32.88 F
New York, US
February 5, 2025
PreetNama
ਸਿਹਤ/Health

ਜੇਕਰ ਤੁਸੀ ਵੀ ਕਰਦੇ ਹੋ ਈਅਰਫੋਨਸ ਦਾ ਜਿਆਦਾ ਇਸਤੇਮਾਲ ਤਾਂ ਹੋ ਜਾਉ ਸਾਵਧਾਨ !

health earphone used: ਅੱਜ ਕੱਲ੍ਹ ਬਹੁਤ ਸਾਰੇ ਲੋਕ ਸੰਗੀਤ ਸੁਣਨ ਲਈ ਈਅਰਫੋਨ ਦਾ ਇਸਤੇਮਾਲ ਕਰਦੇ ਹਨ। ਲਗਭਗ ਸਾਰੀ ਹੀ ਨੌਜਵਾਨ ਪੀੜੀ ਅੱਜ ਦੇ ਦੌਰ ‘ਚ ਈਅਰਫੋਨਸ ਦਾ ਇਸਤੇਮਾਲ ਕਰਦੀ ਹੈ। ਲੋਕ ਇਹਨਾਂ ਦੇ ਇੰਨ੍ਹੇ ਕੁ ਆਦੀ ਹੋ ਚੁੱਕੇ ਹਨ ਲੋਕ ਇੱਕ ਪਲ ਵੀ ਇਹਨਾਂ ਤੋਂ ਬਿਨਾਂ ਗੁਜ਼ਾਰ ਨਹੀਂ ਸਕਦੇ।

ਪਰ ਈਅਰਫੋਨਸ ਦੇ ਜ਼ਿਆਦਾ ਇਸਤੇਮਾਲ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ। ਇਹ ਕੰਨ ਦੇ ਪਰਦਿਆਂ ਲਈ ਖਤਰਾ ਬਣ ਸਕਦੇ ਹਨ। ਇਸ ਨਾਲ ਸੁਣਨ ਦੀ ਸ਼ਕਤੀ ‘ਤੇ ਅਸਰ ਪੈ ਸਕਦਾ ਹੈ। ਦੇਰ ਰਾਤ ਮਿਊਜ਼ਿਕ ਸੁਣਨ ਨਾਲ ਨੀਂਦ ‘ਤੇ ਮਾੜਾ ਅਸਰ ਪੈਂਦਾ ਹੈ। ਸਾਡੇ ਦਿਮਾਗ ਦੀਆਂ ਨਸਾਂ ਐਕਟਿਵ ਰਹਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਭਰਪੂਰ ਆਰਾਮ ਨਹੀਂ ਮਿਲ ਪਾਉਂਦਾ।

ਮਲੇਸ਼ੀਆ ‘ਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ,ਜਿਥੇ ਈਅਰਫੋਨਸ ਨੇ ਉਸ ਦੀ ਜਾਨ ਲੈ ਲਈ। ਦਰਅਸਲ ਮਲੇਸ਼ੀਆ ‘ਚ ਇਕ 16 ਸਾਲਾ ਲੜਕੀ ਨੇ ਫੋਨ ਚਾਰਜਿੰਗ ‘ਚ ਲਗਾ ਹੋਣ ਦੇ ਬਾਵਜੂਦ ਉਸ ਨੇ ਈਅਰਫੋਨ ਕੰਨ ‘ਚ ਲਗਾ ਰੱਖੇ ਸਨ ਜਿਸ ਦੇ ਚਲਦੇ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ।ਜ਼ਿਆਦਾ ਈਅਰਫੋਨਸ ਦੇ ਇਸਤੇਮਾਲ ਨਾਲ ਦਿਮਾਗ ‘ਤੇ ਵੀ ਕਾਫੀ ਅਸਰ ਪੈਂਦਾ ਹੈ।

ਦਿਮਾਗ ਅਤੇ ਕੰਨ ਦੀਆਂ ਨਸਾਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਨਾਲ ਦਿਮਾਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਹੈ।ਈਅਰਫੋਨ ‘ਚ ਡਿਊਲ ਮੂਵਿੰਗ ਆਈਰਨ ਪਲੇਟਸ ਹਨ ਜੋ ਤੁਹਾਨੂੰ ਕ੍ਰਿਸਪ ਸਾਉਂਡ ਤੇ ਬੈਲੇਂਸ ਟ੍ਰੈਬਲ ਤੇ ਬੇਸ ਦਿੰਦੇ ਹਨ। ਈਅਰਫੋਨ ‘ਚ aptX HD ਕੋਡੇਕ ਵੀ ਦਿੱਤਾ ਗਿਆ ਹੈ ਜੋ ਤੁਹਾਨੂੰ ਹਾਈ ਰੇਜੋਲੂਸ਼ਨ ਆਡੀਓ ਦਿੰਦਾ ਹੈ।ਜਿਸ ਕਰਨ ਈਅਰਫੋਨ ਦਾ ਇਸਤਮਾਲ ਕਰਨ ਨਾਲ ਅਨੇਕਾਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ

Related posts

ਕੋਰੋਨਾ ਦੀ ਨਵੀਂ ਰਿਸਰਚ ‘ਚ ਹੈਰਾਨ ਕਰਨ ਵਾਲਾ ਖ਼ੁਲਾਸਾ! 9 ਦਿਨ ਬਾਅਦ ਕੋਰੋਨਾ ਫੈਲਣ ਦਾ ਖ਼ਤਰਾ ਨਹੀਂ

On Punjab

ਅੰਗ ਟਰਾਂਸਪਲਾਂਟ ਵਾਲਿਆਂ ਨੂੰ ਵੈਕਸੀਨ ਬੂਸਟਰ ਨਾਲ ਹੋ ਸਕਦੈ ਫ਼ਾਇਦਾ : ਅਧਿਐੱਨ

On Punjab

Eggs Health Benefits: ਕੀ 40 ਸਾਲ ਦੀ ਉਮਰ ਤੋਂ ਬਾਅਦ ਆਂਡੇ ਖਾਣਾ ਸਿਹਤ ਲਈ ਹੈ ਚੰਗਾ?

On Punjab