ਨਵੀਂ ਦਿੱਲੀ: ਅਕਸਰ ਬਹੁਤ ਸਾਰੇ ਲੋਕ ਭੁੱਖ ਲੱਗਣ ਦੀ ਸ਼ਿਕਾਇਤ ਕਰਦੇ ਹਨ। ਪਰ ਤੁਸੀਂ ਕੁਝ ਕੁਦਰਤੀ ਸੁਝਾਅ ਅਪਣਾ ਕੇ ਆਪਣੀ ਭੁੱਖ ਵਧਾ ਸਕਦੇ ਹੋ। ਉਨ੍ਹਾਂ ਚੋਂ ਕਿਸ਼ਮਿਸ਼ ਸਭ ਤੋਂ ਵਧ ਫਾਇਦੇਮੰਦ ਹੁੰਦੀ ਹੈ। ਤੁਸੀਂ ਕਿਸ਼ਮਿਸ਼ ਖਾਣ ਨਾਲ ਆਪਣੀ ਭੁੱਖ ਵਧਾ ਸਕਦੇ ਹੋ।
ਕਿਸ਼ਮਿਸ਼ ਖਾਣ ਦੇ ਫਾਈਦੇ:
1. ਜੇ ਤੁਹਾਨੂੰ ਘੱਟ ਭੁੱਖ ਲਗਦੀ ਹੈ, ਤਾਂ ਰਾਤ ਨੂੰ 30-40 ਸੌਗੀ ਨੂੰ ਦੁੱਧ ਵਿਚ ਉਬਾਲੋ ਅਤੇ ਨਿਯਮਿਤ ਤੌਰ ‘ਤੇ ਪੀਓ ਤਾਂ ਭੁੱਖ ਵਧੇਗੀ।
2. ਇਹ ਕਬਜ਼ ਤੋਂ ਛੁਟਕਾਰਾ ਦਵੇਗਾ ਅਤੇ ਪੇਟ ਨੂੰ ਸਾਫ ਰੱਖੇਗਾ।
3. ਇਸ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ।
4. ਜੇ ਕਬਜ਼ ਬਹੁਤ ਜ਼ਿਆਦਾ ਹੈ, ਤਾਂ ਇਸਬਘੋਲ ਤੇ ਸੌਗੀ ਨੂੰ ਦੁੱਧ ਵਿਚ ਮਿਲਾ ਕੇ ਇਸ ਦਾ ਸੇਵਨ ਕਰੋ।
5. ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਘਬਰਾਹਟ ਅਤੇ ਦਿਲ ਦਾ ਦਰਦ ਹੁੰਦਾ ਹੈ, ਇਹ ਉਨ੍ਹਾਂ ਲਈ ਵੀ ਲਾਭਦਾਈਕ ਹੈ। 8 ਤੋਂ 10 ਕਿਸ਼ਮਿਸ਼ ਨੂੰ ਪਾਣੀ ਵਿਚ 2 ਲੌਂਗ ਨਾਲ ਉਬਾਲੋ। ਬਾਅਦ ਵਿਚ ਕਿਸ਼ਮਿਸ਼ ਪੀਸ ਕੇ ਇਸ ਨੂੰ ਚਾਹ ਵਾਂਗ ਪੀਓ। ਇਹ ਸ਼ੂਗਰ ਰੋਗੀਆਂ ਲਈ ਵੀ ਚੰਗਾ ਹੈ।