੋਕ ਸ਼ਾਹਰੁਖ ਖਾਨ ’ਤੇ ਇਸ ਕਦਰ ਭੜਕੇ ਹੋਏ ਹਨ ਕਿ ਜਿਸ ਕਾਰਨ ਟਵਿੱਟਰ ’ਤੇ #BoycottShahRukhKhan ਟ੍ਰੈਂਡ ਕਰ ਰਿਹਾ ਹੈ। ਸ਼ਾਹਰੁਖ ਲਈ ਨਾਰਾਜ਼ਗੀ ਦਾ ਕਾਰਨ ਇਹ ਹੈ ਕਿ ਪਾਕਿਸਤਾਨੀ ਪੀਐੱਮ ਇਮਰਾਨ ਖਾਨ ਦੇ ਨਾਲ ਉਨ੍ਹਾਂ ਦੀ ਇਕ ਪੁਰਾਣੀ ਤਸਵੀਰ ਵਾਇਰਲ ਹੋ ਰਹੀ ਹੈ।

ਦਰਅਸਲ, ਸ਼ਾਹਰੁਖ ਖਾਨ ਨੂੰ ਬਾਏਕਾਟ ਕਰਨ ਦੀ ਮੰਗ ਸੋਸ਼ਲ ਮੀਡੀਆ ’ਤੇ ਉਦੋਂ ਸ਼ੁਰੂ ਹੋਈ ਜਦੋਂ ਲੋਕਾਂ ਨੇ ਸ਼ਾਹਰੁਖ ਦੀ ਫੋਟੋ ਪਾਕਿ ਪੀਐੱਮ ਇਮਰਾਨ ਖਾਨ ਨਾਲ ਦੇਖੀ। ਇਹ ਤਸਵੀਰ ਜਿੰਨੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਓਨਾ ਹੀ ਟਵਿੱਟਰ ’ਤੇ ਲੋਕਾਂ ਦਾ ਗੁੱਸਾ ਭੜਕ ਰਿਹਾ ਹੈ। ਯੂਜ਼ਰਜ਼ ਟਵਿੱਟਰ ’ਤੇ ਸ਼ਾਹਰੁਖ ਖਾ ਨ ਦੀ ਬਰਖਾਸਤਗੀ ਕਰਨ ਦੀ ਮੰਗ ਕਰ ਰਹੇ ਹਨ।

ਦਰਅਸਲ, ਹਾਲ ਹੀ ’ਚ ਅਫਗਾਨਿਸਤਾਨ ’ਚ ਸੱਤਾ ਪਰਿਵਰਤਨ ਹੋਣਾ ਅਤੇ ਤਾਲਿਬਾਨ ਦੇ ਇਸ ਤਰੀਕੇ ਨਾਲ ਫਿਰ ਤੋਂ ਮਜ਼ਬੂਤ ਹੋਣ ਦੇ ਪਿੱਛੇ ਲੋਕ ਪਾਕਿਸਤਾਨ ਦਾ ਬਹੁਤ ਵੱਡਾ ਹੱਥ ਮੰਨ ਰਹੇ ਹਨ। ਮੀਡੀਆ ਰਿਪੋਰਟਸ ’ਚ ਕਿਹਾ ਗਿਆਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਦੇ ਨਿਰਦੇਸ਼ਕ ਦੀ ਮੌਜੂਦਗੀ ’ਚ ਇਹ ਤੈਅ ਹੋਇਆ ਸੀ ਕਿ ਤਾਲਿਬਾਨ ਸਰਕਾਰ ’ਚ ਕੌਣ ਲੀਡਰ ਹੋਵੇਗਾ ਅਤੇ ਕੌਣ ਨਹੀਂ।

ਲੋਕਾਂ ਦਾ ਸ਼ੱਕ ਉਦੋਂ ਯਕੀਨ ’ਚ ਬਦਲ ਗਿਆ ਜਦੋਂ ਇਮਰਾਨ ਖਾਨ ਨੇ ਆਪਣੇ ਹਾਲੀਆ ਖੁਫੀਆ ਇੰਟਰਵਿਊ ’ਚ ਤਾਲਿਬਾਨ ਨੂੰ ਹਰਸੰਭਵ ਮਦਦ ਕਰਨ ਦੀ ਅਪੀਲ ਕੀਤੀ ਸੀ। ਇਮਰਾਨ ਖਾਨ ਦਾ ਮੰਨਣਾ ਹੈ ਕਿ ਜੇਕਰ ਪੂਰੀ ਦੁਨੀਆ ਨੇ ਤਾਲਿਬਾਨ ਦੀ ਮਦਦ ਕੀਤੀ, ਤਾਂ ਇਹ ਸੰਗਠਨ ਸਹੀ ਦਿਸ਼ਾ ’ਚ ਵੱਧ ਸਕਦਾ ਹੈ। ਉਥੇ ਹੀ ਪੀਓਕੇ ’ਚ ਵੀ ਤਾਲਿਬਾਨ ਦੇ ਸਰਗਰਮ ਹੋਣ ਦੇ ਸਬੂਤ ਮਿਲੇ ਹਨ, ਜਿਸਨੇ ਭਾਰਤ ਦੀ ਚਿੰਤਾ ਹੋਰ ਵਧਾ ਦਿੱਤੀ ਹੈ।

ਇਨ੍ਹਾਂ ਸਾਰਿਆਂ ’ਚ ਇਮਰਾਨ ਦੇ ਨਾਲ ਸ਼ਾਹਰੁਖ ਦੀ ਤਸਵੀਰ ਵਾਇਰਲ ਹੋਣ ’ਤੇ ਯੂਜ਼ਰਜ਼ ਦਾ ਗੁੱਸਾ ਫੁੱਟ ਗਿਆ ਹੈ। ਸੋਸ਼ਲ ਮੀਡੀਆ ’ਤੇ ਲੋਕ ਸ਼ਾਹਰੁਖ ਨੂੰ ਪੂਰੀ ਤਰ੍ਹਾਂ ਨਾਲ ਬਾਏਕਾਟ ਕਰਨ ਦੀ ਮੰਗ ਕਰ ਰਹੇ ਹਨ।

Related posts

ਨੈੱਟਫਲਿਕਸ ਦੀ ਸੀਰੀਜ਼ ‘ਬੈਡ ਬੁਆਏ ਬਿਲੇਨੀਅਰ-ਇੰਡੀਆ’ ਦੀ ਰਿਲੀਜ਼ਿੰਗ ‘ਤੇ ਰੋਕ

On Punjab

ਧਰਮਿੰਦਰ ਦੇ ਰੈਸਟੋਰੈਂਟ ‘ਤੇ ਕਬਜ਼ਾ, ਚਾਰ ਲੋਕਾਂ ਖਿਲਾਫ ਕੇਸ

On Punjab

Sonakshi Sinha Engagement: ਸੋਨਾਕਸ਼ੀ ਸਿਨਹਾ ਨੇ ਕੀਤੀ ਮੰਗਣੀ, ਸ਼ੇਅਰ ਕੀਤੀਆਂ ਤਸਵੀਰਾਂ ਤੇ ਫੈਨਜ਼ ਨੂੰ ਦਿੱਤੀ ਗੁੱਡਨਿਊਜ਼

On Punjab