ਇਸਲਾਮਾਬਾਦ: ਪਾਕਿਸਤਾਨ ‘ਚ ਹਰ ਦਿਨ ਘੱਟ ਗਿਣਤੀਆਂ ਸਮਾਜ ਦੀਆਂ ਧੀਆਂ ਦੇ ਅਗਵਾ ਕਰਨ, ਜ਼ਰਬਨ ਧਰਮ ਪਰਿਵਰਤਨ ਕਰਨ ਅਤੇ ਫਿਰ ਵਿਆਹ ਤੇ ਕਤਲ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਇਸ ਤੋਂ ਬਾਅਦ ਹੁਣ ਸਿੰਧੀ-ਅਮਰੀਕੀ ਸੰਗਠਨ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਪੀਲ ਕੀਤੀ ਹੈ।
ਆਪਣੇ ਅਪੀਲ ‘ਚ ਉਨ੍ਹਾਂ ਨੇ ਬਾਇਡਨ ਨੂੰ ਚਿੱਠੀ ਲਿੱਖੀ ਹੈ ਜਿਸ ‘ਚ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀਆਂ ਧਾਰਮਿਕ ਘੱਟ ਗਿਣਤੀਆਂ ਤੇ ਦੇਸ਼-ਪ੍ਰਯੋਜਿਤ ਵਾਤਾਵਰਣ ਦੇ ਨੁਕਸਾਨ ਦੀ ਸਮੱਸਿਆ ਵੱਲ ਧਿਆਨ ਦੇਣ ਲਈ ਖਾਸ ਅਪੀਲ ਕੀਤੀ ਗਈ ਹੈ।
ਸਿੰਧੀ ਫਾਉਂਡੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਮੁਨਵਰ ਲਾਘਰੀ ਨੇ ਬਾਇਡਨ ਨੂੰ ਖ਼ਤ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ, “ਅਸੀਂ ਸਿੰਧੀ ਤੁਹਾਡੇ ਧਿਆਨ ਵਿੱਚ ਸਿੰਧ ਪ੍ਰਾਂਤ ਵਿੱਚ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਤੇ ਦੇਸ਼-ਸਪਾਂਸਰ ਵਾਤਾਵਰਣਕ ਤਬਾਹੀ ਨੂੰ ਲਿਆਉਣਾ ਚਾਹੁੰਦੇ ਹਾਂ ਤਾਂ ਜੋ ਲੋਕਾਂ ਦੀ ਜਾਨ ਤੇ ਸਿੰਧੀ ਲੋਕਾਂ ਦੀ ਰੋਜ਼ੀ ਰੋਟੀ ਨੂੰ ਅੰਜ਼ਾਮ ਦਿੱਤਾ ਜਾ ਸਕੇ।”
ਖ਼ਤ ‘ਚ ਕਿਹਾ ਗਿਆ ਹੈ, “ਗੁੰਮ ਹੋਏ ਲੋਕਾਂ ਦਾ ਪਤਾ ਲਾਉਣ ਲਈ ਹਾਲ ਹੀ ਵਿੱਚ ਕੱਢੇ ਗਏ ਲੰਬੇ ਮਾਰਚ ਵਿਚ ਸ਼ਾਮਲ ਲੋਕਾਂ ਨੂੰ ਸਿੰਧ-ਪੰਜਾਬ ਸਰਹੱਦ ‘ਤੇ ਪਹੁੰਚਦੇ ਸਾਰ ਹੀ ਕੁੱਟਿਆ ਗਿਆ।” ਔਰਤ ਪ੍ਰਦਰਸ਼ਨਕਾਰੀਆਂ ਦੇ ਵਾਲ ਖਿੱਚੇ ਗਏ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਜੰਜ਼ੀਰਾਂ ਵਿੱਚ ਬੰਨ੍ਹ ਦਿੱਤਾ।”