ਆਸਟ੍ਰੇਲੀਆ: ਅਕਸਰ ਲੋਕ ਜਦ ਕਿਤੇ ਬਾਹਰ ਹੋਟਲ ‘ਚ ਖਾਣ ਜਾਂਦੇ ਹਨ ਤਾਂ ਬਹੁਤ ਵਾਰ ਅਜਿਹਾ ਹੋਇਆ ਹੈ ਕਿ ਉਨ੍ਹਾਂ ਦੇ ਖਾਣੇ ‘ਚੋਂ ਵਾਲ, ਕੀੜੇ-ਮਕੌੜੇ ਨਿਕਲਦੇ ਹਨ। ਹੁਣ ਆਸਟ੍ਰੇਲੀਆ ਦੀ ਇੱਕ ਔਰਤ ਨੂੰ ਮੈਕਡੌਨਲਸ ਦੇ ਚਿਕਨ ਬਰਗਰ ‘ਚੋਂ ਛੋਟੀ ਮੈਟਲ ਦੀ ਰਾਡ ਮਿਲੀ। ਔਰਤ ਨੇ ਫੇਸਬੁੱਕ ‘ਤੇ ਇਸ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।
ਔਰਤ ਨੇ ਫੋਟੋ ਨਾਲ ਕੈਪਸ਼ਨ ‘ਚ ਲਿਖਿਆ, “ਦੇਖੋ ਚਿਕਨ ਐਂਡ ਚੀਜ਼ ਬਰਗਰ ‘ਚੋਂ ਮੈਨੂੰ ਕੀ ਮਿਲਿਆ। ਮੇਰਾ ਦੰਦ ਲਗਪਗ ਟੁੱਟ ਹੀ ਗਿਆ ਸੀ।” ਉਨ੍ਹਾਂ ਦੱਸਿਆ ਕਿ ਉਹ ਆਪਣੀ ਤਿੰਨ ਸਾਲ ਦੀ ਭਤੀਜੀ ਨੂੰ ਇਹ ਬਰਗਰ ਖਾਣ ਲਈ ਦੇਣ ਲਈ ਸੀ। ਲੋਕ ਉਨ੍ਹਾਂ ਦੀ ਇਸ ਪੋਸਟ ‘ਤੇ ਹੈਰਾਨੀ ਜਤਾ ਰਹੇ ਹਨ।
ਔਰਤ ਨੇ ਦੱਸਿਆ ਕਿ ਉਹ ਬਰਗਰ ਨੂੰ ਆਉਟਲੈਟ ‘ਚ ਲੈ ਗਈ, ਜਿੱਥੇ ਮੈਨੇਜਰ ਨੇ ਉਨ੍ਹਾਂ ਨੂੰ ਰਿਫੰਡ ਕਰ ਦਿੱਤਾ ਤੇ ਦੂਸਰਾ ਬਰਗਰ ਦੇਣ ਦੀ ਪੇਸ਼ਕਸ਼ ਦਿੱਤੀ। ਮੈਕਡਾਨਲਡ ਦੇ ਸਪੋਕਸਪਰਸਨ ਨੇ ਕਿਹਾ ਕਿ ਉਹ ਇਸ ਘਟਨਾ ਦੀ ਜਾਂਚ ਕਰਨਗੇ। ਉਨ੍ਹਾਂ ਕਿਹਾ, “ਸਾਨੂੰ ਦੁੱਖ ਹੈ ਕਿ ਅਜਿਹੀ ਘਟਨਾ ਹੋਈ। ਇਸ ਮਾਮਲੇ ‘ਤੇ ਜਾਂਚ ਕੀਤੀ ਜਾ ਰਹੀ ਹੈ।”
Tags : Australia | burger | M