PreetNama
ਫਿਲਮ-ਸੰਸਾਰ/Filmy

ਜੂਹੀ ਚਾਵਲਾ ਕਾਰਨ ਕਰਿਸ਼ਮਾ ਕਪੂਰ ਬਣੀ ਸਟਾਰ, ਕੀਤਾ ਖੁਲਾਸਾ

Juhi reveal Karishma career : ਬਾਲੀਵੁਡ ਦੇ ਹਰ ਦੌਰ ਵਿੱਚ ਕਿਸੇ ਨਾ ਕਿਸੇ ਸਿਤਾਰੇ ਦਾ ਸਿੱਕਾ ਚੱਲਦਾ ਹੈ। ਅਜਿਹਾ ਹੀ ਇੱਕ ਸਮਾਂ ਸੀ ਜਦੋਂ ਹਿੰਦੀ ਫਿਲਮ ਇੰਡਸਟਰੀ ਉੱਤੇ ਜੂਹੀ ਚਾਵਲਾ, ਮਾਧੁਰੀ ਦੀਕਸ਼ਿਤ ਅਤੇ ਕਰਿਸ਼ਮਾ ਕਪੂਰ ਵਰਗੀਆਂ ਹਸੀਨਾਵਾਂ ਰਾਜ ਕਰਦੀਆਂ ਸਨ। 90 ਦੇ ਦਸ਼ਕ ਵਿੱਚ ਇਹਨਾਂ ਤਿੰਨਾਂ ਅਦਾਕਾਰਾਂ ਦੇ ਵਿੱਚ ਜੱਮਕੇ ਕੰਪੀਟੀਸ਼ਨ ਹੋਇਆ ਕਰਦਾ ਸੀ।

ਉੱਥੇ ਹੀ ਵੇਖਿਆ ਜਾਵੇ ਤਾਂ ਕਰਿਸ਼ਮਾ ਕਪੂਰ ਨੂੰ ਸਟਾਰ ਬਣਾਉਣ ਦੇ ਪਿੱਛੇ ਆਮਿਰ ਖਾਨ ਦੇ ਨਾਲ ਆਈ ਉਨ੍ਹਾਂ ਦੀ ਸੁਪਰਹਿਟ ਫਿਲਮ ਰਾਜਾ ਹਿੰਦੁਸਾਨੀ ਰਹੀ। ਇਸ ਫਿਲਮ ਦੇ ਬਲਾਕਬਸਟਰ ਹੁੰਦੇ ਹੀ ਕਰਿਸ਼ਮਾ ਦਾ ਕਰੀਅਰ ਊਚਾਈਆਂ ਨੂੰ ਛੂੰਹਣ ਲੱਗਾ ਪਰ ਕੀ ਤੁਸੀ ਜਾਣਦੇ ਹੋ ਕਿ ਇਹ ਫਿਲਮ ਕਰਿਸ਼ਮਾ ਤੋਂ ਪਹਿਲਾਂ ਜੂਹੀ ਚਾਵਲਾ ਨੂੰ ਆਫਰ ਹੋਈ ਸੀ।

ਜੀ ਹਾਂ ਇਸ ਫਿਲਮ ਦੇ ਮੇਕਰਸ ਆਮਿਰ ਖਾਨ ਦੇ ਨਾਲ ਜੂਹੀ ਚਾਵਲਾ ਨੂੰ ਕਾਸਟ ਕਰਨਾ ਚਾਹੁੰਦੇ ਸਨ ਪਰ ਜੂਹੀ ਨੇ ਇਸ ਫਿਲਮ ਦਾ ਆਫਰ ਰਿਜੈਕਟ ਕਰ ਦਿੱਤਾ। ਹੁਣ ਜੂਹੀ ਚਾਵਲਾ ਨੇ ਆਪਣੇ ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਰਾਜਾ ਹਿੰਦੁਸਤਾਨੀ ਕਰਿਸ਼ਮਾ ਤੋਂ ਪਹਿਲਾਂ ਉਨ੍ਹਾਂ ਨੂੰ ਆਫਰ ਹੋਈ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼ਾਹਰੁਖ ਖ਼ਾਨ ਦੀ ਫਿਲਮ ਦਿਲ ਤੋ ਪਾਗਲ ਹੈ ਵਿੱਚ ਵੀ ਕਰਿਸ਼ਮਾ ਦਾ ਰੋਲ ਪਹਿਲਾਂ ਉਨ੍ਹਾਂ ਨੂੰ ਆਫਰ ਕੀਤਾ ਗਿਆ ਸੀ। ਜੂਹੀ ਚਾਵਲਾ ਨੇ ਇਸ ਇੰਟਰਵਿਊ ਵਿੱਚ ਕਿਹਾ ਕਿ – ਉਸ ਸਮੇਂ ਮੈਨੂੰ ਲੱਗਣ ਲੱਗਾ ਸੀ ਕਿ ਮੇਰੇ ਬਿਨਾਂ ਇਸ ਫਿਲਮ ਇੰਡਸਟਰੀ ਵਿੱਚ ਕੰਮ ਨਹੀਂ ਹੋਵੇਗਾ। ਮੈਨੂੰ ਬਹੁਤ ਚੰਗੀਆਂ ਫਿਲਮਾਂ ਦੇ ਆਫਰ ਆਏ ਪਰ ਮੇਰੀ ਈਗੋ ਮੇਰੇ ਅੱਗੇ ਆ ਗਈ। ਮੈਂ ਆਸਾਨ ਫਿਲਮਾਂ ਨੂੰ ਚੁਣਿਆ ਨਾ ਕਿ ਜਿਨ੍ਹਾਂ ਫਿਲਮਾਂ ਵਿੱਚ ਮੈਨੂੰ ਕੰਮ ਕਰਨਾ ਚਾਹੀਦਾ ਸੀ

ਮੈਂ ਆਪਣੀਆਂ ਬੰਦਿਸ਼ਾਂ ਵਿੱਚ ਹੀ ਰਹਿ ਗਈ। ਜੂਹੀ ਚਾਵਲਾ ਦੇ ਇਸ ਵਰਤਾਅ ਦੇ ਚਲਦੇ ਉਨ੍ਹਾਂ ਨੂੰ ਕਈ ਚੰਗੀਆਂ ਫਿਲਮਾਂ ਤੋਂ ਹੱਥ ਧੋਣਾ ਪਿਆ। ਖੈਰ ਉਹ ਕਹਿੰਦੇ ਹਨ ਨਾ ਕਿ ਸਮਾਂ ਕਿਸੇ ਲਈ ਨਹੀਂ ਰੁਕਦਾ। ਜੂਹੀ ਦੀਆਂ ਰਿਜੈਕਟ ਕੀਤੀਆਂ ਗਈਆਂ ਫਿਲਮਾਂ ਕਿਸੇ ਹੋਰ ਦੇ ਕਰੀਅਰ ਲਈ ਮੀਲ ਦਾ ਪੱਥਰ ਸਾਬਤ ਹੋ ਗਈਆਂ। ਜੂਹੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਜ੍ਹਾ ਕਰਕੇ ਕਈ ਅਦਾਕਾਰਾਂ ਦਾ ਕਰੀਅਰ ਬਣ ਗਿਆ। ਜੂਹੀ ਨੂੰ ਲੱਗਦਾ ਹੈ ਕਿ ਕਰਿਸ਼ਮਾ ਕਪੂਰ ਨੂੰ ਆਪਣੇ ਕਰੀਅਰ ਵਿੱਚ ਜੋ ਸਫਲਤਾ ਮਿਲੀ ਹੈ, ਉਸ ਦੀ ਸਭ ਤੋਂ ਵੱਡੀ ਵਜ੍ਹਾ ਜੂਹੀ ਹੀ ਹੈ।

Related posts

Helen McCrory ਨੂੰ ਯਾਦ ਕਰਕੇ ਭਾਵੁਕ ਹੋਏ ਅਨੁਪਮ ਖੇਰ, ਹੈਰੀ ਪੋਟਰ ਅਦਾਕਾਰਾ ਬਾਰੇ ਕਹੀ ਇਹ ਗੱਲ

On Punjab

ਮੁੰਬਈ ਪਹੁੰਚਣ ਵਾਲੀ ਹੈ ਰਿਸ਼ੀ ਕਪੂਰ ਦੀ ਬੇਟੀ ਰਿੱਧਿਮਾ ,ਪੋਸਟ ਸ਼ੇਅਰ ਕਰ ਆਖੀ ਇਹ ਗੱਲ

On Punjab

ਕਰਵਾ ਚੌਥ ‘ਤੇ ਟ੍ਰਾਈ ਕਰ ਸਕਦੇ ਹੋ ਦੀਪਿਕਾ-ਪ੍ਰਿਯੰਕਾ ਦੇ ਇਹ ਮਹਿੰਦੀ ਡਿਜਾਈਨ

On Punjab