42.64 F
New York, US
February 4, 2025
PreetNama
ਸਮਾਜ/Social

ਜਿੱਥੇ ਹੁੰਦਾ ਹੈ ਤਾਲਿਬਾਨ ਦਾ ਰਾਜ਼, ਉੱਥੇ ਬਣਾ ਦਿੱਤੇ ਜਾਂਦੇ ਹਨ ਔਰਤਾਂ ਲਈ ਸਖ਼ਤ ਨਿਯਮ, ਜਾਣੋ ਹਰੇਕ ਜ਼ੁਲਮ ਬਾਰੇ

ਤਾਲਿਬਾਨ ਤੋਂ ਹਰ ਦੇਸ਼ ਦੂਰ ਰਹਿਣਾ ਚਾਹੁੰਦਾ ਹੈ ਕਿਉਂਕਿ ਜਿੱਥੇ ਤਾਲਿਬਾਨੀ ਹੁੰਦੇ ਹਨ, ਉੱਥੇ ਕਿਸੇ ਹੋਰ ਦਾ ਰਾਜ਼ ਨਹੀਂ ਹੁੰਦਾ। ਜਦੋਂ ਤੋਂ ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕੀਤਾ ਹੈ, ਉਦੋਂ ਤੋਂ ਹੀ ਇਸ ਦੀਆਂ ਖ਼ਬਰਾਂ ਸੁਰਖੀਆਂ ‘ਚ ਹਨ। ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਅੱਧੇ ਨਾਲੋਂ ਜ਼ਿਆਦਾ ਜ਼ਿਲ੍ਹਿਆਂ ‘ਤੇ ਕਬਜ਼ਾ ਕਰ ਲਿਆ ਹੈ। ਜਿੱਥੇ ਤਾਲਿਬਾਨ ਦਾ ਰਾਜ਼ ਹੁੰਦਾ ਹੈ ਉੱਥੇ ਆਮ ਇਨਸਾਨ ਕਦੀ ਖੁਸ਼ ਨਹੀਂ ਰਹਿ ਸਕਦਾ ਤੇ ਫਿਲਹਾਲ ਅਫ਼ਗਾਨਿਸਤਾਨ ਦੇ ਕੁਝ ਅਜਿਹੇ ਹੀ ਹਾਲਾਤ ਹਨ। ਲੋਕਾਂ ‘ਤੇ ਅੱਤਿਆਚਾਰ ਕਰਨ ਦੇ ਨਾਲ-ਨਾਲ ਤਾਲਿਬਾਨ ਔਰਤਾਂ ਲਈ ਸਖ਼ਤ ਨਿਯਮ ਲਾਗੂ ਕਰਦਾ ਹੈ ਜਿਸ ਵੀ ਜਗ੍ਹਾ ਤਾਲਿਬਾਨ ਦੀ ਮਲਕੀਅਤ ਹੁੰਦੀ ਹੈ, ਉੱਥੇ ਔਰਤਾਂ ਲਈ ਨਿਯਮ ਬਣਾ ਦਿੱਤੇ ਜਾਂਦੇ ਹਨ।

ਇਨ੍ਹਾਂ ਨਿਯਮਾਂ ਮੁਤਾਬਕ ਔਰਤਾਂ ਦੀ ਆਜ਼ਾਦੀ ਖੋਹ ਲਈ ਜਾਂਦੀ ਹੈ, ਉਹ ਜਨਤਕ ਤੌਰ ‘ਤੇ ਕੰਮ ਨਹੀਂ ਕਰ ਪਾਉਂਦੀਆਂ ਤੇ ਉਨ੍ਹਾਂ ਦੇ ਪਹਿਰਾਵੇ ਤੋਂ ਲੈ ਕੇ ਉਨ੍ਹਾਂ ਦੀ ਹਰ ਐਕਟੀਵਿਟੀ ‘ਤੇ ਕਈ ਤਰ੍ਹਾਂ ਦੇ ਬੈਨ ਲਗਾ ਦਿੱਤੇ ਜਾਂਦੇ ਹਨ। ਅਜਿਹੇ ਹੀ ਸਖ਼ਤ ਨਿਯਮਾਂ ਦੇ ਨਾਲ ਤਾਲਿਬਾਨ ਔਰਤਾਂ ਦੀ ਆਜ਼ਾਦੀ ਖੋਹ ਲੈਂਦਾ ਹੈ। ਆਓ ਅੱਜ ਅਸੀਂ ਗੱਲ ਕਰਦੇ ਹਾਂ ਕਿ ਜਿਸ ਜਗ੍ਹਾ ਤਾਲਿਬਾਨ ਦਾ ਰਾਜ਼ ਹੁੰਦਾ ਹੈ, ਉੱਥੇ ਔਰਤਾਂ ਦੀ ਕੀ ਹਾਲਤ ਹੁੰਦੀ ਹੈ?

ਔਰਤਾਂ ਦਾ ਘਰੋਂ ਬਾਹਰ ਜਾਣਾ ਮਨ੍ਹਾਂ ਹੈ

 

 

ਤਾਲਿਬਾਨੀਆਂ ਦੇ ਨਿਯਮ ਆਮ ਨਾਗਰਿਕਾਂ ਲਈ ਕਿਸੇ ਸਜ਼ਾ ਤੋਂ ਘੱਟ ਨਹੀਂ ਹੁੰਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਨਿਯਮਾਂ ਬਾਰੇ ਜਾਣੋਗੇ ਤਾਂ ਹੈਰਾਨ ਹੋ ਜਾਓਗੇ। ਇਕ ਅਜਿਹਾ ਹੀ ਇਨ੍ਹਾਂ ਦਾ ਖਾਸ ਨਿਯਮ ਹੈ ਜਿਸ ਦੌਰਾਨ ਔਰਤਾਂ ਜਨਤਕ ਤੌਰ ‘ਤੇ ਹਾਸਾ ਮਜ਼ਾਕ ਨਹੀਂ ਕਰ ਸਕਦੀਆਂ, ਏਨਾ ਹੀ ਨਹੀਂ ਉਨ੍ਹਾਂ ਦੇ ਕਿਤੇ ਆਉਣ-ਜਾਣ ‘ਤੇ ਵੀ ਬੈਨ ਲਗਾ ਦਿੱਤਾ ਜਾਂਦਾ ਹੈ ਤੇ ਉਹ ਇਕੱਲੀਆਂ ਕਿਤੇ ਜਾ ਵੀ ਨਹੀਂ ਸਕਦੀਆਂ, ਅਜਿਹੇ ਵਿਚ ਜੇਕਰ ਕੋਈ ਮਹਿਲਾ ਬਾਹਰ ਜਾ ਕੇ ਕੰਮਕ ਰਨ ਦੀ ਸੋਚੀਏ ਤਾਂ ਉਸ ਨੂੰ ਅਜਿਹੀ ਸਥਿਤੀ ‘ਚ ਕੰਮ ਛੱਡਣਾ ਹੀ ਪਵੇਗਾ। ਜੇਕਰ ਉਨ੍ਹਾਂ ਦਾ ਬਾਹਰ ਜਾਣਾ ਜ਼ਿਆਦਾ ਹੀ ਜ਼ਰੂਰੀ ਹੈ ਤਾਂ ਉਹ ਪੁਰਸ਼ਾਂ ਦੇ ਨਾਲ ਬਾਹਰ ਜਾ ਸਕਦੀਆਂ ਹਨ ਪਰ ਬਾਹਰ ਜਾਂਦੇ ਸਮੇਂ ਕੱਪੜਿਆਂ ਦਾ ਵਿਸ਼ੇਸ਼ ਧਿਆਨ ਦੇਣਾ ਹੈ ਕਿਉਂਕਿ ਕੱਪੜਿਆਂ ਨੂੰ ਲੈ ਕੇ ਕੋਈ ਰਿਆਇਤ ਨਹੀਂ ਦਿੱਤੀ ਜਾਂਦੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਖ਼ੁਦ ਨੂੰ ਪੂਰੀ ਤਰ੍ਹਾਂ ਨਾਲ ਢਕ ਕੇ ਜਾਣਾ ਹੁੰਦਾ ਹੈ।

ਮਹਿਲਾ ਡਾਕਟਰ ਹੀ ਕਰੇਗੀ ਔਰਤਾਂ ਦਾ ਇਲਾਜ

 

 

ਤਾਲਿਬਾਨ ਨੇ ਫਿਲਹਾਲ ਅਫ਼ਗਾਨਿਸਤਾਨ ‘ਤੇ ਕਬਜ਼ਾ ਕੀਤਾ ਹੋਇਆ ਹੈ, ਅਜਿਹੇ ਵਿਚ Revolution Assocation of the Woman of Afghanistan ਦੀ ਵੈੱਬਸਾਈਟ ਤੋਂ ਪਤਾ ਚੱਲਿਆ ਕਿ ਔਰਤਾਂ ਕੰਮ ਲਈ ਬਾਹਰ ਨਹੀਂ ਜਾ ਸਕਦੀਆਂ। ਏਨਾ ਹੀ ਨਹੀਂ ਬਾਹਰ ਜਾ ਕੇ ਕਿਸੇ ਪੁਰਸ਼ ਦੁਕਾਨਦਾਰ ਤੋਂ ਸਾਮਾਨ ਵੀ ਨਹੀਂ ਖਰੀਦ ਸਕਦੀਆਂ। ਜੇਕਰ ਕੋਈ ਔਰਤ ਬਿਮਾਰ ਹੋ ਜਾਵੇ ਤਾਂ ਅਜਿਹੇ ਵਿਚ ਉਸ ਦਾ ਇਲਾਜ ਮਹਿਲਾ ਡਾਕਟਰ ਹੀ ਕਰੇਗੀ। ਇਸ ਵੈੱਬਸਾਈਟ ਜ਼ਰੀਏ ਇਹ ਵੀ ਪਤਾ ਚੱਲਦਾ ਹੈ ਕਿ ਔਰਤਾਂ ਦੇ ਕਾਸਮੈਟਿਕ ਇਸਤੇਮਾਲ ‘ਤੇ ਵੀ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੋਈ ਵੀ ਮਹਿਲਾ-ਪੁਰਸ਼ ਨਾਲ ਹੱਥ ਨਹੀਂ ਮਿਲਾ ਸਕਦੀ ਤੇ ਜ਼ਿਆਦਾ ਜ਼ੋਰ ਦੀ ਹੱਸ ਵੀ ਨਹੀਂ ਸਕਦੀ।

 

 

ਹਾਈ ਹੀਲਜ਼ ਤੋਂ ਲੈ ਕੇ ਗੱਡੀ ਚਲਾਉਣਾ ਤਕ ਮਨ੍ਹਾਂ

 

 

ਹਾਈ ਹੀਲਜ਼ ਪਹਿਨਣਾ ਹਰ ਔਰਤ ਦਾ ਸ਼ੌਕ ਹੁੰਦਾ ਹੈ, ਅਜਿਹੇ ਵਿਚ ਜਿੱਥੇ ਤਾਲਿਬਾਨ ਦਾ ਰਾਜ਼ ਹੁੰਦਾ ਹੈ ਉੱਥੇ ਔਰਤਾਂ ਨੂੰ ਇਹ ਸ਼ੌਕ ਵੀ ਖ਼ਤਮ ਕਰਨਾ ਪੈਂਦਾ ਹੈ। ਅਸਲ ਵਿਚ ਇਸ ਵੈੱਬਸਾਈਟ ਜ਼ਰੀਏ ਇਹ ਵੀ ਪਤਾ ਚੱਲਦਾ ਹੈ ਕਿ ਔਰਤਾਂ ਦੇ ਹਾਈ ਹੀਲਜ਼ ਫੁਟਵਿਅਰ ਪਾਉਣ ‘ਤੇ ਵੀ ਮਨਾਹੀ ਹੈ। ਏਨਾ ਹੀ ਨਹੀਂ ਔਰਤਾਂ ਟੈਕਸੀ ‘ਚ ਵੀ ਨਹੀਂ ਬੈਠ ਸਕਦੀਆਂ, ਬਾਈਕ ਤੇ ਸਾਈਕਲ ਨਹੀਂ ਚਲਾ ਸਕਦੀਆਂ..ਇੱਥੋਂ ਤਕ ਕਿ ਕਿਸੇ ਵੀ ਖੇਡ ‘ਚ ਹਿੱਸਾ ਨਹੀਂ ਲੈ ਸਕਦੀਆਂ। ਔਰਤਾਂ ਨਦੀ ਵਿਚ ਕੱਪੜੇ ਵੀ ਨਹੀਂ ਧੋਅ ਸਕਦੀਆਂ, ਨਾ ਹੀ ਬਾਲਕੋਨੀ ਤੇ ਖਿੜਕੀ ਦੇ ਬਾਹਰ ਝਾਕ ਸਕਦੀਆਂ ਹਨ। ਔਰਤਾਂ ਦੀ ਫੋਟੋ ਕਲਿੱਕ ਕਰਨ ‘ਤੇ ਵੀ ਬੈਨ ਲਗਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕਿਸੀ ਵੀ ਇਸ਼ਤਿਹਾਰਾਂ ‘ਚ ਕਿਸੇ ਵੀ ਔਰਤ ਦੀ ਤਸਵੀਰ ਨਹੀਂ ਹੋਣੀ ਚਾਹੀਦੀ।

Related posts

ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ, ਹਿੰਸਕ ਘਟਨਾਵਾਂ ‘ਤੇ ਮੰਗਿਆ ਸਪੱਸ਼ਟੀਕਰਨ

On Punjab

Punjab News: ਮੌਨਸੂਨ ਨੇ ਤੋੜੇ ਸਾਰੇ ਰਿਕਾਰਡ, ਹਿਮਾਚਲ ‘ਚ 90% ਤੇ ਪੰਜਾਬ ‘ਚ 64% ਵੱਧ ਬਾਰਸ਼, ਅਜੇ ਵੀ ਮੌਸਮ ਵਿਭਾਗ ਦਾ ਅਲਰਟ

On Punjab

ਟੀਐੱਲ ਨਾਲ ਨਹੀਂ ਬਣੀ ਗੱਲ, ਇਮਰਾਨ ਦੇ ਛੁਟੇ ਪਸੀਨੇ, ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਇਸਲਾਮਾਬਾਅਦ ਸੀਲ, ਜਾਣੋ ਤਾਜ਼ਾ ਅਪਡੇਟ

On Punjab