ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਵਿਦਾਈ ਤੋਂ ਪਹਿਲਾਂ ਇਜ਼ਰਾਈਲ ਦੀ ਇਕ ਹੋਰ ਮੁਸਲਮਾਨ ਦੇਸ਼ ਨਾਲ ਸੁਲ੍ਹਾ ਕਰਵਾ ਸਕਦੇ ਹਨ। ਇਸ ਤਰ੍ਹਾਂ ਦਾ ਸੰਕੇਤ ਇਜ਼ਰਾਈਲ ਦੇ ਇਕ ਕੈਬਨਿਟ ਮੰਤਰੀ ਨੇ ਦਿੱਤਾ ਹੈ।
ਟਰੰਪ ਦੀਆਂ ਕੋਸ਼ਿਸ਼ਾਂ ਨਾਲ ਹੀ ਇਜ਼ਰਾਈਲ ਦੇ ਸਾਊਦੀ ਅਰਬ, ਬਹਿਰੀਨ, ਸੂਡਾਨ ਅਤੇ ਮੋਰੱਕੋ ਨਾਲ ਸਬੰਧ ਸੁਖਾਵੇਂ ਹੋਏ ਹਨ। ਕੈਬਨਿਟ ਮੰਤਰੀ ਓਫਿਰ ਅਕੂਨਿਸ ਨੇ ਇਕ ਟੀਵੀ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਟਰੰਪ ਦੇ ਜਾਂਦੇ-ਜਾਂਦੇ ਪੰਜਵੇਂ ਮੁਸਲਮਾਨ ਦੇਸ਼ ਨਾਲ ਵੀ ਉਨ੍ਹਾਂ ਦੀ ਸੁਲ੍ਹਾ ਹੋ ਸਕਦੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਸ ਦਾ ਐਲਾਨ ਵੀ ਛੇਤੀ ਹੀ ਅਮਰੀਕਾ ਤੋਂ ਹੋਵੇਗਾ। ਉਨ੍ਹਾਂ ਕਿਸੇ ਦੇਸ਼ ਦਾ ਨਾਂ ਨਹੀਂ ਦੱਸਿਆ, ਪਰ ਏਨਾ ਜ਼ਰੂਰ ਕਿਹਾ ਕਿ ਉਨ੍ਹਾਂ ਵਿਚ ਖਾੜੀ ਦਾ ਇਕ ਦੇਸ਼ ਓਮਾਨ ਵੀ ਹੋ ਸਕਦਾ ਹੈ ਪਰ ਸਾਊਦੀ ਅਰਬ ਨਹੀਂ ਹੋਵੇਗਾ। ਇਕ ਪੂਰਬੀ ਖੇਤਰ ਦਾ ਦੇਸ਼ ਹੋ ਸਕਦਾ ਹੈ। ਇਹ ਛੋਟਾ ਦੇਸ਼ ਨਹੀਂ ਹੈ ਪਰ ਉਹ ਦੇਸ਼ ਪਾਕਿਸਤਾਨ ਨਹੀਂ ਹੈ।
ਕੈਬਨਿਟ ਮੰਤਰੀ ਦੇ ਇਨ੍ਹਾਂ ਸੰਕੇਤਾਂ ਤੋਂ ਮੰਨਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਵਿਚ ਹੀ ਇਕ ਹੋਰ ਦੇਸ਼ ਨਾਲ ਇਜ਼ਰਾਈਲ ਦੀ ਸੁਲ੍ਹਾ ਹੋਣ ਦਾ ਐਲਾਨ ਵ੍ਹਾਈਟ ਹਾਊਸ ਤੋਂ ਕੀਤਾ ਜਾ ਸਕਦਾ ਹੈ।