27.61 F
New York, US
February 5, 2025
PreetNama
ਖਾਸ-ਖਬਰਾਂ/Important News

ਜੈਸ਼ ਕਰ ਰਿਹਾ ਦੇਸ਼ ਨੂੰ ਦਹਿਲਾਉਣ ਦੀ ਸਾਜਿਸ਼, ਮਿਲੀ ਧਮਕੀ ਭਰੀ ਚਿੱਠੀ

ਨਵੀਂ ਦਿੱਲੀ: ਜੈਸ਼-ਏ-ਮੁਹਮੰਦ ਦੇ ਅੱਤਵਾਦੀ ਦੇਸ਼ ਦੇ ਤਮਾਮ ਵੱਡੇ ਰੇਲਵੇ ਸਟੇਸ਼ਨਾਂ ਅਤੇ ਮੰਦਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਨਿਊਜ਼ ਏਜੰਸੀਆਂ ਮੁਤਾਬਕ, ਹਰਿਆਣਾ ਦੇ ਰੋਹਤਕ ਸਟੇਸ਼ਨ ਦੇ ਅਧਿਕਾਰੀਆਂ ਨੂੰ ਸ਼ਨੀਵਾਰ ਨੂੰ ਇੱਕ ਧਮਕੀ ਭਰੀ ਚਿੱਠੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਪਾਕਿ ‘ਚ ਬੈਠੇ ਜੈਸ਼ ਦੇ ਅੱਤਵਾਦੀਆਂ ਨੇ ਭੇਜਿਆ ਹੈ। ਜਿਸ ‘ਚ ਰੋਹਤਕ, ਮੁੰਬਈ, ਚੇਨਈ, ਬੰਗਲੁਰੂ ਸਣੇ ਕਈ ਥਾਂਵਾਂ ‘ਤੇ ਧਮਾਕੇ ਕਰਨ ਦੀ ਗੱਲ ਲਿੱਖੀ ਗਈ ਹੈ। ਇਹ ਚਿੱਠੀ ਮਿਲਣ ਤੋਂ ਬਾਅਦ ਦੇਸ਼ ਦੇ ਸਾਰੇ ਵੱਡੇ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਰੇਲਵੇ ਅਧਿਕਾਰੀਆਂ ਨੂੰ ਮਿਲੀ ਧਮਕੀ-ਭਰੀ ਚਿੱਠੀ ਸਾਧਾਰਣ ਡਾਕ ਰਾਹੀਂ ਭੇਜੀ ਗਈ ਹੈ। ਇਸ ‘ਤੇ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜਹਰ ਦੇ ਦਸਤਖ਼ਤ ਦੱਸੇ ਜਾ ਰਹੇ ਹਨ। ਇਸ ‘ਚ 8 ਅਕਤੂਬਰ ਨੂੰ ਸਟੇਸ਼ਨ ਅਤੇ ਮੰਦਰਾਂ ‘ਤੇ ਹਮਲੇ ਨਾਲ ਅੱਤਵਾਦੀਆਂ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕੀਤੀ ਗਈ ਹੈ। ਪਿਛਲੇ ਵੀਰਵਾਰ ਨੂੰ ਹੀ ਪੁਲਿਸ ਨੇ ਜੰਮੂ-ਕਸ਼ਮੀਰ ਦੇ ਕਠੁਆ ‘ਤੋਂ ਜੈਸ਼ ਦੇ ਤਿੰਨ ਅੱਤਵਾਦੀਆਂ ਨੂੰ ਹੱਥਿਆਰਾਂ ਅਤੇ ਗੋਲਾ ਬਾਰੂਦ ਸਣੇ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਕਸ਼ਮੀਰੀ ਅੱਤਵਾਦੀ ਟੱਰਕ ‘ਚ ਸਵਾਰ ਹੋ ਪੰਜਾਬ ਦੇ ਅੰਮ੍ਰਿਤਸਰ ਤੋਂ ਘਾਟੀ ਵੱਲ ਜਾ ਰਹੇ ਸੀ।

ਘਾਟੀ ਤੋਂ ਦਾਰਾ 370 ਹੱਟਣ ਤੋਂ ਬਾਅਦ ਪਾਕਿਸਤਾਨੀ ਅੱਤਵਾਦੀ ਸੰਗਠਨ ਭਾਰਤ ‘ਚ ਹਮਲੇ ਦੀ ਸਾਜਿਸ਼ ਲਗਾਤਾਰ ਕਰ ਰਿਹਾ ਹੈ। ਜਿਸ ਨੂੰ ਲੈ ਕੇ ਖੁਫੀਆਂ ਏਜੰਸੀਆਂ ਅਲਰਟ ‘ਤੇ ਸੀ। ਕੁਜ ਦਿਨ ਪਹਿਲਾਂ ਪਾਕਿ ਦੇ ਨਾਲ ਲੱਗਦੇ ਗੁਜਰਾਤ ਦੇ ਸਮੁਦਰੀ ਇਲਾਕੇ ਸਰ ਕ੍ਰੀਕ ‘ਚ ਸ਼ੱਕੀ ਕਿਸ਼ਤੀ ਬਰਾਮਦ ਕੀਤੀ ਸੀ। ਜਿਸ ਤੋਂ ਬਾਅਦ ਸੈਨਾ ਨੇ ਦੱਖਣੀ ਭਾਰਤੀ ਸੂਬਿਆਂ ‘ਚ ਅੱਤਵਾਦੀ ਹਮਲੇ ਨੂੰ ਲੈ ਅਲਰਟ ਜਾਰੀ ਕੀਤਾ ਸੀ। ਪਾਕਿ ਨੇ ਸਰ ਕ੍ਰੀਕ ‘ਚ ਹੀ ਅੇਸਐਸਜੀ ਕਮਾਂਡੋ ਵੀ ਤਾਇਨਾਤ ਕੀਤੇ ਹਨ। ਏਜੰਸੀਆਂ ਦਾ ਕਹਿਣਾ ਹੈ ਕਿ ਕਮਾਂਡੋ ਅਤੇ ਅੱਤਵਾਦੀ ਗੁਜਰਾਤ ‘ਚ ਘੁਸਪੈਠ ਕਰ ਅੱਤਵਾਦ ਫੈਲਾ ਸਕਦੇ ਹਨ।

Related posts

Shiv Sena Leader Murder: ਰੀਤੀ ਰਿਵਾਜ ਨਾਲ ਹੋਇਆ ਸੁਧੀਰ ਸੂਰੀ ਦਾ ਸਸਕਾਰ,ਓਪੀ ਸੋਨੀ ਸਮੇਤ ਕਈ ਭਾਜਪਾ ਆਗੂ ਸਨ ਮੌਜੂਦ

On Punjab

95,000 ਕਰੋੜੀ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਦੇਵੇਗਾ 13,00,000 ਘਰਾਂ ਨੂੰ ਬਿਜਲੀ

On Punjab

Crime News: ਵਿਦੇਸ਼ੀ ਧਰਤੀ ‘ਤੇ ਨੌਜਵਾਨ ਦਾ ਬੇਰਹਿਮੀ ਨਾਲ ਚਾਕੂ ਮਾਰ-ਮਾਰ ਕੇ ਕੀਤਾ ਕਤਲ, ਕਿਰਾਏ ਨੂੰ ਲੈਕੇ ਹੋਇਆ ਸੀ ਵਿਵਾਦ

On Punjab