39.96 F
New York, US
December 12, 2024
PreetNama
ਸਮਾਜ/Social

ਜੰਮੂ-ਕਸ਼ਮੀਰ ਤੇ ਲੱਦਾਖ ਦਾ ਨਵਾਂ ਨਕਸ਼ਾ ਜਾਰੀ

Home News Punjab Current punjabi news ਜੰਮੂ-ਕਸ਼ਮੀਰ ਤੇ ਲੱਦਾਖ ਦਾ ਨਵਾਂ ਨਕਸ਼ਾ ਜਾਰੀ
ਜੰਮੂ-ਕਸ਼ਮੀਰ ਤੇ ਲੱਦਾਖ ਦਾ ਨਵਾਂ ਨਕਸ਼ਾ ਜਾਰੀNov 03, 2019 12:01 PmFACEBOOKTWITTERGOOGLE+LINKEDINTUMBLRPINTERESTMAILwhatsappWHATSAPP0LIKE

New indian map: ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਨਵੇਂ ਗਠਿਤ ਕੇਂਦਰ ਸ਼ਾਸਿਤ ਸੂਬਿਆਂ ਜੰਮੂ-ਕਸ਼ਮੀਰ ਤੇ ਲੱਦਾਖ ਦਾ ਨਵਾਂ ਨਕਸ਼ਾ ਜਾਰੀ ਕੀਤਾ ਗਿਆ ਹੈ । ਗ੍ਰਹਿ ਮੰਤਰਾਲੇ ਵੱਲੋਂ ਭਾਰਤ ਦਾ ਵੀ ਨਵਾਂ ਸਿਆਸੀ ਨਕਸ਼ਾ ਜਾਰੀ ਕੀਤਾ ਗਿਆ ਹੈ, ਜਿਸ ਵਿਚ ਇਨ੍ਹਾਂ ਦੋਵਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਰਸਾਇਆ ਗਿਆ ਹੈ ।
ਜਿਸ ਤੋਂ ਬਾਅਦ ਹੁਣ ਭਾਰਤ ਵਿੱਚ 28 ਸੂਬੇ ਤੇ ਨੌਂ ਕੇਂਦਰ ਸ਼ਾਸਿਤ ਪ੍ਰਦੇਸ਼ ਹੋ ਗਏ ਹਨ । ਦਰਅਸਲ, ਇਸੇ ਸਾਲ ਅਗਸਤ ਵਿੱਚ ਜੰਮੂ-ਕਸ਼ਮੀਰ ਤੇ ਲੱਦਾਖ ਦੇ ਰੂਪ ਵਿੱਚ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਗਠਨ ਦਾ ਐਲਾਨ ਕੀਤਾ ਗਿਆ ਸੀ । ਇਸ ਦੇ ਨਾਲ ਹੀ ਦੋਵਾਂ ਥਾਵਾਂ ‘ਤੇ ਨਵੇਂ ਉਪ ਰਾਜਪਾਲ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ । ਜਿਸ ਤੋਂ ਬਾਅਦ ਹੁਣ ਇਨ੍ਹਾਂ ਦੋਵਾਂ ਥਾਵਾਂ ‘ਤੇ ਕੇਂਦਰ ਸਰਕਾਰ ਦੇ ਅਧੀਨ ਯੂਟੀ ਪ੍ਰਸ਼ਾਸਨ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।

ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਨਕਸ਼ੇ ਅਨੁਸਾਰ ਨਵਾਂ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੋ ਜ਼ਿਲ੍ਹੇ ਹਨ, ਜਿਸ ਵਿੱਚ ਕਾਰਗਿਲ ਅਤੇ ਲੇਹ ਸ਼ਾਮਿਲ ਹਨ । ਮੀਰਪੁਰ ਤੇ ਮੁਜ਼ੱਫਰਾਬਾਦ ਨੂੰ ਵੀ ਜ਼ਿਲ੍ਹਾ ਐਲਾਨਿਆ ਗਿਆ ਹੈ । ਜਿਸ ਕਾਰਨ ਜੰਮੂ-ਕਸ਼ਮੀਰ ਵਿੱਚ ਕੁਲ 22 ਜ਼ਿਲ੍ਹੇ ਹੋਣਗੇ ।

ਦੱਸ ਦੇਈਏ ਕਿ 31 ਅਕਤੂਬਰ 2019 ਨੂੰ ਬਣਾਏ ਗਏ ਨਵੇਂ ਜੰਮੂ-ਕਸ਼ਮੀਰ, ਨਵੇਂ ਲੱਦਾਖ ਤੇ ਭਾਰਤ ਦੇ ਨਕਸ਼ਿਆਂ ਵਿੱਚ ਇਹ ਦੋਵੇਂ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਰਸਾਉਂਦੇ ਹੋਏ ਸਰਵੇ ਜਨਰਲ ਆਫ਼ ਇੰਡੀਆ ਦੁਆਰਾ ਨਵੇਂ ਨਕਸ਼ੇ ਤਿਆਰ ਕੀਤੇ ਗਏ ਸਨ । ਜਿਨ੍ਹਾਂ ਨੂੰ ਸਰਕਾਰ ਵੱਲੋਂ ਸਹੀ ਤਰੀਕੇ ਨਾਲ ਜਾਰੀ ਕੀਤਾ ਗਿਆ ਹੈ ।

Related posts

‘ਆਪ’ ਦੇ ਅਗਲਾ ਹਲਕਾ ਇੰਚਾਰਜ ਬਾਰੇ ਲੱਗਣ ਲੱਗੀਆਂ ਕਿਆਸਅਰਾਈਆਂ

On Punjab

ਨਾਸਾ ਵੱਲੋਂ ਜਾਰੀ ਤਸਵੀਰ ਦਿੱਲੀ ਸਰਕਾਰ ਨੇ ਕੀਤੀ ਸ਼ੇਅਰ, ਵੱਡੇ ਪੱਧਰ ‘ਤੇ ਸੜ ਰਹੀ ਹੈ ਪੰਜਾਬ-ਹਰਿਆਣਾ ‘ਚ ਪਰਾਲੀ

On Punjab

ਭਾਰਤ ਨੇ ਚੀਨ ਤੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ

On Punjab