PreetNama
ਸਮਾਜ/Social

ਜੰਗ ਜਿੱਤਣ ਲਈ ਨਵੇਂ ਦੌਰ ਦੀ ਸਿਖਲਾਈ ਲਵੇ ਫ਼ੌਜ : ਜਿਨਪਿੰਗ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਹਥਿਆਰਬੰਦ ਫ਼ੌਜਾਂ ਨੂੰ ਆਦੇਸ਼ ਦਿੱਤਾ ਕਿ ਉਹ ਵਾਸਤਵਿਕ ਜੰਗ ਦੀਆਂ ਸਥਿਤੀਆਂ ਵਿਚ ਸਿਖਲਾਈ ਨੂੰ ਮਜ਼ਬੂਤ ਬਣਾਏ ਅਤੇ ਜੰਗ ਜਿੱਤਣ ਦੀ ਆਪਣੀ ਸਮਰੱਥਾ ਵਿਚ ਇਜ਼ਾਫਾ ਕਰੇ। ਦੱਸਣਯੋਗ ਹੈ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੂੰ 2027 ਤਕ ਅਮਰੀਕੀ ਫ਼ੌਜ ਵਰਗੀ ਬਣਾਉਣ ਦੀ ਯੋਜਨਾ ਬਣਾਈ ਹੈ।

67 ਸਾਲਾਂ ਦੇ ਜਿਨਪਿੰਗ ਰਾਸ਼ਟਰਪਤੀ ਹੋਣ ਦੇ ਨਾਲ-ਨਾਲ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁਖੀ ਅਤੇ ਕੇਂਦਰੀ ਫ਼ੌਜੀ ਕਮਿਸ਼ਨ (ਸੀਐੱਮਸੀ) ਦੇ ਚੇਅਰਮੈਨ ਵੀ ਹਨ। ਸੀਐੱਮਸੀ ਦੇਸ਼ ਦੀ 20 ਲੱਖ ਜਵਾਨਾਂ ਤੇ ਅਧਿਕਾਰੀਆਂ ਵਾਲੀ ਫ਼ੌਜ ਦੀ ਸਰਬਉੱਚ ਕਮਾਨ ਹੈ। ਸੀਐੱਮਸੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਨਪਿੰਗ ਨੇ ਫ਼ੌਜ ਨੂੰ ਮਜ਼ਬੂਤ ਬਣਾਉਣ ਲਈ ਪਾਰਟੀ ਦੀ ਵਿਚਾਰਧਾਰਾ ਅਤੇ ਨਵੇਂ ਦੌਰ ਦੀ ਫ਼ੌਜੀ ਰਣਨੀਤੀ ਲਾਗੂ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਤੇਜ਼ੀ ਨਾਲ ਨਵੇਂ ਤਰੀਕੇ ਦੀ ਫ਼ੌਜੀ ਸਿਖਲਾਈ ਪ੍ਰਣਾਲੀ ਸਥਾਪਿਤ ਕਰਨ, ਨਵੇਂ ਦੌਰ ਲਈ ਜ਼ਿਆਦਾ ਮਜ਼ਬੂਤ ਹਥਿਆਰਬੰਦ ਬਲਾਂ ਦੇ ਨਿਰਮਾਣ ਦੇ ਪਾਰਟੀ ਦੇ ਟੀਚੇ ਨੂੰ ਹਾਸਲ ਕਰਨ ਅਤੇ ਹਥਿਆਰਬੰਦ ਬਲਾਂ ਨੂੰ ਵਿਸ਼ਵ ਪੱਧਰੀ ਫ਼ੌਜ ਦੇ ਰੂਪ ਵਿਚ ਵਿਕਸਿਤ ਕਰਨ ਦਾ ਸੱਦਾ ਦਿੱਤਾ।

Related posts

ਪੰਜਾਬ ਕਾਂਗਰਸੀ ਆਗੂਆਂ ’ਚ ਬਿਹਤਰ ਤੇ ਮਿਸਾਲੀ ਤਾਲਮੇਲ: ਬਘੇਲ

On Punjab

White house ‘ਚ ਚੂਹਿਆਂ ਦਾ ਕਹਿਰ

On Punjab

ਇਜ਼ਰਾਈਲ ਦੇ ਅਲ-ਅਕਸਾ ਮਸਜਿਦ ‘ਚ ਫਿਰ ਤੋਂ ਹੋਈ ਝੜਪ, 42 ਜ਼ਖਮੀ; ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਦੀ ਕੀਤੀ ਨਿੰਦਾ

On Punjab