ਸ੍ਰੀਨਗਰ-ਜੰਮੂ ਅਤੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿੱਚ ਸੀਤ ਲਹਿਰ ਜਾਰੀ ਰਹੀ। ਇੱਥੇ ਅੱਜ ਘੱਟੋ ਘੱਟ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਕਸ਼ਮੀਰ ਘਾਟੀ ਦੇ ਕਈ ਹੋਰ ਕਸਬਿਆਂ ਵਿਚ ਵੀ ਅੱਜ ਸੀਤ ਲਹਿਰ ਜਾਰੀ ਰਹੀ।ਭਾਰਤੀ ਮੌਸਮ ਵਿਭਾਗ (ਆਈਐਮਡੀ) ਅਨੁਸਾਰ ਇਸ ਖੇਤਰ ਵਿਚ ਠੰਢ ਵਧ ਗਈ ਹੈ। ਠੰਢ ਵਧਣ ਦੇ ਬਾਵਜੂਦ ਡਲ ਝੀਲ ਵਿਚ ਅੱਜ ਸੈਲਾਨੀਆਂ ਦੀ ਆਮਦ ਅੱਗੇ ਨਾਲੋਂ ਜ਼ਿਆਦਾ ਹੋਈ। ਇਥੋਂ ਦੀਆਂ ਕਈ ਵੀਡੀਓਜ਼ ਵਿੱਚ ਸਥਾਨਕ ਲੋਕ ਸਰਦੀਆਂ ਦੇ ਮੌਸਮ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ।ਜ਼ਿਲ੍ਹਾ ਪ੍ਰਸ਼ਾਸਨ ਅਤੇ ਜੰਮੂ ਅਤੇ ਕਸ਼ਮੀਰ ਸੈਰ-ਸਪਾਟਾ ਵਿਭਾਗ ਨੇ 9 ਫਰਵਰੀ ਨੂੰ ਡੋਡਾ ਵਿੱਚ ਵਿੰਟਰ ਫੈਸਟੀਵਲ ਕਰਵਾਇਆ ਸੀ। ਇਸ ਸਮਾਗਮ ਵਿੱਚ ਵੱਡੀ ਗਿਣਤੀ ਸੈਲਾਨੀ ਪੁੱਜੇ ਤੇ ਇਸ ਤੋਂ ਬਾਅਦ ਵੀ ਇਹ ਆਮਦ ਜਾਰੀ ਹੈ।