Covid 19 Vaccine Update: ਕੋਰੋਨਾ ਵੈਕਸੀਨ ਨੂੰ ਲੈਕੇ ਵੱਡੀ ਖਬਰ ਆਈ ਹੈ। ਜੌਨਸਲ ਐਂਡ ਜੌਨਸਨ ਨੇ ਵਕਤੀ ਤੌਰ ‘ਤੇ ਆਪਣੇ ਕੋਵਿਡ-19 ਵੈਕਸੀਨ ਦੇ ਮਨੁੱਖੀ ਪਰੀਖਣ ਨੂੰ ਰੋਕ ਦਿਤਾ ਹੈ। ਉਸ ਦਾ ਕਹਿਣਾ ਹੈ ਕਿ ਇਕ ਵਾਲੰਟੀਅਰ ‘ਚ ਅਸਪਸ਼ਟ ਬਿਮਾਰੀ ਦੇ ਕਾਰਨ ਪਰੀਖਣ ਨੂੰ ਰੋਕਣਾ ਪਿਆ ਹੈ। ਜੌਨਸਨ ਐਂਡ ਜੌਨਸਨ ਕੰਪਨੀ ਨੇ ਕੋਰੋਨਾ ਵੈਕਸੀਨ ‘ਤੇ ਚੱਲ ਰਹੇ ਟ੍ਰਾਇਲ ਨੂੰ ਇਕ ਸ਼ਖਸ ਦੇ ਬਿਮਾਰ ਹੋਣ ਤੋਂ ਬਾਅਦ ਰੋਕਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਟੈਸਟ ‘ਚ ਸ਼ਾਮਲ ਹਰ ਸ਼ਖਸ ਦੀ ਸੁਰੱਖਿਆ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਲਿਹਾਜ਼ਾ ਕੁਝ ਦਿਨਾਂ ਲਈ ਟ੍ਰਾਇਲ ਰੋਕਿਆ ਜਾ ਰਿਹਾ ਹੈ।
ਜੌਨਸਨ ਐਂਡ ਜੌਨਸਨ ਨੂੰ ਰੋਕਣਾ ਪਿਆ ਪਰੀਖਣ:
ਉਸ ਨੇ ਦੱਸਿਆ ਵਾਲੰਟੀਅਰ ਦੀ ਬਿਮਾਰੀ ਨੂੰ ਕੰਪਨੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਦੇ ਕਲੀਨੀਕਲ ਅਤੇ ਸੁਰੱਖਿਆ ਨਾਲ ਜੁੜੇ ਡਾਕਟਰ ਤੋਂ ਇਲਾਵਾ ਸੁਤੰਤਰ ਡਾਟਾ ਮੌਨੀਟਰਿੰਗ ਬੌਰਡ ਮੁਲਾਂਕਣ ਕਰ ਰਹੇ ਹਨ।ਇਸ ਤੋਂ ਪਹਿਲਾਂ ਰਿਪੋਰਟ ‘ਚ ਦਾਅਵਾ ਕੀਤਾ ਗਿਆ ਸੀ ਕਿ ਜੌਨਸਨ ਐਂਡ ਜੌਨਸਨ ਦੀ ਕੋਵਿਡ-19 ਵੈਕਸੀਨ ਉਮੀਦਵਾਰ ‘ਚ ਕੋਰੋਨਾ ਵਾਇਰਸ ਖਿਲਾਫ ਮਜਬੂਤ ਇਮਿਊਨ ਰਿਸਪੌਂਸ ਮਿਲਿਆ ਹੈ। ਇਹ ਦਾਅਵਾ ਸ਼ੁਰੂਆਤੀ ਅਤੇ ਮੱਧ ਦਰਜੇ ਦੇ ਮਨੁੱਖੀ ਪਰੀਖਣ ਤੋਂ ਬਾਅਦ ਕੀਤਾ ਗਿਆ ਸੀ। ਇਕ ਡੋਜ਼ ਨਾਲ ਸਾਰੇ 800 ਵਾਲੰਟੀਅਰਾਂ ‘ਤੇ ਮਜਬੂਤ ਇਮਿਊਨ ਰਿਸਪੌਂਸ ਪੈਦਾ ਹੋਇਆ।
ਪਰੀਖਣ ਦੇ ਆਖਰੀ ਨਤੀਜੇ ਦੱਸਦੇ ਹਨ ਵੈਕਸੀਨ ਡੋਜ਼ ਇਮਿਊਨ ਰਿਸਪੌਂਸ ਪੈਦਾ ਕਰਦਾ ਹੈ ਤੇ ਸੁਰੱਖਿਅਤ ਹੋਣ ਦਾ ਵੀ ਪਤਾ ਲੱਗਾ। ਜਿਸ ਨਾਲ ਵੱਡੇ ਗਰੁੱਪ ‘ਤੇ ਵੈਕਸੀਨ ਉਮੀਦਵਾਰ ਦੇ ਮਨੁੱਖੀ ਪਰੀਖਣ ਨੂੰ ਅੱਗੇ ਕੀਤਾ ਜਾ ਸਕੇ। ਜੁਲਾਈ ‘ਚ ਬਾਂਦਰਾ ਤੇ ਜੇ ਐਂਡ ਜੇ ਦੇ ਸਿੰਗਲ ਡੋਜ਼ ਨਾਲ ਮਜਬੂਤ ਸੁਰੱਖਿਆ ਮਿਲਣ ਤੋਂ ਬਾਅਦ ਕੰਪਨੀ ਨੂੰ ਕਾਫੀ ਉਤਸ਼ਾਹ ਮਿਲਿਆ ਸੀ। ਉਸ ਨੇ ਅਮਰੀਕੀ ਸਰਕਾਰ ਦੀ ਮਦਦ ਨਾਲ ਕੋਰੋਨਾ ਵਾਇਰਸ ਇਨਫੈਕਸ਼ਨ ਖਿਲਾਫ ਸ਼ੁਰੂਆਤੀ-ਮੱਧ ਮਨੁੱਖੀ ਪਰੀਖਣ ਸ਼ੁਰੂ ਕੀਤਾ।