16.54 F
New York, US
December 22, 2024
PreetNama
ਖਾਸ-ਖਬਰਾਂ/Important News

ਜੈਨੇਟ ਯੇਲੇਨ ਨੂੰ ਵਿੱਤ ਮੰਤਰੀ ਬਣਾ ਸਕਦੇ ਹਨ ਬਾਇਡਨ

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਫੈਡਰਲ ਰਿਜ਼ਰਵ ਦੀ ਸਾਬਕਾ ਪ੍ਰਧਾਨ ਜੈਨੇਟ ਯੇਲੇਨ ਨੂੰ ਦੇਸ਼ ਦੇ ਵਿੱਤ ਮੰਤਰੀ ਦਾ ਅਹੁਦਾ ਸੌਂਪ ਸਕਦੇ ਹਨ। ਸੱਤਾ ਤਬਦੀਲੀ ਦੀ ਪ੍ਰਕਿਰਿਆ ਨਾਲ ਜੁੜੇ ਇਕ ਵਿਅਕਤੀ ਮੁਤਾਬਕ ਯੇਲੇਨ ਬਾਈਡਨ ਦੀਆਂ ਆਰਥਿਕ ਨੀਤੀਆਂ ਨੂੰ ਆਕਾਰ ਅਤੇ ਦਿਸ਼ਾ ਦੇਣ ਵਿਚ ਨਿਰਣਾਇਕ ਭੂਮਿਕਾ ਨਿਭਾ ਸਕਦੀ ਹੈ।

ਯੇਲੇਨ ਵਿੱਤ ਜਗਤ ਦੀ ਇਕ ਉੱਘੀ ਸ਼ਖ਼ਸੀਅਤ ਹੈ। ਵਿੱਤ ਮੰਤਰਾਲੇ ਦੀ ਕਮਾਨ ਸੰਭਾਲਣ ਵਾਲੀ ਉਹ ਪਹਿਲੀ ਔਰਤ ਹੋਵੇਗੀ। ਬਾਇਡਨ ਦੀ ਯੋਜਨਾ ਤੋਂ ਵਾਕਿਫ਼ ਇਕ ਵਿਅਕਤੀ ਨੇ ਯੇਲੇਨ ਦੀ ਨਾਮਜ਼ਦਗੀ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲੇ ਵੀ ਰਿਵਾਇਤ ਨੂੰ ਤੋੜਦੇ ਹੋਏ ਯੇਲੇਨ ਫੈਡਰਲ ਰਿਜ਼ਰਵ ਦੀ ਪਹਿਲੀ ਔਰਤ ਪ੍ਰਧਾਨ ਬਣੀ ਸੀ। ਉਨ੍ਹਾਂ ਅਮਰੀਕਾ ਦੇ ਸਭ ਤੋਂ ਵੱਡੇ ਬੈਂਕ ਦੀ ਕਮਾਨ 2014 ਤੋਂ 2018 ਤਕ ਸੰਭਾਲੀ ਸੀ। ਬਾਅਦ ਵਿਚ ਉਹ ਬਾਇਡਨ ਦੀ ਪ੍ਰਚਾਰ ਮੁਹਿੰਮ ਦੀ ਸਲਾਹਕਾਰ ਬਣੀ। ਯੇਲੇਨ ਬਾਇਡਨ ਦੀ ਅਹਿਮ ਸਲਾਹਕਾਰ ਅਤੇ ਉਨ੍ਹਾਂ ਦੇ ਆਰਥਿਕ ਏਜੰਡੇ ਦੀ ਤਰਜਮਾਨ ਵੀ ਹੋਵੇਗੀ। ਅਹੁਦਾ ਸੰਭਾਲਣ ਪਿੱਛੋਂ ਉਨ੍ਹਾਂ ਨੂੰ ਮਹਾਮਾਰੀ ਕਾਰਨ ਕਮਜ਼ੋਰ ਪਏ ਅਰਥਚਾਰੇ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਯੇਲੇਨ ਨੇ ਸਾਲ 1971 ਵਿਚ ਯੇਲ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਵਿਚ ਡਾਕਟਰੇਟ ਕੀਤੀ ਸੀ। ਉਹ ਆਪਣੀ ਕਲਾਸ ਵਿਚ ਇਕੱਲੀ ਵਿਦਿਆਰਥਣ ਸੀ। ਯੇਲੇਨ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਮੁੱਖ ਆਰਥਿਕ ਸਲਾਹਕਾਰ ਵੀ ਰਹਿ ਚੁੱਕੀ ਹੈ। ਯੇਲੇਨ ਦੇ ਪਤੀ ਜਾਰਜ ਏਕਰਲੋਫ ਨੂੰ ਅਰਥ-ਸ਼ਾਸਤਰ ਵਿਚ ਹੀ ਨੋਬਲ ਪੁਰਸਕਾਰ ਮਿਲ ਚੁੱਕਾ ਹੈ। ਸਾਲ 1977 ਵਿਚ ਦੋਵਾਂ ਦੀ ਮੁਲਾਕਾਤ ਫੈਡਰਲ ਰਿਜ਼ਰਵ ਵਿਚ ਹੋਈ ਸੀ। ਉਸ ਸਮੇਂ ਦੋਵੇਂ ਇੱਥੇ ਖੋਜ ਕਰ ਰਹੇ ਸਨ।
ਪੈਰਿਸ ਪੌਣਪਾਣੀ ਸਮਝੌਤੇ ਨੂੰ ਮੂਰਤ ਰੂਪ ਦੇਣ ਵਾਲਿਆਂ ਵਿੱਚੋਂ ਇਕ ਜੋਹਨ ਕੈਰੀ ਨੂੰ ਪੌਣਪਾਣੀ ਪਰਿਵਰਤਨ ਦੇ ਖ਼ਿਲਾਫ਼ ਲੜਾਈ ਦੀ ਅਗਵਾਈ ਕਰਨ ਦਾ ਇਕ ਹੋਰ ਮੌਕਾ ਮਿਲ ਰਿਹਾ ਹੈ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਉਨ੍ਹਾਂ ਨੂੰ ਪੌਣਪਾਣੀ ਦੂਤ ਦੇ ਤੌਰ ‘ਤੇ ਨਾਮਜ਼ਦ ਕੀਤਾ ਹੈ। ਬਾਇਡਨ ਦੀ ਸੱਤਾ ਤਬਦੀਲੀ ਟੀਮ ਨੇ ਇਸ ‘ਤੇ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਹੈ ਪ੍ਰੰਤੂ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਣ ਹੋਣ ਦੀ ਗੱਲ ਸਪੱਸ਼ਟ ਕਰ ਦਿੱਤੀ। ਕੈਰੀ ਪੌਣਪਾਣੀ ਪਰਿਵਰਤਨ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਕੇਂਦਰਿਤ ਕਰਨ ਵਾਲੀ ਕੌਮੀ ਸੁਰੱਖਿਆ ਪ੍ਰਰੀਸ਼ਦ ਦੇ ਪਹਿਲੇ ਮੈਂਬਰ ਹੋਣਗੇ। ਕੈਰੀ ਨੇ ਟਵੀਟ ਕੀਤਾ ਕਿ ਅਮਰੀਕਾ ਨੂੰ ਜਲਦੀ ਇਕ ਅਜਿਹੀ ਸਰਕਾਰ ਮਿਲੇਗੀ ਜੋ ਪੌਣਪਾਣੀ ਸੰਕਟ ਨੂੰ ਇਕ ਰਾਸ਼ਟਰੀ ਸੁਰੱਖਿਆ ਦੇ ਖ਼ਤਰੇ ਦੇ ਤੌਰ ‘ਤੇ ਦੇਖੇਗੀ। ਉਨ੍ਹਾਂ ਕਿਹਾ ਕਿ ਮੈਨੂੰ ਨਵੇਂ ਚੁਣੇ ਰਾਸ਼ਟਰਪਤੀ, ਸਾਡੇ ਸਹਿਯੋਗੀਆਂ ਅਤੇ ਪੌਣਪਾਣੀ ਸੰਕਟ ਦੇ ਨੌਜਵਾਨ ਨੇਤਾਵਾਂ ਨਾਲ ਰਾਸ਼ਟਰਪਤੀ ਦੇ ਪੌਣਪਾਣੀ ਦੂਤ ਦੇ ਤੌਰ ‘ਤੇ ਇਸ ਮੁੱਦੇ ਨੂੰ ਉਠਾਬਾਇਡਨ ਨੇ ਕਿਊਬਾ ਵਿਚ ਜੰਮੇ ਅਲੇਜਾਂਦ੍ਰੋ ਮਾਇਓਕਾਂਸ ਨੂੰ ਹੋਮਲੈਂਡ ਸਕਿਓਰਿਟੀ ਦਾ ਮੁਖੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਅਲੇਜਾਂਦੋ੍ ਹੋਮਲੈਂਡ ਸਕਿਓਰਿਟੀ ਵਿਚ ਪਹਿਲਾਂ ਡਿਪਟੀ ਸੈਕਟਰੀ ਰਹਿ ਚੁੱਕੇ ਹਨ। ਅਲੇਜਾਂਦ੍ਰੋ ‘ਤੇ ਕਈ ਅਹਿਮ ਜ਼ਿੰਮੇਵਾਰੀਆਂ ਹੋਣਗੀਆਂ। ਇਨ੍ਹਾਂ ਵਿਚ ਹੋਮਲੈਂਡ ਸਕਿਓਰਿਟੀ ਨੂੰ ਮੁੜ ਤੋਂ ਮਾਨਵੀ ਬਣਾਉਣਾ ਵੀ ਸ਼ਾਮਲ ਹੈ। ਪਿਛਲੇ ਸਾਲਾਂ ਵਿਚ ਟਰੰਪ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਨਾਲ ਜੁੜੀ ‘ਫੈਮਿਲੀ ਸੈਪਰੇਸ਼ਨ’ ਦੀ ਦੁਨੀਆ ਭਰ ਵਿਚ ਕਾਫ਼ੀ ਆਲੋਚਨਾ ਹੋਈ ਹੈ।ਉਣ ‘ਤੇ ਮਾਣ ਹੈ। ਦੱਸਣਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਪੈਰਿਸ ਸਮਝੌਤੇ ਨੂੰ ਅਮਰੀਕੀ ਹਿੱਤਾਂ ਖ਼ਿਲਾਫ਼ ਦੱਸਦੇ ਹੋਏ ਚੀਨ ‘ਤੇ ਗ੍ਰੀਨ ਹਾਊਸ ਗੈਸਾਂ ਦੀ ਸਭ ਤੋਂ ਜ਼ਿਆਦਾ ਨਿਕਾਸੀ ਕਰਨ ਦਾ ਦੋਸ਼ ਲਗਾਇਆ ਸੀ।

Related posts

Italy : ਝੀਲ ‘ਤੇ ਜਨਮ ਦਿਨ ਮਨਾਉਣ ਗਏ ਸੈਲਾਨੀਆਂ ਦੀ ਪਲਟੀ ਕਿਸ਼ਤੀ, 3 ਲੋਕਾਂ ਦੀ ਮੌਤ; ਬਾਕੀਆਂ ਦੀ ਖੋਜ ਜਾਰੀ

On Punjab

ਮੈਟਾ ਏਆਈ ਦੇ ਅਲਰਟ ਕਾਰਨ ਪੁਲੀਸ ਨੇ ਨੌਜਵਾਨ ਲੜਕੀ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ

On Punjab

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਵੀ ਹੋਈ ਕੋਰੋਨਾ ਪੌਜ਼ੇਟਿਵ

On Punjab