ਸਿਓਲ: ਉੱਤਰੀ ਕੋਰੀਆ ਨੇ ਹੁਣ ਦੱਖਣੀ ਕੋਰੀਆ ਖਿਲਾਫ ਸੈਨਿਕ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਉੱਤਰ ਕੋਰੀਆ ਦੀ ਇਸ ਧਮਕੀ ਤੋਂ ਬਾਅਦ ਹੁਣ ਦੱਖਣੀ ਕੋਰੀਆ ਨੇ ਕਿਹਾ ਹੈ ਕਿ ਜੇ ਉੱਤਰ ਕੋਰੀਆ ਸੈਨਿਕ ਕਾਰਵਾਈ ਕਰਦਾ ਹੈ ਤਾਂ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਆਈਏਐਨਐਸ ਅਨੁਸਾਰ, ਯੋਂਗਹੈਪ ਨਿਊਜ਼ ਏਜੰਸੀ ਮੁਤਾਬਕ ਦੱਖਣੀ ਕੋਰੀਆ ਨੂੰ ਸੈਨਿਕ ਕਾਰਵਾਈ ਲਈ ਤਿਆਰ ਰਹਿਣ ਦੀ ਧਮਕੀ ਦੇਣ ਤੋਂ ਬਾਅਦ ਮੰਗਲਵਾਰ ਨੂੰ ਦੋਵਾਂ ਦੇਸ਼ਾਂ ਦਰਮਿਆਨ ਬਣਿਆ ਸੰਯੁਕਤ ਕੈਂਪ ਦਫਤਰ ਉੱਤਰੀ ਕੋਰੀਆ ਨੇ ਉੱਡਾ ਦਿੱਤਾ। ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਅਮਰੀਕਾ ਦੁਆਰਾ ਧਮਕੀ ਮਿਲਣ ਤੋਂ ਬਾਅਦ ਕੇਸੋਂਗ ਤੇ ਮਾਉਂਟ ਕੁਮਗਾਂਗ ਸੈਰ-ਸਪਾਟਾ ਜ਼ੋਨ ਵਿਚਲੇ ਇੱਕ ਅੰਤਰ-ਕੋਰੀਆ ਦੇ ਉਦਯੋਗਿਕ ਪਾਰਕ ਵਿੱਚ ਆਪਣੇ ਬਿਆਨ ਦਰਜ ਕੀਤੇ ਸੀ।
ਕੈਂਪ ਦਫਤਰ ਨੂੰ ਉਡਾਉਣ ਤੋਂ ਬਾਅਦ ਦੱਖਣੀ ਕੋਰੀਆ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਇਸ ਦੀ ਕੀਮਤ ਚੁਕਾਉਣੀ ਪਏਗੀ। ਦੱਖਣੀ ਕੋਰੀਆ ਵੀ ਹਰ ਸਥਿਤੀ ਨਾਲ ਨਜਿੱਠਣ ਦੀ ਤਿਆਰੀ ਕਰ ਰਿਹਾ ਹੈ। ਉੱਤਰ ਕੋਰੀਆ ਨੇ ਇਸ ਦੌਰਾਨ ਕਿਹਾ ਕਿ ਉਹ ਦੋਵਾਂ ਦੇਸ਼ਾਂ ਨੂੰ ਅਲੱਗ ਕਰ ਦੇਣ ਵਾਲੇ ਜ਼ੋਨ ਚੋਂ ਹਟਾਏ ਗਏ ਗਾਰਡ ਪੋਸਟਾਂ ਨੂੰ ਬਹਾਲ ਕਰੇਗੀ ਤੇ ਅੰਤਰ-ਕੋਰੀਆ ਦੀ ਸਰਹੱਦ ਦੇ ਨੇੜੇ ਹਰ ਤਰ੍ਹਾਂ ਦੀਆਂ ਨਿਯਮਤ ਫੌਜੀ ਅਭਿਆਸਾਂ ਨੂੰ ਫਿਰ ਤੋਂ ਸ਼ੁਰੂ ਕਰੇਗੀ।
ਸਯੁੰਕਤ ਚੀਫ ਆਫ਼ ਸਟਾਫ ਦੇ ਆਪ੍ਰੇਸ਼ਨਾਂ ਦੇ ਡਾਇਰੈਕਟਰ, ਜਿਯੋਨ ਡੋਂਗ-ਜਿਨ ਨੇ ਕਿਹਾ ਕਿ ਜੇਕਰ ਦੋਵਾਂ ਦੇਸ਼ਾਂ ਦਰਮਿਆਨ ਯੁੱਧ ਦੀਆਂ ਸਥਿਤੀਆਂ ਬਣੀ ਰਹਿੰਦੀਆਂ ਤਾਂ ਕੋਰੀਆ ਪ੍ਰਾਇਦੀਪ ਵਿੱਚ ਅੰਤਰ-ਕੋਰੀਆ ਦੇ ਸਬੰਧਾਂ ਵਿੱਚ ਸੁਧਾਰ ਲਿਆਉਣ ਤੇ ਸ਼ਾਂਤੀ ਬਣਾਈ ਰੱਖਣ ਲਈ ਦੋ ਦਹਾਕਿਆਂ ਦੀਆਂ ਕੋਸ਼ਿਸ਼ਾਂ ਬੇਕਾਰ ਹੋ ਜਾਏਗੀ।
ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਦੀ ਭੈਣ ਕਿਮ ਯੋ-ਜੋਂਗ ਨੇ ਇੱਥੇ ਕਾਰਕੁਨਾਂ ਦੁਆਰਾ ਸਰਹੱਦ ਪਾਰੋਂ ਭੇਜੇ ਗਏ ਪਿਓਂਗਯਾਂਗ ਪੱਤਰਾਂ ‘ਤੇ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਨੂੰ ਇਸ ਨੂੰ ਰੋਕਣਾ ਚਾਹੀਦਾ ਹੈ, ਜੇਕਰ ਇਹ ਇਸ ਨੂੰ ਨਹੀਂ ਰੋਕਦਾ ਤਾਂ ਬਿਹਤਰ ਸਬੰਧ ਨਹੀਂ ਰਹਿ ਸਕਦੇ। ਇਸ ਨੂੰ ਰੱਦ ਕੀਤਾ ਜਾ ਰਿਹਾ ਹੈ।