PreetNama
ਸਿਹਤ/Health

ਜੇਕਰ ਤੁਸੀ ਵੀ ਠੰਡ ਤੋਂ ਬਚਣ ਲਈ ਕਰਦੇ ਹੋ ਹੀਟਰ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ!

Winter care cold days: ਠੰਡ ਆਉਂਦੇ ਹੀ ਕਈ ਘਰਾਂ ਵਿਚ ਹੀਟਰ ਦੀ ਵਰਤੋਂ ਹੋਣ ਲੱਗ ਜਾਂਦੀ ਹੈ। ਤੁਸੀਂ ਕਈ ਲੋਕਾਂ ਦੇ ਘਰਾਂ ਵਿਚ ਸਰਦੀਆਂ ‘ਚ ਠੰਡ ਤੋਂ ਬਚਨ ਲ‍ਈ ਹੀਟਰ ਦਾ ਇਸ‍ਤੇਮਾਲ ਕਰਦੇ ਹੋਏ ਵੇਖਿਆ ਹੋਵੇਗਾ। ਕਈ ਲੋਕ ਠੰਡਾ ਮੌਸਮ ਵਿਚ ਹੀਟਰ ਦੇ ਅੱਗੇ ਤੋਂ ਹਟਦੇ ਹੀ ਨਹੀਂ‍ ਹਨ ਪਰ ਤੁਹਾਨੂੰ ਪਤਾ ਹੈ ਕਿ ਹੀਟਰ ਦਾ ਇਸ‍ਤੇਮਾਲ ਕਰਨਾ ਸਿਹਤ ਦੇ ਲ‍ਈ ਨੁਕਸਾਨਦਾਇਕ ਹੋ ਸਕਦਾ ਹੈ।

ਸਰਦੀ ਦੇ ਮੌਸਮ ਵਿਚ ਹੀਟਰ ਜਾਂ ਬਲੋਅਰ ਦੀ ਵਰਤੋਂ ਕਰਦੇ ਹੋ ਤਾਂ ਇਸ ਖ਼ਬਰ ਨੂੰ ਜ਼ਰੂਰ ਪੜ੍ਹੋ। ਰਾਤ ਦੇ ਸਮੇਂ ਕਮਰੇ ਦੇ ਅੰਦਰ ਹੀਟਰ ਜਾਂ ਬਲੋਅਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ, ਇਹ ਧਿਆਨਦੇਣ ਯੋਗ ਹੈ। ਹੀਟਰ ਆਕਸੀਜਨ ਨੂੰ ਜਲਾਉਂਦੇ ਹਨ। ਜ਼ਿਆਦਾ ਸਮੇਂ ਤੱਕ ਇਸ ਦੀ ਵਰਤੋਂ ਸਾਹ ਦੀ ਸਮੱਸਿਆ ਪੈਦਾ ਕਰ ਸਕਦੀ ਹੈ।ਬੱਚਿਆਂ ਅਤੇ ਬਜ਼ੁਰਗਾਂ ਨੂੰ ਤਾਂ ਇਸ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ।

ਸਰਦੀਆਂ ਵਿਚ ਜ਼ਿਆਦਾਤਰ ਘਰਾਂ ਵਿਚ ਹੀਟਰ ਅਤੇ ਬਲੋਅਰ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ। ਚੰਗਾ ਹੋਵੇਗਾ ਜੇਕਰ ਤੁਸੀਂ ਇਸ ਨੂੰ ਲੰਬੇ ਸਮੇਂ ਤੱਕ ਨਾ ਚਲਾਓ ਅਤੇ ਥੌੜੇ ਸਮੇਂ ਬਾਅਦ ਬੰਦ ਕਰਦੇ ਰਹੋ। ਅਜਿਹਾ ਕਰਨ ਨਾਲ ਆਕਸੀਜਨ ਦੀ ਸਮੱਸਿਆ ਵੀ ਘੱਟ ਹੋਵੇਗੀ ਅਤੇ ਬਿਜਲੀ ਦੀ ਵੀ ਬੱਚਤ ਹੋਵੇਗੀ।ਹੀਟਰ ਨਾਲ ਜੋ ਗਰਮ ਹਵਾ ਨਿਕਲਦੀ ਹੈ ਉਹ ਲੰਬੇ ਸਮੇਂ ਤੱਕ ਚਲਦੀ ਰਹੇ ਤਾਂ ਬਿਮਾਰੀ ਬਣ ਸਕਦੀ ਹੈ। ਕਦੀ-ਕਦੀ ਇਹ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ।

ਇਸ ਨਾਲ ਕਮਰੇ ਵਿਚ ਕਾਰਬਨ ਮੋਨੋਆਕਸਾਈਡ ਗੈਸ ਜਮਾਂ ਹੁੰਦੀ ਹੈ ਜੋ ਪੂਰੀ ਤਰ੍ਹਾਂ ਨਾਲ ਜਲ ਨਹੀਂ ਸਕਦੀ। ਅਜਿਹੀ ਗੈਸ ਸਟੋਵ, ਹੀਟਿੰਗ ਸਿਸਟਮ ਅਤੇ ਸਿਗਰੇਟ ਦੇ ਧੂੰਏ ਵਿਚ ਵੀ ਪਾਈ ਜਾਂਦੀ ਹੈ।ਇਹ ਗੈਸ ਕਾਰਬਨ ਡਾਈਆਕਸਾਈਡ ਤੋਂ ਵੀ ਜ਼ਿਆਦਾ ਘਾਤਕ ਹੁੰਦੀ ਹੈ। ਇਸ ਦੇ ਸੰਪਰਕ ਵਿਚ ਆਉਣ ਨਾਲ ਦਮ ਘੁਟ ਸਕਦਾ ਹੈ।

ਕਿਉਂਕਿ ਇਹ ਗੈਸ ਸਰੀਰ ਨੂੰ ਆਕਸੀਜਨ ਪਹੁੰਚਾਉਣ ਵਾਲੇ ਰੈਡ ਬਲੱਡ ਸੈਲਸ ‘ਤੇ ਗਲਤ ਪ੍ਰਭਾਵ ਪਾਉਂਦੀ ਹੈ। ਜਿਸ ਕਾਰਨ ਸਿਰ ਦਰਦ, ਸਾਹ ਲੈਣ ਵਿਚ ਪਰੇਸ਼ਾਨੀ, ਘਬਰਾਹਟ ਹੋਣਾ, ਯਾਦ ਕਰਨ ਵਿਚ ਮੁਸ਼ਕਲ, ਪੇਟ ਵਿਚ ਪਰੇਸ਼ਾਨੀ, ਦਿਲ ਦੀ ਧੜਕਣ ਦਾ ਤੇਜ਼ ਹੋਣਾ ਆਦਿ ਮੁਸ਼ਕਲਾਂ ਆ ਸਕਦੀਆਂ ਹਨ।ਇਸ ਲਈ ਜਰੂਰੀ ਹੈ ਕਿ ਜਦੋਂ ਵੀ ਹੀਟਰ ਜਾਂ ਬਲੋਅਰ ਚਲਾਓ ਤਾਂ ਘਰ ਦੀਆਂ ਖਿੜਕੀਆਂ ਨੂੰ ਜਾਂ ਦਰਵਾਜ਼ਿਆਂ ਨੂੰ ਖੋਲ ਕੇ ਰੱਖੇ, ਜਿਸ ਨਾਲ ਹਵਾ ਆਉਂਦੀ ਰਹੇ। ਇਹ ਵੀ ਸੁਨਿਸ਼ਚਿਤ ਕਰ ਲਓ ਕਿ ਕਮਰੇ ਵਿਚ ਵੈਂਟੀਲੇਸ਼ਨ ਸਹੀ ਹੋਵੇ।

Related posts

Elaichi Benefits: ਮੂੰਹ ਨਾਲ ਜੁੜੀਆਂ ਹੋਣ ਜਾਂ ਪੇਟ ਨਾਲ, ਛੋਟੀ ਇਲਾਇਚੀ ਕਈ ਸਮੱਸਿਆਵਾਂ ਨੂੰ ਕਰਦੀ ਹੈ ਦੂਰ, ਜਾਣੋ ਵਰਤਣ ਦਾ ਤਰੀਕਾ

On Punjab

Long Life Tips : ਲੰਬੀ ਉਮਰ ਤੇ ਕੈਂਸਰ ਦਾ ਖ਼ਤਰਾ ਘਟਾਉਣ ਲਈ ਡਾਈਟ ‘ਚ ਲਓ ਇਹ 3 ਮਸਾਲੇ

On Punjab

ਜੇ ਚੁਸਤ-ਦਰੁਸਤ ਰਹਿਣਾ ਤਾਂ ਰੋਜ਼ਾਨਾ ਕਰੋ ਇਹ ਕੰਮ

On Punjab