ਦੋ ਮਹੀਨਿਆਂ ਤੋਂ ਵੀ ਘੱਟ ਸਮਾਂ ਹੁਣ ਟੋਕੀਓ ਓਲੰਪਿਕ ਲਈ ਬਚਿਆ ਹੈ। ਇਸ ਦੌਰਾਨ ਇਕ ਸੋਧ ਸੰਸਥਾ ਨੇ ਅੰਦਾਜ਼ਾ ਲਾਇਆ ਹੈ ਕਿ ਸਥਿਤੀ ਨੂੰ ਦੇਖਦੇ ਹੋਏ ਟੋਕੀਓ ਓਲੰਪਿਕ ਤੇ ਪੈਰਾਲਿੰਪਿਕ ਨੂੰ ਜੇਕਰ ਕੈਂਸਲ ਕੀਤਾ ਜਾਂਦਾ ਹੈ ਤਾਂ ਇਸ ਸਥਿਤੀ ‘ਚ ਜਪਾਨ ਨੂੰ ਲਗਪਗ 1.81 ਟ੍ਰਿਲੀਅਨ ਯੇਨ (17 ਬਿਲੀਅਨ ਡਾਲਰ) ਦਾ ਖਰਚ ਆਵੇਗਾ। ਕਿਯੋਡੋ ਨਿਊਜ਼ ਦੀ ਇਕ ਰਿਪੋਰਟ ਮੁਤਾਬਕ ਨੋਮੁਰਾ ਰਿਸਰਚ ਇੰਸਟੀਚਿਊਟ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਵੇਂ ਸਿਰੇ ਤੋਂ ਐਮਰਜੈਂਸੀ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਇਸ ਨਾਲ ਵੀ ਵੱਡਾ ਆਰਥਿਕ ਨੁਕਸਾਨ ਹੋਵੇਗਾ।ਨੋਮੁਰਾ ਰਿਸਰਚ ਇੰਸਟੀਚਿਊਟ ਦੇ ਕਾਰਜਕਾਰੀ ਅਰਥਸ਼ਾਸਤਰੀ ਤਾਕਾਹਿਦੇ ਕਿਊਚੀ ਨੇ ਕਿਹਾ ਹੈ ਕਿ ਜੇਕਰ ਖੇਡਾਂ ਕੈਂਸਲ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਵੀ ਆਰਥਿਕ ਨੁਕਸਾਨ ਐਮਰਜੈਂਸੀ ਦੀ ਸਥਿਤੀ ‘ਚ ਘੱਟ ਹੋਵੇਗਾ। ਦੂਜੇ ਪਾਸੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਕਿਹਾ ਹੈ ਕਿ IOC COVID-19 ਸਥਿਤੀ ਨਾਲ ਨਜਿੱਠਣ ਲਈ ਟੋਕੀਓ ਓਲੰਪਿਕ ‘ਚ ਮੈਡੀਕਲ ਸਟਾਫ ਭੇਜਣ ਨੂੰ ਤਿਆਰ ਹੈ। ਉਧਰ ਜਪਾਨ ਵੀ ਫੌਜ ਮੈਡੀਕਲ ਸਟਾਫ਼ ਦੀ ਵਰਤੋਂ ਕਰਨ ਲਈ ਤਿਆਰ ਹੈ।