ਜੰਮੂ-ਕਸ਼ਮੀਰ ਦੇ ਸ਼ੌਂਪੀਆ ‘ਚ ਸਥਿਤ ਮਿੰਨੀ ਸਕੱਤਰੇਤ ‘ਤੇ ਅੱਜ ਸਵੇਰ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀਆਂ ਨੇ ਮਿੰਨੀ ਸਕੱਤਰੇਤ ਦੇ ਮੁੱਖ ਗੇਟ ‘ਤੇ ਸੀਆਰਪੀਐਫ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਤਾਬੜਤੋੜ ਫਾਇਰਿੰਗ ਕੀਤੀ। ਬਦਲੇ ‘ਚ ਭਾਰਤੀ ਜਵਾਨਾਂ ਨੇ ਵੀ ਤੁਰੰਤ ਜਵਾਬੀ ਕਾਰਵਾਈ ਕੀਤੀ।
ਇਸ ਤੋਂ ਬਾਅਦ ਹਮਲਾਵਰ ਉੱਥੋਂ ਭੱਜ ਨਿੱਕਲੇ ਅਤੇ ਆਸਪਾਸ ਦੇ ਇਲਾਕਿਆਂ ‘ਚ ਲੁਕ ਗਏ। ਇਸ ਤੋਂ ਬਾਅਦ ਵਾਧੂ ਫੋਰਸ ਬੁਲਾਕੇ ਪੂਰੇ ਇਲਾਕੇ ‘ਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਪਰ ਅਜੇ ਤਕ ਕਿਸੇ ਹਮਲਾਵਰ ਨੂੰ ਘੇਰਨ ਦੀ ਖ਼ਬਰ ਨਹੀਂ ਆਈ। ਪਰ ਗੋਲ਼ੀਬਾਰੀ ਕਾਰਨ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ।