16.54 F
New York, US
December 22, 2024
PreetNama
ਸਮਾਜ/Social

ਜੂਲੀਅਨ ਅਸਾਂਜੇ ਦੀ ਸਿਹਤ ਨੂੰ ਲੈ ਕੇ 60 ਤੋਂ ਵੱਧ ਡਾਕਟਰਾਂ ਨੇ ਲਿਖੀ ਚਿੱਟੀ

Julian Assange health 60 doctorsਲੰਡਨ: ਅਮਰੀਕਾ ਜੇਲ ਦੇ ਕੈਦੀ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਸਿਹਤ ਨੂੰ ਲੈ ਕੇ 60 ਤੋਂ ਵੱਧ ਡਾਕਟਰਾਂ ਨੇ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਅਤੇ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੂੰ 16 ਪੇਜਾਂ ਦੀ ਇਕ ਖੁੱਲੀ ਚਿੱਠੀ ਲਿਖੀ ਹੈ। ਚਿੱਠੀ ਵਿਚ ਜੂਲੀਅਨ ਅਸਾਂਜੇ ਦੀ ਨਾਜੁਕ ਹਾਲਤ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਉਸ ਦੇ ਬ੍ਰਿਟੇਨ ਦੀ ਜੇਲ ਵਿਚ ਦਮ ਤੋੜ ਦੇਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਕਿਉਂਕਿ ਅਸਾਂਜੇ ਜਾਸੂਸੀ ਐਕਟ ਦੇ ਤਹਿਤ ਦੋਸ਼ੀ ਪਾਏ ਗਏ ਸਨ।

ਇਸ ਲਈ ਉਨ੍ਹਾਂ ਨੂੰ ਅਮਰੀਕੀ ਜੇਲ ਵਿਚ 175 ਸਾਲ ਰਹਿਣਾ ਪੈ ਸਕਦਾ ਹੈ। ਫਿਲਹਾਲ ਇਨ੍ਹਾਂ ਦੋਸ਼ਾਂ ਵਿਚ ਅਮਰੀਕਾ ਦੇ ਹਵਾਲੇ ਕੀਤੇ ਜਾਣ ਦੇ ਮੰਗ ਦੇ ਵਿਰੁੱਧ ਉਹ ਕਾਨੂੰਨੀ ਲੜਾਈ ਲੜ ਰਹੇ ਹਨ।
ਡਾਕਟਰਾਂ ਨੇ ਚਿੱਠੀ ਵਿਚ ਅਸਾਂਜੇ ਨੂੰ ਦੱਖਣ-ਪੂਰਬ ਲੰਡਨ ਦੀ ਬੇਲਮਾਰਸ਼ ਜੇਲ ਤੋਂ ਯੂਨੀਵਰਸਿਟੀ ਟੀਚਿੰਗ ਹਸਪਤਾਲ ਵਿਚ ਭਰਤੀ ਕਰਾਉਣ ਦੀ ਅਪੀਲ ਕੀਤੀ ਹੈ। ਇੱਥੇ ਦੱਸ ਦਈਏ ਕਿ ਲੰਡਨ ਵਿਚ 21 ਅਕਤੂਬਰ ਨੂੰ ਅਸਾਂਜੇ ਦੀ ਅਦਾਲਤ ਵਿਚ ਪੇਸ਼ੀ ਸਬੰਧੀ ਇਕ ਨਵੰਬਰ ਨੂੰ ਜਾਰੀ ਹੋਈ ਮਿਲਜ਼ ਮੇਲਜਰ ਦੀ ਰਿਪੋਰਟ ਦੇ ਆਧਾਰ ‘ਤੇ ਡਾਕਟਰ ਇਸ ਨਤੀਜੇ ‘ਤੇ ਪਹੁੰਚੇ ਹਨ। ਇਸ ਪ੍ਰਸੰਗ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦੇ ਸੁਤੰਤਰ ਮਾਹਰ ਨੇ ਕਿਹਾ ਕਿ ਅਸਾਂਜੇ ਨੂੰ ਜਿਸ ਤਰ੍ਹਾਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹ ਉਨ੍ਹਾਂ ਲਈ ਜਾਨਲੇਵਾ ਹੋ ਸਕਦਾ ਹੈ। ਚਿੱਠੀ ਵਿਚ ਡਾਕਟਰਾਂ ਨੇ ਲਿਖਿਆ,”ਅਸੀਂ ਡਾਕਟਰ ਦੇ ਤੌਰ ‘ਤੇ ਇਹ ਚਿੱਠੀ ਜੂਲੀਅਨ ਅਸਾਂਜੇ ਦੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਬਾਰੇ ਵਿਚ ਆਪਣੀਆਂ ਗੰਭੀਰ ਚਿੰਤਾਵਾਂ ਨੂੰ ਜ਼ਾਹਰ ਕਰਨ ਲਈ ਲਿਖੀ ਹੈ।” ਡਾਕਟਰਾਂ ਮੁਤਾਬਕ ਅਸਾਂਜੇ ਨੂੰ ਤੁਰੰਤ ਮਾਹਰ ਡਾਕਟਰ ਦੀ ਲੋੜ ਹੈ।

Related posts

ਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾ ਰਹੇ ਯਾਤਰੀ ਕੋਲੋਂ ਹਵਾਈ ਅੱਡੇ ‘ਤੇ 12 ਗੋਲ਼ੀਆਂ ਬਰਾਮਦ

On Punjab

ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੂੰ 10 ਸਾਲ ਦੀ ਸਜ਼ਾ, ਕਾਂਡ ਬਾਰੇ ਜਾਣ ਕੇ ਹੋ ਜਾਵੋਗੇ ਹੈਰਾਨ!

On Punjab

ਅੱਲੂ ਅਰਜੁਨ ਕੇਸ: ਜ਼ਮਾਨਤ ਤੋਂ ਬਾਅਦ ਵੀ ਵਧ ਸਕਦੀਆਂ ਹਨ ਅੱਲੂ ਅਰਜੁਨ ਦੀਆਂ ਮੁਸ਼ਕਿਲਾਂ, ਸੰਧਿਆ ਥੀਏਟਰ ‘ਚ ਹਫ਼ੜਾ-ਦਫ਼ੜੀ ‘ਚ ਜ਼ਖ਼ਮੀ 8 ਸਾਲ ਦੇ ਬੱਚੇ ਦੀ ਹਾਲਤ ਨਾਜ਼ੁਕ

On Punjab