ਵਾਸ਼ਿੰਗਟਨ: ਅਮਰੀਕੀ ਸੈਨਾ ਨੇ ਇਰਾਨ ਨਾਲ ਵੱਧ ਰਹੇ ਤਣਾਅ ਦੌਰਾਨ ਹਿੰਦ ਮਹਾਂਸਾਗਰ ਵਿੱਚ ਛੇ ਬੀ-52 ਬੰਬਾਰ ਜਹਾਜ਼ਾਂ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ। ਇਹ ਲੜਾਕੂ ਜਹਾਜ਼ ਡਿਆਗੋ ਗਾਸ੍ਰਿਆ ਦੇ ਬ੍ਰਿਟੇਨ ਵਿੱਚ ਤਾਇਨਾਤ ਕੀਤੇ ਜਾਣਗੇ। ਸੀਐਨਐਨ ਨੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਸੋਮਵਾਰ ਨੂੰ ਕਿਹਾ ਕਿ ਬੰਬਾਰ ਜਹਾਜ਼ਾਂ ਦੀ ਤਾਇਨਾਤੀ ਦਾ ਮਤਲਬ ਇਹ ਨਹੀਂ ਹੈ ਕਿ ਇਰਾਨ ਖਿਲਾਫ ਹਮਲੇ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਤਾਇਨਾਤੀ ਫੌਜੀ ਬਲ ਦੀ ਮੌਜੂਦਗੀ ਤੇ ਸਮਰੱਥਾ ਨੂੰ ਦਰਸਾਉਣ ਲਈ ਕੀਤੀ ਜਾਏਗੀ।
ਦੋ ਦਿਨ ਪਹਿਲਾਂ ਟਰੰਪ ਨੇ ਇਰਾਨ ਨੂੰ ਧਮਕੀ ਦਿੱਤੀ ਸੀ ਕਿ ਜੇ ਉਹ ਅਮਰੀਕਾ ਖ਼ਿਲਾਫ਼ ਕੋਈ ਕਦਮ ਉਠਾਉਂਦੇ ਹਨ ਤਾਂ ਅਸੀਂ ਇਸ ਦਾ ਜ਼ੋਰਦਾਰ ਜਵਾਬ ਦੇਵਾਂਗੇ। ਇਰਾਨ ਵਿੱਚ 52 ਟਿਕਾਣੇ ਸਾਡੇ ਨਿਸ਼ਾਨੇ ਤੇ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਵਿਰਾਸਤੀ ਸਥਾਨ ਵੀ ਹਨ।
ਪਿਛਲੇ ਹਫਤੇ ਟਰੰਪ ਨੇ ਇੱਕ ਡਰੋਨ ਹਮਲੇ ਦਾ ਆਦੇਸ਼ ਦਿੱਤਾ ਸੀ ਜਿਸ ਵਿੱਚ ਇਰਾਨੀ ਕੁਦਸ ਫੋਰਸ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇਰਾਕ ਨੇ ਐਤਵਾਰ ਨੂੰ ਅਮਰੀਕੀ ਸੈਨਿਕਾਂ ਤੇ ਹੋਰ ਵਿਦੇਸ਼ੀ ਫੌਜਾਂ ਨੂੰ ਦੇਸ਼ ਛੱਡਣ ਲਈ ਕਿਹਾ। ਉਸੇ ਸਮੇਂ ਇਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਗੱਲ ਵੀ ਕਿਹੀ ਸੀ।