PreetNama
ਰਾਜਨੀਤੀ/Politics

ਜੇਲ੍ਹ ‘ਚ ਰਾਮ ਰਹੀਮ ਨੂੰ ਜਾਨ ਦਾ ਖ਼ਤਰਾ? ਤਿੰਨ ਜਾਨਲੇਵਾ ਹਮਲੇ !

ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਜੇਲ੍ਹ ‘ਚ ਦੂਜੇ ਕੈਦੀ ਪ੍ਰੇਸ਼ਾਨ ਕਰ ਰਹੇ ਹਨ। ਜੇਲ੍ਹ ‘ਚ ਉਸ ‘ਤੇ ਹਮਲੇ ਦੀ ਸਾਜਿਸ਼ ਵੀ ਘੜੀ ਜਾ ਰਹੀ ਹੈ। ਅਜਿਹੀਆਂ ਦਲੀਲਾਂ ਨਾਲ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਰ ਨੇ ਇਸ ‘ਤੇ ਜਲਦੀ ਹੀ ਸੁਣਵਾਈ ਦੀ ਮੰਗ ਕੀਤੀ ਹੈ।

ਰਾਮ ਰਹੀਮ, ਸਾਧਵੀ ਜ਼ਿਣਸੀ ਸੋਸ਼ਣ ਮਾਮਲੇ ‘ਚ 20 ਸਾਲ ਤੇ ਪੱਤਰਕਾਰ ਛੱਤਰਪਤੀ ਕਤਲ ਕਾਂਡ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਡੇਰਾ ਹਸਪਤਾਲ ਦੇ ਡਾਕਟਰ ਮੋਹਿਤ ਗੁਪਤਾ ਨੇ ਪਟੀਸ਼ਨ ‘ਚ ਕਿਹਾ ਹੈ ਕਿ ਰਾਮ ਰਹੀਮ ‘ਤੇ ਜੇਲ੍ਹ ‘ਚ ਤਿੰਨ ਹਮਲੇ ਹੋ ਚੁੱਕੇ ਹਨ। ਉਸ ਦੇ ਸਮਰੱਥਕਾਂ ਨੂੰ ਜੇਲ੍ਹ ‘ਚ ਮਿਲਣ ਨਹੀਂ ਦਿੱਤਾ ਜਾ ਰਿਹਾ। ਨਾ ਹੀ ਆਰਟੀਆਈ ਰਾਹੀਂ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਪਟੀਸ਼ਨ ‘ਚ ਰਾਮ ਰਹੀਮ ਨੂੰ ਕੋਰਟ ‘ਚ ਪੇਸ਼ ਕਰਨ ਤੇ ਉਸ ਦੀ ਸੁਰੱਖਿਆ ਵਧਾਉਣ ਦੀ ਮੰਗ ਹਾਈਕੋਰਟ ‘ਚ ਕੀਤੀ ਹੈ। ਰਾਮ ਰਹੀਮ ਤੇ ਉਸ ਦੀ ਪਤਨੀ ਕਈ ਵਾਰ ਪੈਰੋਲ ਦੀ ਅਰਜ਼ੀ ਲਾ ਚੁੱਕੇ ਹਨ, ਪਰ ਅਦਾਲਤ ਵਲੋਂ ਇਸ ਨੂੰ ਖਾਰਜ਼ ਕੀਤਾ ਗਿਆ ਸੀ।

Related posts

ਸੌਦਾ ਸਾਧ ਨੂੰ ਪੰਜਾਬ ਸਰਕਾਰ ਪ੍ਰੋਡੰਕਸ਼ਨ ਵਰੰਟ `ਤੇ ਲਿਆਵੇ- ਬੀਬੀ ਜਗੀਰ ਕੌਰ

On Punjab

ਕਾਂਗਰਸ ‘ਚ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ਹੋਵੇਗੀ ਜਾਂ ਨਹੀਂ? ਪਾਰਟੀ ਆਗੂਆਂ ਨੇ ਸੋਨੀਆ ਗਾਂਧੀ ਨੂੰ ਸੌਂਪੀ ਰਿਪੋਰਟ, ਅੱਜ ਹੋ ਸਕਦੈ ਫ਼ੈਸਲਾ

On Punjab

JNU ਹਿੰਸਾ ਦੀ ਘਟਨਾ ਦਿਲ ਦਹਿਲਾ ਦੇਣ ਵਾਲੀ: CM ਕੈਪਟਨ

On Punjab