ਬੱਚਿਆਂ ਦੀਆਂ ਸ਼ਰਾਰਤਾਂ ਜਾਂ ਗ਼ਲਤੀਆਂ ‘ਤੇ ਮਾਂ-ਬਾਪ ਅਕਸਰ ਉਨ੍ਹਾਂ ਨੂੰ ਥੱਪੜ ਮਾਰ ਦਿੰਦੇ ਹਨ ਜਾਂ ਉਨ੍ਹਾਂ ਨੂੰ ਕੁੱਟਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ਮਾਂ-ਬਾਪ ਵਿਚ ਸ਼ਾਮਲ ਹੋ ਤਾਂ ਸੰਭਲ ਜਾਓ। ਅਸਲ ਵਿਚ ਇਕ ਰਿਸਰਚ ‘ਚ ਖੁਲਾਸਾ ਹੋਇਆ ਹੈ ਕਿ ਜਿਹੜੇ ਪਰਿਵਾਰਕ ਮੈਂਬਰ ਆਪਣੇ ਬੱਚਿਆਂ ਨੂੰ ਕੁੱਟਦੇ ਹਨ, ਉਨ੍ਹਾਂ ਬੱਚਿਆਂ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ।
ਕੀ ਹੁੰਦਾ ਹੈ ਅਸਰ?
ਚਾਈਲਡ ਡਿਵੈਲਪਮੈਂਟ ਨਾਂ ਦੇ ਜਰਨਲ ‘ਚ ਛਪੀ ਇਕ ਰਿਪੋਰਟ ਮੁਤਾਬਿਤ ਬੱਚਿਆਂ ਨੂੰ ਜੇਕਰ ਉਨ੍ਹਾਂ ਦੇ ਮਾਂ-ਬਾਪ ਮਾਰਦੇ-ਕੁੱਟਦੇ ਹਨ ਤਾਂ ਇਸ ਨਾਲ ਬੱਚਿਆਂ ਦੇ ਮਨ ਵਿਚ ਡਰ ਪੈਦਾ ਹੁੰਦਾ ਹੈ। ਇਸ ਡਰ ਨਾਲ ਬੱਚਿਆਂ ਦੇ ਦਿਮਾਗ਼ ਦੇ ਇਕ ਖਾਸ ਹਿੱਸੇ ਵਿਚ ਕੁਝ ਗਤੀਵਿਧੀਆਂ ਹੁੰਦੀਆਂ ਹਨ ਜਿਸ ਨਾਲ ਉਸ ਦਾ ਦਿਮਾਗ਼ੀ ਵਿਕਾਸ ਰੁਕ ਜਾਂਦਾ ਹੈ। ਰਿਸਰਚ ਦੇ ਮੁਤਾਬਕ ਕੁੱਟ ਖਾਣ ਵਾਲੇ ਬੱਚਿਆਂ ਦੇ ਦਿਮਾਗ਼ ਦੇ ਪ੍ਰੀਫਰੰਟਲ ਕੋਰਟੈਕਸ ਦੇ ਹਿੱਸੇ ਵਿਚ ਨਿਊਰਲ ਰਿਸਪਾਂਸ ਜ਼ਿਆਦਾ ਰਿਹਾ। ਇਸ ਕਾਰਨ ਬੱਚਿਆਂ ਵਿਚ ਫ਼ੈਸਲਾ ਲੈਣ ਦੀ ਸਮਰੱਥਾ ਤੇ ਹਾਲਾਤ ਨਾਲ ਜੂਝਣ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। ਗੰਭੀਰ ਕਿਸਮ ਦੀ ਹਿੰਸਾ ਝੱਲਣ ਵਾਲੇ ਬੱਚੇ ਕਈ ਵਾਰ ਹਿੰਸਕ ਵਿਵਹਾਰ ਕਰਨ ਲੱਗ ਜਾਂਦੇ ਹਨ।
ਬੱਚਿਆਂ ਦਾ ਐੱਮਆਰਆਈ ਕੀਤਾ ਗਿਆ ਤੇ ਫਿਰ ਕੁੱਟ ਖਾਣ ਵਾਲੇ ਬੱਚਿਆਂ ਤੇ ਕੁੱਟ ਨਾ ਖਾਣ ਵਾਲੇ ਬੱਚਿਆਂ ਦੇ ਐੱਮਆਰਆਈ ਦੀ ਤੁਲਨਾ ਕੀਤੀ ਗਈ ਜਿਸ ਵਿਚ ਇਹ ਖੁਲਾਸਾ ਹੋਇਆ। ਅਜਿਹੇ ਵਿਚ ਜੇਕਰ ਤੁਸੀਂ ਵੀ ਬੱਚਿਆਂ ਨਾਲ ਪੇਸ਼ ਆਉਂਦੇ ਹੋ ਤਾਂ ਇਹ ਤੁਹਾਡੇ ਬੱਚਿਆਂ ਲਈ ਸਮੱਸਿਆ ਖੜ੍ਹੀ ਕਰ ਰਹੇ ਹਨ।