57.96 F
New York, US
April 24, 2025
PreetNama
ਖਾਸ-ਖਬਰਾਂ/Important News

ਜਾਪਾਨ ਦੇ ਨਵੇਂ ਪੀਐੱਮ ਨੇ ਸਭ ਤੋਂ ਪਹਿਲਾਂ ਕੀਤੀ ਟਰੰਪ ਨਾਲ ਰਸਮੀ ਗੱਲਬਾਤ, ਰਿਸ਼ਤੇ ਮਜ਼ਬੂਤ ਕਰਨ ‘ਤੇ ਹੋਈ ਗੱਲ

ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਾਰਜਭਾਰ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਰਸਮੀ ਗੱਲਬਾਤ ਕੀਤੀ ਹੈ। ਦੇਸ਼ ਦੇ ਨੇਤਾ ਦੇ ਰੂਪ ‘ਚ ਉਨ੍ਹਾਂ ਦਾ ਪਹਿਲਾ ਫੋਨ ਅਮਰੀਕੀ ਰਾਸ਼ਟਰਪਤੀ ਨੂੰ ਕਰਨਾ ਦੋਵੇਂ ਦੇਸ਼ਾਂ ‘ਚ ਮਜ਼ਬੂਤ ਸਬੰਧਾਂ ਨੂੰ ਉਜਾਗਰ ਕਰਦਾ ਹੈ। ਇਸ ਦੌਰਾਨ ਦੋਵੇਂ ਨੇਤਾਵਾਂ ਦਰਮਿਆਨ ਕਰੀਬ 25 ਮਿੰਟ ਫੋਨ ‘ਤੇ ਗੱਲਬਾਤ ਹੋਈ।

ਜ਼ਿਕਰਯੋਗ ਹੈ ਕਿ ਸਿਹਤ ਕਾਰਨਾਂ ਦੇ ਚੱਲਦਿਆਂ ਸ਼ਿੰਜੋ ਆਬੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਯੋਸ਼ੀਹਿਦੇ ਸੁਗਾ ਨੇ ਉਨ੍ਹਾਂ ਦੀ ਜਗ੍ਹਾ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਹਨ। ਡੋਨਾਲਡ ਟਰੰਪ ਨਾਲ ਫੋਨ ‘ਤੇ ਗੱਲਬਾਤ ਕਰਨ ਤੋਂ ਬਾਅਦ ਸੁਗਾ ਨੇ ਐਤਵਾਰ ਰਾਤ ਨੂੰ ਪੱਤਰਕਾਰਾਂ ਨੂੰ ਕਿਹਾ, ‘ਮੈਂ ਉਨ੍ਹਾਂ ਨੂੰ ਕਿਹਾ ਕਿ ਜਾਪਾਨ-ਅਮਰੀਕਾ ਗੱਠਜੋੜ ਖੇਤਰੀ ਸ਼ਾਂਤੀ ਤੇ ਸਥਿਰਤਾ ਦੀ ਨੀਂਹ ਹੈ ਤੇ ਅਸੀਂ ਨੇੜਲੇ ਤਾਲਮੇਲ ਨੂੰ ਜਾਰੀ ਰੱਖਣ ਲਈ ਸਹਿਮਤ ਹੋਏ।

ਸੁਗਾ ਨੇ ਕਿਹਾ ਕਿ ਟਰੰਪ ਨੇ ਵੀ ਕਿਹਾ ਕਿ ਉਹ ਵੀ ਗੱਠਜੋੜ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਨੇਤਾਵਾਂ ਨੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਤੇ ਉਤਰੀ ਕੋਰੀਆ ਦੇ ਮਿਜ਼ਾਈਲ ਤੇ ਪਰਮਾਣੂ ਖ਼ਤਰਿਆਂ ਦੇ ਸਬੰਧ ‘ਚ ਸਹਿਯੋਗ ਕਰਨ ‘ਤੇ ਸਹਿਮਤੀ ਦਿੱਤੀ। ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਦੋਵਾਂ ਨੇਤਾਵਾਂ ਨੇ ਕਰੀਬ 25 ਮਿੰਟ ਫੋਨ ‘ਤੇ ਗੱਲ ਕੀਤੀ। ਦੋਵਾਂ ਨੇਤਾਵਾਂ ਨੇ ਕੋਰੋਨਾ ਵਾਇਰਸ ਦੇ ਟੀਕੇ ਦੇ ਵਿਕਾਸ ਤੇ ਇਲਾਜ ਦੇ ਨਾਲ-ਨਾਲ ਖੇਤਰੀ ਸੁਰੱਖਿਆ ਚਿੰਤਾਵਾਂ ‘ਚ ਵੀ ਸਹਿਯੋਗ ਦਾ ਸੰਕਲਪ ਜਤਾਇਆ। ਘਰੇਲੂ ਮੁੱਦਿਆਂ ‘ਤੇ ਆਪਣੇ ਰਾਜਨੀਤਕ ਹੁਨਰ ਲਈ ਪਛਾਣੇ ਜਾਣ ਵਾਲੇ ਸੁਗਾ ਨੇ ਘੱਟ ਹੀ ਵਿਦੇਸ਼ ਯਾਤਰਾਵਾਂ ਕੀਤੀਆਂ ਹਨ ਤੇ ਉਨ੍ਹਾਂ ਦੇ ਕੂਟਨੀਤਕ ਹੁਨਰ ਬਾਰੇ ਅਜੇ ਪਤਾ ਨਹੀਂ ਹੈ। ਹਾਲਾਂਕਿ ਉਸ ਨੂੰ ਆਬੇ ਦੀਆਂ ਤਰਜੀਹਾਂ ਦੀਆਂ ਪਾਲਣਾ ਕਰਨ ਦੀ ਉਮੀਦ ਹੈ।

Related posts

ਭਾਰਤੀ ਰੇਲਵੇ ਸਟੇਸ਼ਨਾਂ ‘ਤੇ ਸ਼ੁਰੂ ਹੋਣ ਜਾ ਰਹੀ ਹੈ ਪੌਡ ਹੋਟਲ ਸਰਵਿਸ, ਜਾਣੋ ਪੂਰੀ ਜਾਣਕਾਰੀ

On Punjab

ਸਿਹਤ ਵਿਭਾਗ ਦੇ ਦਫਤਰ ਨੂੰ ਲੱਗੀ ਅੱਗ, ਇਮਾਰਤ ਨੂੰ ਵੱਡਾ ਨੁਕਸਾਨ

On Punjab

ਫੇਸਬੁੱਕ ‘ਤੇ ਮੁਕੱਦਮਾ ਦਰਜ, ਅਮਰੀਕੀ ਲੋਕਾਂ ਨਾਲ ਭੇਦਭਾਵ ਕਰਨ ਤੇ ਐੱਚ-1ਬੀ ਵੀਜ਼ਾ ਧਾਰਕਾਂ ਦਾ ਪੱਖ ਲੈਣ ਦੇ ਦੋਸ਼

On Punjab