59.76 F
New York, US
November 8, 2024
PreetNama
ਸਿਹਤ/Health

ਜੇਕਰ ਵੱਧ ਗਿਆ ਹੈ ਕੋਲੇਸਟ੍ਰੋਲ ਤਾਂ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

cholesterol Reduce Diet : ਨਵੀਂ ਦਿੱਲੀ : ਅਜੋਕੇ ਦੇ ਬਦਲਦੇ ਲਾਈਫ ਸਟਾਈਲ ਕਾਰਨ ਅਸੀਂ ਕਈ ਬੀਮਾਰੀਆਂ ਦੀ ਗ੍ਰਿਫਤ ‘ਚ ਆ ਜਾਂਦੇ ਹਾਂ। ਨਾ ਤਾਂ ਅਸੀਂ ਪੌਸ਼ਟਿਕ ਖਾਣਾ ਪੂਰੀ ਤਰ੍ਹਾਂ ਲੈਂਦੇ ਹਾਂ ਅਤੇ ਨਾ ਹੀ ਰੋਜ਼ਾਨਾ ਕਸਰਤ ਜਾਂ ਯੋਗਾ ਕਰਦੇ ਹਾਂ। ਕਈ ਵਾਰ ਅਸੀਂ ਬਾਹਰ ਦਾ ਵੀ ਖਾਣ ਲੱਗ ਜਾਂਦੇ ਹਾਂ, ਜਿਸ ਕਾਰਨ ਬਾਅਦ ‘ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਸਾਨੂੰ ਘੇਰ ਲੈਂਦੀਆਂ ਹਨ।ਅੱਜ ਅਸੀਂ ਤੁਹਾਨੂੰ ਕੋਲੈਸਟਰੋਲ ਬਾਰੇ ਦੱਸਣ ਜਾ ਰਹੇ ਹਾਂ। ਇਸ ਦਾ ਸਿੱਧਾ ਸੰਬੰਧ ਸਾਡੇ ਦਿਲ ਨਾਲ ਹੈ। ਇਕ ਵਾਰ ਕੋਲੈਸਟਰੋਲ ਦੀ ਪ੍ਰੇਸ਼ਾਨੀ ਆ ਜਾਵੇ ਫਿਰ ਸਾਨੂੰ ਸਾਵਧਾਨ ਰਹਿਣਾ ਪੈਂਦਾ ਹੈ।

ਕੋਲੈਸਟਰੋਲ ਤੋਂ ਛੁਟਕਾਰਾ ਪਾਉਣ ਲਈ ਸਹੀ ਖਾਣ-ਪੀਣ ਦਾ ਪਤਾ ਹੋਣਾ ਬੇਹੱਦ ਜ਼ਰੂਰੀ ਹੈ। ਇਸ ਨੂੰ ਘੱਟ ਕਰਨ ਲਈ ਕਈ ਤਰ੍ਹਾਂ ਦੇ ਖਾਧ ਪਦਾਰਥਾਂ ਨੂੰ ਆਪਣੇ ਖਾਣੇ ‘ਚ ਸ਼ਾਮਲ ਕਰਨਾ ਜ਼ਰੂਰੀ ਹੈ।

ਆਲਿਵ ਆਇਲ
ਕੋਲੈਸਟਰੋਲ ਸਭ ਤੋਂ ਜ਼ਿਆਦਾ ਤੇਲ ਦੀ ਵਜ੍ਹਾ ਨਾਲ ਵਧਦਾ ਹੈ। ਬਾਹਰ ਖਾਦੀਆਂ ਜਾਣ ਵਾਲੀ ਜਿਆਦਾਤਰ ਚੀਜਾਂ ਵਿੱਚ ਤੇਲ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ। ਇਸਤੋਂ ਬਚਨ ਲਈ ਤੁਸੀਂ ਆਪਣੇ ਘਰ ‘ਚ ਖਾਨਾ ਬਣਾਉਣ ਲਈ ਆਲਿਵ ਆਇਲ ਭਾਵ ਜੈਤੂਨ ਦੇ ਤੇਲ ਦੀ ਵਰਤੋਂ ਕਰੋ। oats
ਅੱਜਕੱਲ੍ਹ ਹੈਲਦੀ ਰਹਿਣ ਲਈ ਅਤੇ ਕੋਲੈਸਟਰੋਲ ਲੈਵਲ ਨੂੰ ਘਟਾਉਣ ਲਈ ਬਰੇਕਫਾਸਟ ਵਿੱਚ oats ਖੂਬ ਖਾਧਾ ਜਾਂਦਾ ਹੈ। oats ‘ਚ ਫਾਇਬਰ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ। ਇਸਦੇ ਇਲਾਵਾ ਇਸਵਿੱਚ ਬੀਟਾ ਗਲੂਕਾਨ ਵੀ ਪਾਇਆ ਜਾਂਦਾ ਹੈ ਜੋ ਅੰਤੜਾਂ ਦੀ ਸਫਾਈ ਕਰਦਾ ਹੈ ਅਤੇ ਕਬਜ ਤੋਂ ਰਾਹਤ ਦਵਾਉਂਦਾ ਹੈ। ਰੋਜਾਨਾ ਨਾਸ਼ਤੇ ਵਿੱਚ ਓਟਸ ਖਾਣ ਨਾਲ ਸਰੀਰ ਦੇ ਖ਼ਰਾਬ ਕੋਲੈਸਟਰੋਲ ਭਾਵ ਐੱਲਡੀਐੱਲ ਨੂੰ ਲਗਭਗ 6 ਫ਼ੀਸਦੀ ਤੱਕ ਘਟਾਇਆ ਜਾ ਸਕਦਾ ਹੈ।ਸੋਇਆਬੀਨ
ਸੋਇਆਬੀਨ ਵੀ ਸਰੀਰ ਦੇ ਖ਼ਰਾਬ ਕੋਲੈਸਟਰੋਲ ਦੇ ਲੈਵਲ ਨੂੰ ਘਟਾਉਂਦਾ ਹੈ।ਸੋਇਆਬੀਨ ਨਾਲ ਬਣੀਆਂ ਚੀਜਾਂ ਜਿਵੇਂ ਸੁੱਕਾ ਦੁੱਧ, ਦਹੀ, ਟੋਫੂ, ਚੰਕਸ ਆਪਣੀ ਡਾਇਟ ਵਿੱਚ ਜਰੂਰ ਸ਼ਾਮਿਲ ਕਰੋ। ਇਹ ਲਿਵਰ ਨੂੰ ਤੰਦਰੁਸਤ ਤ ਰੱਖਦਾ ਹੈ।

Related posts

Green tea ਦੇ ਇਹ ਫਾਇਦੇ ਜਾਣ ਕੇ ਰਹਿ ਜਾਵੋਗੇ ਹੈਰਾਨ

On Punjab

Ghee Side Effects : ਇਨ੍ਹਾਂ 4 ਤਰ੍ਹਾਂ ਦੇ ਲੋਕਾਂ ਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ ਘਿਓ, ਹੋ ਸਕਦੀਆਂ ਹਨ ਇਹ ਬਿਮਾਰੀਆਂ

On Punjab

Baldness: ਗੰਜੇਪਨ ਤੋਂ ਹੋ ਪ੍ਰੇਸ਼ਾਨ, ਤਾਂ ਅਪਣਾਓ ਇਹ ਉਪਾਅ

On Punjab