ਕੱਚਾ ਪਿਆਜ਼ ਖਾਣਾ ਸਿਹਤ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੁੰਦਾ ਹੈ ਕਈ ਲੋਕ ਰੋਜ਼ਾਨਾ ਕੱਚਾ ਪਿਆਜ ਜ਼ਰੂਰ ਖਾਂਦੇ ਹਨ। ਲੋਕ ਖਾਣੇ ‘ਚ ਅਤੇ ਸਲਾਦ ਦੇ ਰੂਪ ਵਿੱਚ ਕੱਚੇ ਪਿਆਜ਼ ਦਾ ਸੇਵਨ ਕਰਦੇ ਹਨ।ਕੱਚਾ ਪਿਆਜ਼ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਬਵਾਸੀਰ , ਕਬਜ਼ , ਕੰਨ ਦਾ ਦਰਦ , ਬਲੱਡ ਪ੍ਰੈਸ਼ਰ , ਭੁੱਖ ਵਧਾਉਣ ਜਿਹੀਆਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਦੇ ਲੋਕਾਂ ਨੂੰ ਕੱਚੇ ਪਿਆਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਲੋਕਾਂ ਲਈ ਕੱਚਾ ਪਿਆਜ਼ ਜ਼ਹਿਰ ਦੀ ਤਰ੍ਹਾਂ ਹੁੰਦਾ ਹੈ।ਬਲੱਡ ਪ੍ਰੈਸ਼ਰ ਘੱਟ ਰਹਿੰਦਾ ਹੋਵੇ : ਜਿੰਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਘੱਟਦਾ ਹੈ । ਉਨ੍ਹਾਂ ਲਈ ਵੀ ਕੱਚਾ ਪਿਆਜ਼ ਖਾਣਾ ਠੀਕ ਨਹੀਂ ਹੁੰਦਾ । ਕਿਉਂਕਿ ਪਿਆਜ਼ ਦਾ ਸੇਵਨ ਕਰਨ ਨਾਲ ਇਨਸਾਨ ਦੇ ਸਰੀਰ ਦੀਆਂ ਨਾਸਾਂ ਫੈਲ ਜਾਂਦੀਆਂ ਹਨ । ਜਿਸ ਵਜ੍ਹਾ ਕਰਕੇ ਬਲੱਡ ਪ੍ਰੈਸ਼ਰ ਹੋਰ ਘੱਟ ਹੋ ਜਾਂਦਾ ਹੈ ।ਲੀਵਰ ਦੀ ਸਮੱਸਿਆ : ਜਿਨ੍ਹਾਂ ਲੋਕਾਂ ਨੂੰ ਲੀਵਰ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਉਨ੍ਹਾਂ ਨੂੰ ਕਦੇ ਵੀ ਕੱਚੇ ਪਿਆਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਕਿਸੇ ਸਬਜ਼ੀ ‘ਚ ਪਿਆਜ਼ ਪਾਉਂਦੇ ਹੋ ਤਾਂ ਉਸ ਦਾ ਸੇਵਨ ਵੀ ਬੰਦ ਕਰ ਦਿਓ,ਕਿਉਂਕਿ ਪਿਆਜ਼ ਦਾ ਸੇਵਨ ਕਰਨ ਨਾਲ ਲਿਵਰ ਦੀ ਸਮੱਸਿਆ ਵਧ ਜਾਂਦੀ ਹੈ।ਇਸ ਲਈ ਲੀਵਰ ਸਬੰਧੀ ਬਿਮਾਰ ਲੋਕ ਨੂੰ ਕੱਚਾ ਪਿਆਜ਼ ਨਹੀਂ ਖਾਣਾ ਚਾਹੀਦਾ।
ਖ਼ੂਨ ਦੀ ਕਮੀ : ਜਿਨ੍ਹਾਂ ਲੋਕਾਂ ਨੂੰ ਖ਼ੂਨ ਕਮੀ ਰਹਿੰਦੀ ਹੈ ਉਨ੍ਹਾਂ ਨੂੰ ਵੀ ਕੱਚੇ ਪਿਆਜ਼ ਦਾ ਸੇਵਨ ਕਦੇ ਨਹੀਂ ਕਰਨਾ ਚਾਹੀਦਾ। ਕਿਉਂਕਿ ਪਿਆਜ਼ ਸਰੀਰ ਦੇ ਫੈਟ ਅਤੇ ਬਲੱਡ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਜਿਸ ਕਰਕੇ ਸਰੀਰ ਵਿੱਚ ਖੂਨ ਦੀ ਕਮੀ ਹੋਣ ਲੱਗਦੀ ਹੈ ਤੇ ਅਨੀਮੀਆ ਜਿਹਾ ਰੋਗ ਹੋ ਜਾਂਦਾ ਹੈ ।