18.21 F
New York, US
December 23, 2024
PreetNama
ਖਾਸ-ਖਬਰਾਂ/Important News

ਜੋਅ ਬਾਇਡਨ ਦੀ ਪਤਨੀ ਨੇ ਕਮਲਾ ਹੈਰਿਸ ਦੇ ਪਤੀ ਨਾਲ ਕੀਤੀ ਲਿਪਲਾਕ KISS, ਵਾਇਰਲ ਹੋਈ ਤਸਵੀਰ

ਅਮਰੀਕਾ ਦੀ ਪਹਿਲੀ ਮਹਿਲਾ ਭਾਵ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਡਗ ਐਮਹਾਫ ਦੀ ਇਕ ਤਸਵੀਰ ਸੁਰਖੀ ਬਣੀ ਹੋਈ ਹੈ। ਇਸ ਤਸਵੀਰ ਵਿਚ ਦੋਵੇਂ ਇਕ ਦੂੁਜੇ ਦੇ ਬੁੱਲ੍ਹਾਂ ਨੂੰ ਚੁੰਮਦੇ ਨਜ਼ਰ ਆ ਰਹੇ ਹਨ। ਫਾਕਸ ਨਿਊਜ਼ ਦੀ ਇਕ ਰਿਪੋਰਟ ਮੁਤਾਬਕ ਇਹ ਤਸਵੀਰ ਕੈਪਟੀਲ ਹਿਲ ’ਤੇ ਸਟੇਟ ਆਫ ਦ ਯੂਨੀਅਨ ਅਡਰੈਸ ਦੀ ਹੈ। ਯੂਐਸ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ’ਚ ਬਹੁਮਤ ਗਵਾਉਣ ਤੋਂ ਬਾਅਦ ਬਾਇਡਨ ਪਹਿਲੀ ਵਾਰ ਇਸ ਨੂੰ ਸੰਬੋਧਨ ਕਰ ਰਹੇ ਸਨ।

ਕਿਸ ਕਰਦੇ ਹੋਏ ਦੋਵਾਂ ਦੀ ਇਹ ਤਸਵੀਰ ਟਵੀਟ ਹੋਣ ਤੋਂ ਬਾਅਦ ਵਾਇਰਲ ਹੋ ਗਈ ਹੈ। ਇਕ ਵਿਅਕਤੀ ਨੇ ਟਵਿਟਰ ’ਤੇ ਲਿਖਿਆ ਹੈ, ‘ਜਿਲ ਬਾਇਡਨ ਨੇ ਅਜੇ ਕਮਲਾ ਹੈਰਿਸ ਦੇ ਪਤੀ ਦੇ ਬੁੱਲ੍ਹਾਂ ’ਤੇ ਕਿਸ ਕੀਤਾ।’

ਇਕ ਯੂਜ਼ਰ ਨੇ ਲਿਖਿਆ, ”ਜਿਲ ਬਾਇਡਨ ਨੇ ਕਮਲਾ ਹੈਰਿਸ ਦੇ ਪਤੀ ਨੂੰ ਬੁੱਲ੍ਹਾਂ ‘ਤੇ ਚੁੰਮਿਆ… ਕਦੇ ਸੋਚਿਆ ਵੀ ਨਹੀਂ ਸੀ…” ਇਕ ਹੋਰ ਯੂਜ਼ਰ ਨੇ ਹੈਰਾਨ ਕੀਤਾ, ”ਕੀ ਜਿਲ ਬਾਇਡਨ ਨੇ ਕਮਲਾ ਹੈਰਿਸ ਦੇ ਪਤੀ ਨੂੰ ਬੁੱਲ੍ਹਾਂ ‘ਤੇ ਚੁੰਮਿਆ ਸੀ? ?”

ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਰਿਪਬਲਿਕਨਾਂ ਨੂੰ ਬਹੁਮਤ ਮਿਲਣ ਤੋਂ ਬਾਅਦ ਵੰਡੀ ਹੋਈ ਸੰਸਦ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਦੇ ਮਹੱਤਵਪੂਰਨ ਸੰਬੋਧਨ ਦਾ ਇਹ ਪਹਿਲਾ ਮੌਕਾ ਸੀ, ਜਿਸ ਵਿੱਚ ਉਨ੍ਹਾਂ ਨੇ ਰਿਪਬਲਿਕਨ ‘ਦੋਸਤਾਂ’ ਤੋਂ ਸਹਿਯੋਗ ਦੀ ਮੰਗ ਕੀਤੀ ਸੀ।

Related posts

ਵੱਡੇ ਖ਼ਤਰੇ ਦੀ ਆਹਟ! ਅਧਿਐਨ ਦਾ ਦਾਅਵਾ – 2100 ਤਕ ਖਤਮ ਹੋ ਸਕਦੇ ਹਨ 5 ‘ਚੋਂ 4 ਗਲੇਸ਼ੀਅਰ

On Punjab

ਵਿਰਾਸਤ-ਏ-ਖਾਲਸਾ ਵਰਲਡ ਬੁੱਕ ਆਫ ਰਿਕਾਰਡਜ਼ ‘ਚ ਹੋਇਆ ਦਰਜ

On Punjab

ਖ਼ੂਨ ਪੀਣੀਆਂ ਸੜਕਾਂ

Pritpal Kaur