ਨਵੀਂ ਦਿੱਲੀ: ਅੱਜ ਵਿਸ਼ਵ ਕੱਪ 2019 ਦਾ 8ਵਾਂ ਮੁਕਾਬਲਾ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾ ਰਿਹਾ ਹੈ। ਇਸ ‘ਚ ਖ਼ਬਰ ਲਿਖੇ ਜਾਣ ਤਕ ਦੱਖਣੀ ਅਫਰੀਕਾ ਨੂੰ 36 ਓਵਰਾਂ ‘ਚ ਛੇ ਆਊਟ ਹੋਣ ‘ਤੇ 182/7 ਦੌੜਾਂ ਹੀ ਹਾਸਲ ਹੋਈਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਭਾਰਤੀ ਟੀਮ ਨੇ ਕਦੋਂ–ਕਦੋਂ ਤੇ ਕਿਸ ਨੇ ਦੱਖਣੀ ਅਫਰੀਕੀ ਟੀਮ ਨੂੰ ਝਟਕਾ ਦਿੱਤਾ।
ਸਾਉਥ ਅਫਰੀਕਾ ਨੂੰ ਸਭ ਤੋਂ ਪਹਿਲਾ ਝਟਕਾ ਭਾਰਤੀ ਗੇਂਦਬਾਜ਼ ਬੁਮਰਾਹ ਨੇ ਹਾਸ਼ਿਮ ਅਮਲਾ ਨੂੰ ਆਊਟ ਕਰ ਦਿੱਤਾ। ਬੁਮਰਾਹ ਦੀ ਗੇਂਦਬਾਜ਼ੀ ‘ਤੇ ਰੋਹਿਤ ਸ਼ਰਮਾ ਨੇ 6 ਦੌੜਾਂ ‘ਤੇ ਅਮਲਾ ਨੂੰ ਕੈਚ ਆਊਟ ਕੀਤਾ।5.5 ਓਵਰਾਂ ‘ਤੇ ਸਾਉਥ ਅਫਰੀਕਾ ਨੂੰ ਦੂਜਾ ਝਕਟਾ ਡੀ ਕੌਕ ਨੂੰ ਜਸਪ੍ਰੀਤ ਬੁਮਰਾਹ ਨੇ ਵਿਰਾਟ ਕੋਹਲੀ ਹੱਥੋਂ ਕੈਚ ਆਊਟ ਕਰਵਾ ਦਿੱਤਾ। ਡੀ ਕੌਕ 10 ਦੋੜਾਂ ਬਣਾ ਕੇ ਆਊਟ ਹੋ ਗਏ।
19.1 ਓਵਰ ‘ਤੇ ਰਾਸੀ ਵੈਨ ਨੂੰ ਯੁਜਵੇਂਦਰ ਚਹਿਲ ਨੇ ਬੋਲਡ ਆਊਟ ਕਰ ਦੱਖਣੀ ਅਫਰੀਕਾ ਨੂੰ ਤੀਜਾ ਝਟਕਾ ਦਿੱਤਾ। ਰਾਸੀ ਮਹਿਜ਼ 22 ਦੌੜਾਂ ਹੀ ਬਣਾ ਸਕੇ।ਇਸੇ ਓਵਰ ‘ਚ ਫਾਫ ਡੁਪਲੇਸਿਸ ਨੂੰ ਯੁਜਵੇਂਦਰ ਨੇ ਬੋਲਡ ਕਰ ਚੌਥਾ ਝਟਕਾ ਵੀ ਦੇ ਦਿੱਤਾ। ਇਸ ਸਮੇਂ ਅਫਰੀਕੀ ਟੀਮ 84 ‘ਤੇ 4 ਆਊਟ ਸੀ। ਫਾਫ 38 ਦੌੜਾਂ ‘ਤੇ ਆਊਟ ਹੋ ਗਏ।
ਜੇਪੀ ਡੁਮਿਨੀ ਦਾ ਆਊਟ ਹੋਣਾ ਅਫਰੀਕੀ ਟੀਮ ਲਈ ਪੰਜਵਾਂ ਵੱਡਾ ਝਟਕਾ ਸੀ। ਜੇਪੀ ਨੂੰ ਕੁਲਦੀਪ ਯਾਦਵ ਨੇ ਐਲਪੀਡਬਲੂ ਆਊਟ ਕੀਤਾ। ਉਸ ਨੇ ਸਿਰਫ 3 ਦੌੜਾਂ ਹੀ ਬਣਾਈਆਂ।135 ਦੌੜਾਂ ‘ਤੇ ਦੱਖਣੀ ਅਫਰੀਕਾ ਨੂੰ ਛੇਵਾ ਝਟਕਾ ਮਿਲੀਆ ਜਦੋਂ ਯੁਜਵੇਂਦਰ ਚਹਿਲ ਨੇ ਡੇਵਿਡ ਮਿਲਰ ਨੂੰ 31 ਦੌੜਾਂ ‘ਤੇ ਆਊਟ ਕਰ ਦਿੱਤਾ।
157 ‘ਤੇ ਚਹਿਲ ਨੇ ਦੱਖਣੀ ਅਫਰੀਕਾ ਨੂੰ ਸੱਤਵਾਂ ਝਟਕਾ ਦੇ ਦਿੱਤਾ। ਚਹਿਲ ਨੇ ਫੇਹਲੁਕਾਵਾਯੋ ਨੂੰ ਆਊਟ ਕੀਤਾ।