PreetNama
ਖੇਡ-ਜਗਤ/Sports News

ਜੋਫਰਾ ਆਰਚਰ ‘ਤੇ ਨਸਲੀ ਟਿੱਪਣੀ ਕਰਨੀ ਪਈ ਮਹਿੰਗੀ, ਨਿਊਜੀਲੈਂਡ ਨੇ ਲਾਈ 2 ਸਾਲ ਦੀ ਪਾਬੰਧੀ

New Zealand Jodha Archer ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ‘ਤੇ ਪਿਛਲੇ ਸਾਲ ਨਸਲੀ ਟਿੱਪਣੀ ਕਰਨ ਵਾਲੇ ਦਰਸ਼ਕ ਖਿਲਾਫ ਸਖਤ ਕਦਮ ਚੁੱਕਿਆ ਗਿਆ ਹੈ| ਇਕ ਟੈਸਟ ਮੈਚ ਦੌਰਾਨ ਨਸਲੀ ਟਿੱਪਣੀ ਕਰਨ ਵਾਲੇ ਵਿਅਕਤੀ ‘ਤੇ ਨਿਊਜੀਲੈਂਡ ਵਿੱਚ ਘਰੇਲੂ ਤੇ ਕੌਮਾਂਤਰੀ ਮੈਚਾਂ ਨੂੰ ਦੇਖਣ ‘ਤੇ 2 ਸਾਲ ਦੀ ਪਾਬੰਧੀ ਲਗਾ ਦਿੱਤੀ ਹੈ| ਦਰਸਅਲ ਆਰਚਰ ‘ਤੇ ਇੰਗਲੈਂਡ ਤੇ ਨਿਊਜੀਲੈਂਡ ਵਿਚਾਲੇ ਨਵੰਬਰ ‘ਚ ਖੇਡੇ ਗਏ ਟੈਸਟ ਮੈਚ ਦੇ ਆਖਰੀ ਦਿਨ ਨਸਲੀ ਟਿੱਪਣੀ ਕੀਤੀ ਗਈ ਸੀ| ਪੁਲਸ ਨੇ ਆਕਲੈਂਡ ਦੇ ਰਹਿਣ ਵਾਲੇ ਉਸ 28 ਸਾਲਾਂ ਵਿਅਕਤੀ ਨੂੰ ਫੜ ਲਿਆ ਜਿਸ ਨੇ ਇਹ ਟਿੱਪਣੀ ਕੀਤੀ ਸੀ|

ਨਿਊਂਜੀਲੈਂਡ ਕ੍ਰਿਕਟ ਦੇ ਬੁਲਾਰੇ ਐਂਥਨੀ ਕ੍ਰਮੀ ਨੇ ਦੱਸਿਆ ਕਿ ਉਹ ਵਿਅਕਤੀ 2022 ਤੱਕ ਨਿਊਜੀਲੈਂਡ ਵਿੱਚ ਕੋਈ ਕੌਮਾਂਤਰੀ ਜਾਂ ਘਰੇਲੂ ਮੈਚ ਨਹੀਂ ਦੇਖ ਸਕੇਗਾ| ਇਸ ਦੀ ਉਲੰਘਣਾ ਕਰਨ ‘ਤੇ ਉਸ ਖਿਲਾਫ ਪੁਲਸ ਕਾਰਵਾਈ ਵੀ ਹੋ ਸਕਦੀ ਹੈ| ਸੋਸ਼ਲ ਮੀਡੀਆ ‘ਤੇ ਆਰਚਰ ਨੇ ਆਪਣਾ ਦੁਖ ਜ਼ਾਹਿਰ ਕਰਦੇ ਹੋਏ ਟਵੀਟ ਕੀਤਾ ਸੀ| ਇਹ ਥੋੜ੍ਹਾ ਤਕਲੀਫ ਦੇਣ ਵਾਲਾ ਸੀ ਮੈਂ ਅਪਮਾਣਜਨਕ ਨਸਲੀ ਟਿੱਪਣੀ ਸੁਣੀ| ਜਦੋਂ ਮੈਂ ਆਪਣੀ ਟੀਮ ਲਈ ਬੱਲੇਬਾਜੀ ਕਰਕੇ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਦੋਂ ਇਹ ਸੁਣਨ ਨੂੰ ਮਿਲਿਆ| ਆਰਚਰ ਦੇ ਟਵੀਟ ਤੋਂ ਬਾਅਦ ਪੁਲਸ ਨੇ ਇਸ ਬਾਰੇ ਜਾਂਚ ਕੀਤੀ ਅਤੇ ਆਕਲੈਂਡ ਦੇ 28 ਸਾਲ ਦੇ ਇਕ ਵਿਅਕਤੀ ਨੂੰ ਇਸ ਮਾਮਲੇ ਵਿੱਚ ਦੋਸ਼ੀ ਪਾਇਆ|

Related posts

ਸੈਮੀਫਾਈਨਲ ਹਾਰਨ ਮਗਰੋਂ ਵਿਰਾਟ ਦਾ ਸਪਸ਼ਟ ਜਵਾਬ

On Punjab

Tokyo Olympics Live DD Sports : ਡੀਡੀ ਸਪੋਰਟਸ ’ਤੇ ਹੋਵੇਗਾ ਖੇਡਾਂ ਦੇ ਮਹਾਕੁੰਭ ਦਾ ਸਿੱਧਾ ਪ੍ਰਸਾਰਣ

On Punjab

PAK ਕ੍ਰਿਕਟਰ ਆਸਿਫ਼ ਅਲੀ ਦੀ ਦੋ ਸਾਲਾ ਧੀ ਦੀ ਕੈਂਸਰ ਨਾਲ ਮੌਤ

On Punjab