ਕਲੈਂਡ: YouTube ਨੇ ਕਿਹਾ ਹੈ ਕਿ ਉਹ ਟਵਿੱਟਰ ਤੇ ਫੇਸਬੁੱਕ ਦੇ ਸਾਜ਼ਿਸ਼ ਦੇ ਸਿਧਾਂਤਾਂ, ‘ਕਿਊਏਨੋਨ’ ਤੇ ਸਾਜ਼ਿਸ਼ ਦੇ ਹੋਰ ਬੇਬੁਨਿਆਦ ਸਿਧਾਂਤਾਂ ਨੂੰ ਰੋਕਣ ਲਈ ਹੋਰ ਕਦਮ ਚੁੱਕਣ ਜਾ ਰਿਹਾ ਹੈ ਜੋ ਵਿਸ਼ਵ ਭਰ ਵਿੱਚ ਹਿੰਸਾ ਭੜਕਾ ਸਕਦੀ ਹੈ।
ਕੀ ਹੈ ‘ਕਿਊਏਨੋਨ’?
‘ਕਿਊਏਨੋਨ’ ਸੱਜੇ ਪੱਖੀ ਸਾਜ਼ਿਸ਼ ਦਾ ਸਿਧਾਂਤ ਹੈ, ਜਿਸ ਮੁਤਾਬਕ ਸ਼ੈਤਾਨ ਦੀ ਪੂਜਾ ਕਰਨ ਵਾਲਾ ਗੁਪਤ ਸਮੂਹ ਵਿਸ਼ਵ ਚਾਈਲਡ ਟ੍ਰੈਫਿਕਿੰਗ ਗਰੋਹ ਚਲਾ ਰਿਹਾ ਹੈ ਤੇ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਸਾਜਿਸ਼ ਰਚ ਰਿਹਾ ਹੈ ਤੇ ਟਰੰਪ ਇਸ ਗੁਪਤ ਪਾਰਟੀ ਖਿਲਾਫ ਲੜ ਰਹੇ ਹਨ।
ਯੂਟਿਊਬ ਨੇ ਵੀਰਵਾਰ ਨੂੰ ਕਿਹਾ ਕਿ ਇਹ ਹੁਣ ਅਜਿਹੀਆਂ ਸਮੱਗਰੀਆਂ ‘ਤੇ ਪਾਬੰਦੀ ਲਾਏਗੀ ਜੋ ਸਾਜ਼ਿਸ਼ ਦੇ ਸਿਧਾਂਤਾਂ ਰਾਹੀਂ ਕਿਸੇ ਵਿਅਕਤੀ ਜਾਂ ਸਮੂਹ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਤੇ ਹਿੰਸਾ ਨੂੰ ਜਾਇਜ਼ ਠਹਿਰਾਉਣ ਲਈ ਵਰਤੀਆਂ ਜਾਂਦੀਆਂ ਹਨ।
ਤੀਸਰਾ ਸੋਸ਼ਲ ਮੀਡੀਆ ਪਲੇਟਫਾਰਮ ਬਣਿਆ ਯੂਟਿਊਬ:
ਹੁਣ ਯੂਟਿਊਬ ਤੀਸਰਾ ਸੋਸ਼ਲ ਮੀਡੀਆ ਪਲੇਟਫਾਰਮ ਬਣ ਗਿਆ ਹੈ ਜੋ ਕਿਊਏਨੋਨ ਨੂੰ ਪ੍ਰਸਾਰਿਤ ਨਾ ਕਰਨ ਦੀਆਂ ਨੀਤੀਆਂ ਦਾ ਐਲਾਨ ਕਰ ਰਿਹਾ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਟਵਿੱਟਰ ਨੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵਿੱਚ ਹਰਮਨ ਪਿਆਰਾ ‘ਸੱਜੇ ਪੱਖ’ ਦੀ ਸਾਜ਼ਿਸ਼ ਸਿਧਾਂਤ ਨਾਲ ਜੁੜੇ ਖਾਤਿਆਂ ਤੇ ਸਮੱਗਰੀ ‘ਤੇ ਕਾਰਵਾਈ ਕਰੇਗਾ।
ਦੱਸ ਦਈਏ ਕਿ ਇਸ ਕਾਰਵਾਈ ਦੇ ਹਿੱਸੇ ਵਜੋਂ ਟਵਿੱਟਰ ਨੇ ‘ਕਿਊਏਨੋਨ’ ਪਦਾਰਥਾਂ ਨਾਲ ਜੁੜੇ ਹਜ਼ਾਰਾਂ ਖਾਤਿਆਂ ‘ਤੇ ਪਾਬੰਦੀ ਲਾਈ ਤੇ ਨਾਲ ਹੀ ਇਸ ਨਾਲ ਜੁੜੇ ਯੂਆਰਐਲਜ਼ ਨੂੰ ਟਵਿੱਟਰ ‘ਤੇ ਸਾਂਝਾ ਕਰਨ ‘ਤੇ ਵੀ ਪਾਬੰਦੀ ਲਾ ਦਿੱਤੀ।