ਇਹਨਾਂ ਅੱਗਾਂ ਕਾਰਨ ਹਜਾਰਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਉਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ ਜਦਕਿ ਜਿਨਾਂ ਇਲਾਕਿਆਂ ਵਿੱਚ ਅੱਗ ਬੇਕਾਬੂ ਹੋ ਗਈ ਹੈ ਉਥੋਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਬਾਹਰ ਛੱਡਣ ਦੇ ਹੁਕਮ ਦੇ ਦਿੱਤੇ ਗਏ ਹਨ। ਕੁਝ ਇਲਾਕਿਆਂ ਨੂੰ ਕਿਸੇ ਸਮੇਂ ਵੀ ਖਾਲੀ ਕਰਨ ਦੇ ਹੁਕਮਾਂ ਪ੍ਰਤੀ ਅਗਾਊਂ ਸੁਚੇਤ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਇਸ ਸਮੇਂ ਹਫੜਾ ਦਫੜੀ ਤੋਂ ਬਚਣ ਲਈ ਸਮੇਂ ਸਮੇਂ ਤੇ ਸਥਾਨਕ ਅਫਸਰਾਂ ਦੇ ਹੁਕਮ ਅਨੁਸਾਰ ਚੱਲਣ ਦੀ ਅਪੀਲ ਕੀਤੀ ਗਈ ਹੈ। ਸੂਬਾ ਸਰਕਾਰ ਨੇ ਅਤੇ ਨਾਜੁਕ ਹਾਲਾਤਾਂ ਨਾਲ ਨਜਿਠਣ ਲਈ ਹਿਦਾਇਤਾਂ ਦੀ ਇਕ ਲਿਸਟ ਵੀ ਜਾਰੀ ਕੀਤੀ ਹੈ। ਵਰਨਣਯੋਗ ਹੈ ਕਿ ਕੋਵਿਡ ਕਾਰਨ ਸੂਬੇ ਵਿੱਚ ਲੰਬੇ ਸਮੇਂ ਤੋਂ ਲੱਗੀ ਐਮਰਜੈਂਸੀ ਕੁਝ ਦਿਨ ਪਹਿਲਾਂ ਹੀ ਹਟਾਈ ਗਈ ਸੀ।