39.96 F
New York, US
December 13, 2024
PreetNama
ਸਮਾਜ/Social

ਜਾਪਾਨ ਨੇ ਬਣਾਈ ਸਭ ਤੋਂ ਤੇਜ਼ ਦੌੜਨ ਵਾਲੀ ਬੁਲੇਟ ਟ੍ਰੇਨ, ਸਾਢੇ 4 ਘੰਟੇ ‘ਚ 1163 ਕਿਮੀ ਸਫ਼ਰ ਤੈਅ

ਨਵੀਂ ਦਿੱਲੀਜਾਪਾਨ ਨੇ ਆਪਣੇ ਰਿਸਰਚ ਵਰਕ ਤੇ ਇਨੋਵੇਸ਼ਨ ਨਾਲ ਦੁਨੀਆ ‘ਚ ਆਪਣਾ ਨਾਂ ਕੀਤਾ ਹੈ। ਹਾਲ ਹੀ ‘ਚ ਜਾਪਾਨ ਨੇ ਬੁਲੇਟ ਟ੍ਰੇਨ ਅਲਫਾ ਐਕਸ਼ ਪੇਸ਼ ਕੀਤੀ ਹੈ ਜਿਸ ਨੂੰ2030 ਤਕ ਲੌਂਚ ਕੀਤਾ ਜਾਵੇਗਾ। ਦਸ ਡੱਬਿਆਂ ਵਾਲੀ ਇਸ ਬੁਲੇਟ ਟ੍ਰੇਨ ਦੀ ਟੌਪ ਸਪੀਡ 360 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ ਖਾਸੀਅਤ ਹੈ ਕਿ ਟ੍ਰੇਨ ਦੀ ਪੁਆਇੰਟੇਡ ਨੋਜ਼ 72 ਫੁੱਟ ਲੰਬੀ ਹੈ।

ਇਸ ਬੁਲੇਟ ਟ੍ਰੇਨ ਨੂੰ ਟ੍ਰੈਕ ‘ਤੇ ਉਤਾਰਨ ਤੋਂ ਪਹਿਲਾਂ ਟ੍ਰੇਨ ਨੂੰ ਤਿੰਨ ਸਾਲ ਦੀ ਟੈਸਟਿੰਗ ਤੋਂ ਲੰਘਣਾ ਪਵੇਗਾ। ਇਸ ਦੇ ਨਾਲ ਹੀ ਜਾਪਾਨ ਆਪਣੇ ਬੁਲੇਟ ਟ੍ਰੇਨ ਨੈੱਟਵਰਕ ਨੂੰ ਵਧਾਉਣ ਲਈ ਵੀ ਕੰਮ ਕਰ ਰਿਹਾ ਹੈ। ਜਾਪਾਨ ਦੇ ਉੱਤਰੀ ਹੋਕਾਇਡੋ ਖੇਤਰ ਦੇ ਮੁੱਖ ਸ਼ਹਿਰ ਸਾਪੋਰੋ ਨੂੰ ਵੀ ਇਸ ਅਲਟ੍ਰਾ ਫਾਸਟ ਨੈੱਟਵਰਕ ਨਾਲ ਜੋੜਿਆ ਜਾਵੇਗਾ।

ਨ੍ਹਦੋਵਾਂ ਸ਼ਹਿਰਾਂ ਵਿਚਾਲੇ ਦੂਰੀ 1163 ਕਿਲੋਮੀਟਰ ਹੈ। ਜਦੋਂ ਇਹ ਤੇਜ਼ ਰਫ਼ਤਾਰ ਟ੍ਰੇਨ ਆਪਣੀ ਟੌਪ ਸਪੀਡ ਨਾਲ ਦੌੜੇਗੀ ਤਾਂ ਟੋਕੀਓ ਤੋਂ ਸਾਪੋਰੋ ਤਕ ਦੇ ਸਫ਼ਰ ਨੂੰ ਮਹਿਜ਼ ਸਾਢੇ ਚਾਰ ਘੰਟਿਆਂ ‘ਚ ਤੈਅ ਕੀਤਾ ਜਾ ਸਕੇਗਾ। ਇਸ ਟ੍ਰੇਨ ‘ਚ ਕਈ ਬਿਹਤਰੀਨ ਤਕਨੀਕਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ‘ਚ ਏਅਰ ਬ੍ਰੇਕ ਦੇ ਨਾਲ ਨੌਰਮਲ ਬ੍ਰੇਕਟ੍ਰੈਕ ਨੇੜੇ ਮੈਗਨੈਟਿਕ ਪਲੇਟਸ ਲੱਗੇ ਹਨ।

ਲੇਟੇਸਟ ਫੀਚਰਸ ਨਾਲ ਲੈਸ ਇਹ ਬੁਲੇਟ ਟ੍ਰੇਨ ਸੁਪੀਰੀਅਰ ਲਗਜ਼ਰੀ ਤੇ ਹਾਈ ਲੇਵਲ ਕੰਫਰਟ ਦਾ ਬੇਹਤਰੀਨ ਨਮੂਨਾ ਹੈ। ਇਸ ‘ਚ ਕਈ ਅਜਿਹੇ ਫੀਚਰਸ ਹਨ ਜਿਨ੍ਹਾਂ ਕਰਕੇ ਇਸ ‘ਤੇ ਭੂਚਾਲ ਦਾ ਵੀ ਕੋਈ ਅਸਰ ਨਹੀ ਹੋਵੇਗਾ।

Related posts

ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ ਤੀਜੀ ਮੌਤ, ਹੁਣ ਤੱਕ 128 ਮਾਮਲੇ ਆਏ ਸਾਹਮਣੇ

On Punjab

ਕਰਾਚੀ ’ਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ’ਚ ਝੜਪ, ਇਕ ਦੀ ਮੌਤ

On Punjab

ਕੋਰੋਨਾ ਮਹਾਂਮਾਰੀ ‘ਚ ਭਾਰਤ ਦੁਨੀਆ ਭਰ ਨੂੰ ਦਵਾਈ ਭੇਜ ਰਿਹਾ ਤੇ ਪਾਕਿਸਤਾਨ ਅੱਤਵਾਦੀ ਭੇਜ ਰਿਹਾ : ਫੌਜ ਮੁਖੀ

On Punjab