ਬ੍ਰਾਜ਼ੀਲ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬ੍ਰਾਜ਼ੀਲ ਦੇ ਸੂਬੇ ਮਿਨਸ ਗੇਰੈਸ ’ਚ ਇਕ ਝੀਲ ’ਚ ਉਸ ਸਮੇਂ ਇਕ ਵੱਡਾ ਹਾਦਸਾ ਹੋ ਗਿਆ ਜਦੋਂ ਝੀਲ ’ਚ ਝਰਨੇ ਦੇ ਕੋਲ ਮੋਟਰਬੋਟ ’ਤੇ ਸਵਾਰ ਕੁਝ ਲੋਕਾਂ ’ਤੇ ਅਚਾਨਕ ਚੱਟਾਨ ਡਿੱਗ ਗਈ। ਇਸ ਹਾਦਸੇ ’ਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 32 ਲੋਕ ਜ਼ਖ਼ਮੀ ਹੋ ਗਏ। ਉਥੇ ਹੀ ਸਥਾਨਕ ਮੀਡੀਆ ਅਨੁਸਾਰ ਘੱਟ ਤੋਂ ਘੱਟ 20 ਲੋਕ ਲਾਪਤਾ ਹੋ ਗਏ ਹਨ। ਉਥੇ ਹੀ ਨੌਂ ਲੋਕਾਂ ਨੂੰ ਨੇਡ਼ੇ ਦੇ ਹਸਪਤਾਲਾਂ ’ਚ ਭਰਤੀ ਕੀਤਾ ਗਿਆ ਹੈ।
ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਦੱਖਣੀ-ਪੂਰਬੀ ਬ੍ਰਾਜ਼ੀਲ ਦੇ ਲੈਂਡਲਾਕ ਸੂਬੇ ਮਿਨਸ ਗੇਰੈਸ ਦੀ ਗਵਰਨਰ ਰੇਮੂ ਜੇਮਾ ਅਨੁਸਾਰ, ਭਾਰੀ ਬਾਰਿਸ਼ ਕਾਰਨ ਕੈਪਿਟੋਲਿਓ ’ਚ ਫਰਨਾਸ ਝੀਲ ’ਚ ਚੱਟਾਨ ਦਾ ਹਿੱਸਾ ਖਿਸਕ ਗਿਆ। ਜੇਮਾ ਨੇ ਟਵਿੱਟਰ ’ਤੇ ਲਿਖਿਆ ਹੈ ਕਿ ਉਹ ਇਸ ਮੁਸ਼ਕਿਲ ਸਮੇਂ ’ਚ ਪੀਡ਼ਤਾਂ ਦੇ ਪਰਿਵਾਰਾਂ ਦੇ ਨਾਲ ਇੱਕਜੁੱਟਤਾ ਦੇ ਨਾਲ ਖਡ਼੍ਹੀ ਹੈ। ਨਾਲ ਹੀ ਲਿਖਿਆ ਹੈ ਕਿ ਸਾਨੂੰ ਲੋਕਾਂ ਨੂੰ ਜ਼ਰੂਰੀ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਕਾਰਜ ਕਰਨਾ ਜਾਰੀ ਰੱਖਣਗੇ।
ਮਿਨਸ ਗੇਰੈਸ ਫਾਇਰ ਡਿਪਾਰਟਮੈਂਟ ਦੇ ਕਮਾਂਡਰ ਕਰਨਲ ਐਡਗਾਰਡ ਐਸਟੇਵੋ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਰਹੇਗੀ, ਪਰ ਗੋਤਾਖੋਰ ਆਪਣੀ ਸੁਰੱਖਿਆ ਲਈ ਰਾਤ ਨੂੰ ਆਪਣੀ ਖੋਜ ਨੂੰ ਬੰਦ ਕਰ ਦੇਣਗੇ। ਨਾਲ ਹੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਨੇ ਵੀਡੀਓ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਜਲ ਸੈਨਾ ਨੇ ਖੋਜ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਣ ਲਈ ਇੱਕ ਰਾਹਤ ਟੀਮ ਨੂੰ ਤਾਇਨਾਤ ਕੀਤਾ ਹੈ।