ਜਾਮਣ ਅਜਿਹਾ ਫਲ ਹੈ ਜੋ ਸਿਹਤ ਲਈ ਬੇਹੱਦ ਫਾਇਦੇਮੰਦ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਜਾਮਣ ਦੇ ਬੀਜਾਂ ਦਾ ਚੂਰਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਕਾਫੀ ਫਾਇਦਾ ਦਿੰਦਾ ਹੈ।
ਜਾਮਣਾਂ ਵਿੱਚ ਪਾਏ ਜਾਣ ਵਾਲੇ ਪੋਟਾਸ਼ੀਅਮ, ਕੈਲਸ਼ੀਅਮ, ਆਇਰਨ, ਪ੍ਰੋਟੀਨ, ਕਾਰਬੋਹਾਈਡ੍ਰੇਟਸ ਤੇ ਵਿਟਾਮਿਨ ਸਰੀਰ ਲਈ ਚੰਗੇ ਹੁੰਦੇ ਹਨ।
ਪਰ ਜੇ ਜਾਮਣਾਂ ਖਾਣ ਮਗਰੋਂ ਤਿੰਨ ਚੀਜ਼ਾਂ ਦਾ ਸੇਵਨ ਕੀਤਾ ਤਾਂ ਇਹੀ ਜਾਮਣਾਂ ਸਰੀਰ ਲਈ ਘਾਤਕ ਵੀ ਹੋ ਸਕਦੀਆਂ ਹਨ।
ਦੁੱਧ: ਜਾਮਣਾਂ ਖਾਣ ਬਾਅਦ ਦੁੱਧ ਦਾ ਸੇਵਨ ਬਿਲਕੁਲ ਵੀ ਨਾ ਕਰਿਓ। ਇਹ ਦੋਵੇਂ ਮਿਲ ਕੇ ਇੱਕ ਜ਼ਹਿਰੀਲੀ ਗੈਸ ਬਣਾ ਦਿੰਦੇ ਹਨ। ਇਸ ਦੀ ਵਜ੍ਹਾ ਨਾਲ ਕਬਜ਼, ਗੈਸ ਤੇ ਪੇਟ ਸਬੰਧੀ ਕਈ ਹੋਰ ਬਿਮਾਰੀਆਂ ਹੋ ਸਕਦੀਆਂ ਹਨ। ਘੱਟੋ-ਘੱਟ 2 ਘੰਟਿਆਂ ਬਾਅਦ ਦੁੱਧ ਪੀਤਾ ਜਾ ਸਕਦਾ ਹੈ।
ਜਾਮਣਾਂ ਖਾਣ ਬਾਅਦ ਜਾਂ ਨਾਲ ਕਦੀ ਵੀ ਅਚਾਰ ਨਾ ਖਾਓ। ਇਹ ਦੋਵੇਂ ਇਕੱਠੇ ਖਾਣ ਨਾਲ ਪੇਟ ਵਿੱਚ ਜ਼ਹਿਰ ਬਣ ਸਕਦਾ ਹੈ ਜਿਸ ਨਾਲ ਕਈ ਘਾਤਕ ਬਿਮਾਰੀਆਂ ਹੋ ਸਕਦੀਆਂ ਹਨ। ਗ਼ਲਤੀ ਨਾਲ ਵੀ ਜਾਮਣਾਂ ਬਾਅਦ ਅਚਾਰ ਨਾ ਖਾਓ।
ਜਾਮਣਾਂ ਖਾਣ ਬਾਅਦ ਜਾਂ ਨਾਲ ਕਦੀ ਵੀ ਅਚਾਰ ਨਾ ਖਾਓ। ਇਹ ਦੋਵੇਂ ਇਕੱਠੇ ਖਾਣ ਨਾਲ ਪੇਟ ਵਿੱਚ ਜ਼ਹਿਰ ਬਣ ਸਕਦਾ ਹੈ ਜਿਸ ਨਾਲ ਕਈ ਘਾਤਕ ਬਿਮਾਰੀਆਂ ਹੋ ਸਕਦੀਆਂ ਹਨ। ਗ਼ਲਤੀ ਨਾਲ ਵੀ ਜਾਮਣਾਂ ਬਾਅਦ ਅਚਾਰ ਨਾ ਖਾਓ।
ਜਾਮਣ ਖਾਣ ਬਾਅਦ ਹਲਦੀ ਨਾਲ ਬਣੀ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ। ਜੇ ਅਜਿਹਾ ਕੀਤਾ ਤਾਂ ਇਸ ਨਾਲ ਸਰੀਰ ਵਿੱਚ ਰਿਐਕਸ਼ਨ ਹੋਣ ਲੱਗਦਾ ਹੈ। ਇਸ ਨਾਲ ਸਿਹਤ ਖਰਾਬ ਹੋ ਸਕਦੀ ਹੈ।