ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸੈਕੰਡਰੀ ਕੁਲਵਿੰਦਰ ਕੌਰ ਦੇ ਹੁਕਮਾਂ ਅਨੁਸਾਰ ਸਮੂਹ ਜਿਲ੍ਹਾ ਫਿਰੋਜ਼ਪੁਰ ਦੇ ਐਸ ਐਲ ਏ ਅਤੇ ਲੈਬ ਅਟੈਂਡਟ ਦੀ 2 ਰੋਜਾ ਟਰੇਨਿੰਗ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਵਿਖੇ ਡਾਇਟ ਪ੍ਰਿੰਸੀਪਲ ਸੀਮਾ ਰਾਣੀ ਅਤੇ ਡੀ ਐਮ ਸਾਇੰਸ ਉਮੇਸ਼ ਕੁਮਾਰ ਦੀ ਰਹਿਨੁਮਾਈ ਹੇਠ ਕਰਵਾਈ ਗਈ ।ਇਸ ਮੋਕੇ ਬਲਾਕ ਮੈਟਰ ਕਮਲ ਜੀ,ਗੁਰਮੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਐਸ ਐਲ ਏ ਨੂੰ ਟਰੇਨਿੰਗ ਦਿੰਦਿਆਂ ਹੋਇਆਂ ਐਸ ਐਲ ਦੀ ਲੈਬ ਦੀ ਡਿਊਟੀ ਬਾਰੇ ਸੰਪੇਖ ਵਿੱਚ ਦੱਸਿਆ ਗਿਆ । ਇਸ ਮੌਕੇ ਐਸ ਐਲ ਏ ਨੂੰ ਸਟਾਕ ਰਜਿਸਟਰ, ਲੈਬ ਸੈਫਟੀ,ਫਾਇਰ ਕੰਟਰੋਲ, ਕੱਚ ਦੇ ਸਮਾਨ ਦੀ ਸਾਫ ਸਫਾਈ, ਲੈਬ ਵਿੱਚ ਵਰਤੇ ਜਾਣ ਵਾਲੇ ਸਮਾਨ ਦੀ ਜਾਣ ਪਹਿਚਾਣ, ਮਾਈਕਰੋਸਕੋਪ, ਸਲਾਈਡਾ ਬਣਾਉਣੀਆਂ, ਬਿਜਲੀ ਸਰਕਟ ਕਿਰਿਆਵਾਂ, ਚੁੰਬਕੀ ਕਿਰਿਆਵਾਂ, ਤੇਜਾਬਾ ਅਤੇ ਰਸਾਇਣਾ ਬਾਰੇ ਜਾਣਕਾਰੀ, ਤੇਜਾਬਾ ਦੀ ਧਾਤਾਂ ਨਾਲ ਕਿਰਿਆ ਆਦਿ ਕਿਰਿਆਵਾਂ ਕਰਵਾਈਆਂ ਗਈਆ ਅਤੇ ਸੰਪੇਖ ਵਿੱਚ ਜਾਣਕਾਰੀ ਦਿੱਤੀ ਗਈ । ਉਸ ਤੋ ਬਾਅਦ 6-6 ਐਸ ਐਲ ਦੇ 8 ਗਰੁੱਪ ਬਣਾ ਕੇ ਖੁਦ ਉਹਨਾਂ ਤੋ ਕਿਰਿਆਵਾਂ ਕਰਵਾਈਆਂ ਅਤੇ ਕਿਰਿਆਵਾਂ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਸੰਪੇਖ ਵਿੱਚ ਦੱਸਿਆ ਗਿਆ ।ਇਸ ਮੌਕੇ ਐਸ ਐਲ ਏ ਗੁਰਚਰਨ ਸਿੰਘ, ਸੰਦੀਪ ਕੰਬੋਜ ਪਿੰਡੀ , ਸੰਦੀਪ ਕੁਮਾਰ ਛਾਗਾਂ ਰਾਏ, ਗੋਰਵ ਸ਼ਰਮਾ, ਕਰਨ ਕੰਬੋਜ,ਦੀਪ ਮਾਲਾ, ਨੰਦਨੀ, ਕੋਮਲ ਅਨੇਜਾ, ਪਲਵਿੰਦਰ ਕੌਰ, ਰਿਤੂ, ਜਸਪਾਲ ਭਟੇਜਾ, ਸੋਹਨ ਲਾਲ ਆਦਿ ਹਾਜਰ ਸਨ ।
previous post